ਗੈਜੇਟ ਡੈਸਕ– ਦੋ ਸਾਲ ਪੁਰਾਣੇ ਸੈਮਸੰਗ ਗਲੈਕਸੀ ਐੱਸ8 ਸਮਾਰਟਫੋਨ ਨੇ ਹਾਲ ਹੀ ’ਚ 20 ਲੋਕਾਂ ਦੀ ਜਾਨ ਬਚਾਈ ਹੈ। ਕਰੀਬ 2 ਹਫਤੇ ਪਹਿਲਾਂ ਫਿਲੀਪੀਂਸ ’ਚ ਸੇਬੂ ਦੇ ਨੇੜੇ ਮਲਾਪਸਕੁਆ ਆਈਲੈਂਡ ਦੇ ਕੋਲ 20 ਲੋਕ ਕਿਸ਼ਤੀ ’ਚ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਕਿਸ਼ਤੀ ਪਲਟ ਗਈ ਪਰ ਸੈਮਸੰਗ ਗਲੈਕਸੀ ਐੱਸ8 ਵਾਟਰ ਰੈਜਿਸਟੈਂਟ ਹੋਣ ਕਾਰਨ ਕਿਸ਼ਤੀ ’ਚ ਸਵਾਰ ਲੋਕ ਡੁੱਬਣ ਤੋਂ ਬਚ ਗਏ।
ਇਹ ਹੈ ਪੂਰੀ ਘਟਨਾ
ਕਿਸ਼ਤੀ ਪਲਟਣ ਕਾਰਨ ਜ਼ਿਆਦਾਤਰ ਲੋਕਾਂ ਦੇ ਫੋਨ ਪਾਣੀ ’ਚ ਭਿੱਜਣ ਕਾਰਨ ਕੰਮ ਕਰਨਾ ਬੰਦ ਕਰ ਗਏ। ਚੰਗੀ ਗੱਲ ਇਹ ਰਹੀ ਕੀ ਜਿਮ ਐਮਡੀ ਨਾਂ ਦੇ ਵਿਅਕਤੀ ਦਾ ਪਾਣੀ ਦੇ ਅੰਦਰ ਡੁੱਬਿਆ ਹੋਇਆ ਸੈਮਸੰਗ ਗਲੈਕਸੀ ਐੱਸ8 ਫੋਨ ਕੰਮ ਕਰ ਰਿਹਾ ਸੀ, ਜਿਸ ਦੀ ਮਦਦ ਨਾਲ ਐਮਡੀ ਕਾਲ ਕਰ ਸਕਿਆ। ਫੋਨ IP68 ਵਾਟਰ ਰੈਜਿਸਟੈਂਟ ਹੋਣ ਕਾਰਨ ਪਾਣੀ ’ਚ ਡੁੱਬਣ ਤੋਂ ਬਾਅਦ ਵੀ ਕੰਮ ਕਰਦਾ ਰਿਹਾ। ਕਿਸ਼ਤੀ ’ਚ 16 ਵਿਦੇਸ਼ੀ ਅਤੇ 4 ਲੋਕ ਫਿਲੀਪੀਂਸ ਦੇ ਸਨ।

ਫੋਨ ਰਾਹੀਂ ਬਚਾਅ ਦਲ ਤੋਂ ਮੰਗੀ ਗਈ ਮਦਦ
ਇਹ ਘਟਨਾ ਦੋ ਹਫਤੇ ਪਹਿਲਾਂ ਦੀ ਹੈ। ਕਿਸ਼ਤੀ ਪਲਟਣ ਤੋਂ ਬਾਅਦ ਲੋਕਾਂ ਨੇ ਇਸ ਸਮਾਰਟਫੋਨ ਰਾਹੀਂ ਮਦਦ ਮੰਗੀ ਅਤੇ ਸਮਾਰਟਫੋਨ ਦੇ ਜੀ.ਪੀ.ਐੱਸ. ਫੰਕਸ਼ਨ ਤੋਂ ਬਚਾਅ ਦਲ ਨੂੰ ਆਪਣੀ ਲੋਕੇਸ਼ਨ ਭੇਜੀ। ਐਮਡੀ ਨੇ ਦੱਸਿਆ ਕਿ ਉਸ ਮੁਸ਼ਕਿਲ ਹਾਲਤ ’ਚ ਸਿਰਫ ਮੇਰਾ ਸੈਮਸੰਗ ਗਲੈਕਸੀ ਐੱਸ8 ਸਮਾਰਟਫੋਨ ਕੰਮ ਕਰ ਰਿਹਾ ਸੀ। ਇਸ ਦੀ ਮਦਦ ਨਾਲ ਅਸੀਂ ਬਚਾਅ ਦਲ ਦੇ ਨਾਲ ਕੁਨੈਕਟ ਹੋਏ ਅਤੇ ਸਾਡੇ ਸੁਰੱਖਿਅਤ ਪਹੁੰਚਣ ਤਕ ਇਹ ਕੰਮ ਕਰਦਾ ਰਿਹਾ। ਇਹ ਸਮਾਰਟਫੋਨ ਸਾਡੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਚੱਲਿਆ। ਦੱਸ ਦੇਈਏ ਕਿ ਇਸੇ ਤਰ੍ਹਾਂ ਆਈਫੋਨ ਕਾਰਨ ਜਪਾਨ ਦੇ ਓਕੀਨਾਵਾ ਦੇ ਤੱਟ ’ਤੇ ਕੁਝ ਲੋਕਾਂ ਦੀ ਜਾਨ ਬਚੀ ਸੀ।
BSNL ਲਿਆਈ ਸਟਾਰ ਮੈਂਬਰਸ਼ਿਪ ਪ੍ਰੋਗਰਾਮ, ਸਪੈਸ਼ਲ ਟੈਰਿਫ ਵਾਊਚਰ ’ਤੇ ਮਿਲੇਗਾ ਡਿਸਕਾਊਂਟ
NEXT STORY