ਜਲੰਧਰ— ਸਾਊਥ ਕੋਰੀਅਨ ਕੰਪਨੀ ਸੈਮਸੰਗ 2016 ਦੀ ਸ਼ੁਰੂਆਤ 'ਚ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 7 ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ, ਇਸ ਫੋਨ 'ਚ ਕੰਪਨੀ ਪ੍ਰੈਸ਼ਰ ਸੈਂਸਟਿਵ ਡਿਸਪਲੇ ਅਤੇ ਹਾਈ ਸਪੀਡ ਚਾਰਜਿੰਗ ਪੋਰਟ ਲਗਾਏਗੀ। ਹਾਲ ਹੀ 'ਚ ਐਪਲ ਨੇ ਆਪਣੇ ਨਵੇਂ ਆਈਫੋਨ 'ਚ 3D ਟੱਚ ਦਿੱਤੀ ਹੈ ਜੋ ਕਾਫੀ ਸੁਰਖੀਆਂ 'ਚ ਹੈ।
ਦਿਲਚਸਪ ਗੱਲ ਇਹ ਹੈ ਕਿ ਐਪਲ ਨੇ ਵੀ ਆਈਫੋਨ 6 ਐੱਸ ਦਾ ਸਭ ਤੋਂ ਖਾਸ ਫੀਚਰ 34 ਟੱਚ ਦੱਸਿਆ ਸੀ ਅਤੇ ਖਬਰਾਂ ਦੀ ਮੰਨੀਏ ਤਾਂ ਸੈਮਸੰਗ ਗਲੈਕਸੀ ਐੱਸ 7 ਨੂੰ ਵੀ 3D ਟੱਚ ਫੀਚਰ ਨਾਲ ਹੀ ਪ੍ਰਮੋਟ ਕਰੇਗਾ। ਹਾਲ ਹੀ 'ਚ ਗਲੈਕਸੀ ਐੱਸ 7 ਦੀ ਬਾਡੀ ਅਤੇ ਡਿਟੇਲ ਲੀਕ ਹੋਈ ਸੀ ਜਿਸ ਵਿਚ ਇਸ ਫੋਨ ਦੇ ਡਿਜ਼ਾਈਨ 'ਚ ਕੋਈ ਖਾਸ ਬਦਲਾਅ ਨਹੀਂ ਦਿਸ ਰਿਹਾ ਹੈ।
ਹਾਲਾਂਕਿ ਅਗਲੇ ਸਾਲ ਤੱਕ 3D ਟੱਚ ਫੀਚਰ ਕਈ ਸਮਾਰਟਫੋਨਜ਼ 'ਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਦੁਨੀਆ ਦੀ ਮਸ਼ਹੂਰ ਬਾਇਓਮੈਟ੍ਰਿਕ, ਟੱਚ ਅਤੇ ਡਿਸਪਲੇ ਬਣਾਉਣ ਵਾਲੀ ਕੰਪਨੀ Synaptics ਨੇ ClearPad 3700 ਫੋਰਸ ਸੈਂਸਿੰਗ ਟੱਚਸਕ੍ਰਿਨ ਕੰਟਰੋਲਰ ਬਣਾਉਣ ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ, 2016 ਤਕ ਇਸ ਤਕਨੀਕ ਨੂੰ ਮੋਬਾਇਲ ਕੰਪਨੀਆਂ ਆਪਣੇ ਫਲੈਕਸ਼ਿਪ ਸਮਾਰਟਫੋਨ ਲਈ ਯੂਜ਼ ਕਰ ਸਕਦੀਆਂ ਹਨ।
ਦੇਖਣਾ ਦਿਲਚਸਪ ਹੋਵੇਗਾ ਕਿ ਸੈਮਸੰਗ ਦੇ ਇਸ ਕਦਮ ਨਾਲ ਐਪਲ ਕੀ ਬਿਆਨ ਦਿੰਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਐਪਲ ਅਤੇ ਸੈਮਸੰਗ ਵਿਚਾਲੇ ਪੇਟੈਂਟ ਨੂੰ ਲੈ ਕੇ ਲੜਾਈ ਚੱਲਦੀ ਰਹੀ ਹੈ।
Apple ਦੇ ਨਵੇਂ ਪ੍ਰਾਡਕਟ ਦੀ ਡਿਸਪਲੇ 'ਚ ਹੋ ਸਕਦੀ ਹੈ ਇਹ ਖਾਸ ਖੂਬੀ
NEXT STORY