ਗੈਜੇਟ ਡੈਸਕ– ਸੈਮਸੰਗ ਆਪਣੇ ਗਲੈਕਸੀ ਅਨਪੈਕਡ 2023 ਈਵੈਂਟ ’ਚ ਗਲੈਕਸੀ ਬੁੱਕ 3 ਸੀਰੀਜ਼ ਅਤੇ ਨਵੀਂ ਗਲੈਕਸੀ ਐੱਸ 23 ਸੀਰੀਜ਼ ਤੋਂ ਪਰਦਾ ਚੁੱਕਣ ਵਾਲੀ ਹੈ। ਇਹ ਈਵੈਂਟ 1 ਫਰਵਰੀ ਯਾਨੀ ਅੱਜ ਹੋਣ ਵਾਲਾ ਹੈ। ਇਹ ਈਵੈਂਟ ਅਮਰੀਕਾ ਦੇ ਸੈਨ ਫ੍ਰਾਂਸਿਸਕੋ ’ਚ ਮੇਸੋਨਿਕ ਆਡੀਟੋਰੀਅਮ ’ਚ ਆਯੋਜਿਤ ਕੀਤਾ ਜਾਵੇਗਾ। ਸੈਮਸੰਗ ਦੇ ਗਲੈਕਸੀ ਅਨਪੈਕਡ ਈਵੈਂਟ ਦਾ ਆਯੋਜਨ ਅੱਜ ਰਾਤ 11:30 ਵਜੇ ਤੋਂ ਹੋਵੇਗਾ। ਈਵੈਂਟ ਨੂੰ ਸੈਮਸੰਗ ਦੇ ਯੂਟਿਊਬ ਚੈਨਲ, ਵੈੱਬਸਾਈਟ ’ਤੇ ਦੇਖਿਆ ਜਾ ਸਕੇਗਾ। ਈਵੈਂਟ ’ਚ ਕੰਪਨੀ ਆਪਣੇ ਕਈ ਲੇਟੈਸਟ ਡਿਵਾਈਸ ਲਾਂਚ ਕਰਨ ਵਾਲੀ ਹੈ। ਇਸ ਦੌਰਾਨ ਕੰਪਨੀ Galaxy S23, Galaxy S23+ ਅਤੇ Galaxy S23 Ultra ਲਾਂਚ ਕਰੇਗੀ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੀ ਅਗਲੀ ਜਨਰੇਸ਼ਨ ਗਲੈਕਸੀ ਨੋਟਬੁੱਕ ਨੂੰ ਅਪਡੇਟਿਡ ਡਿਜ਼ਾਈਨ ਅਤੇ ਇੰਪਰੂਵਡ ਪਰਫਾਰਮੈਂਸ ਦੇ ਨਾਲ ਪੇਸ਼ ਕਰ ਸਕਦੀ ਹੈ।
Galaxy S23 Series ਤੋਂ ਕੀ ਉਮੀਦਾਂ?
ਲੁੱਕ ਦੀ ਗੱਲ ਕਰੀਏ ਤਾਂ Galaxy S23 Series ਦੀ ਲੁੱਕ Galaxy S22 Series ਵਰਗੀ ਹੋ ਸਕਦੀ ਹੈ, ਖਾਸ ਕਰਰਕੇ ਅਲਟਰਾ ਮਾਡਲ ਦੀ। Galaxy S23 ਅਲਟਰਾ ’ਚ ਵੀ ਕਰਵਡ ਡਿਜ਼ਾਈਨ ਅਤੇ ਬੈਕ ’ਤੇ ਕੈਮਰਾ 200 ਮੈਗਾਪਿਕਸਲ ਸੈਂਸਰ ਦੇ ਨਾਲ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ ਡਿਊਲ 10 ਮੈਗਾਪਿਕਸਲ ਟੈਲੀਫੋਟੋ ਲੈੱਨਜ਼ 100x ਤਕ ਹਾਈਬ੍ਰਿਡ ਜ਼ੂਮ ਸਪੋਰਟ ਦੇ ਨਾਲ ਦਿੱਤੇ ਜਾ ਸਕਦੇ ਹਨ।
Galaxy S23 ਅਤੇ Galaxy S23+ ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਤਿੰਨੋਂ ਹੀ ਫੋਨਾਂ ’ਚ ਸਨੈਪਡ੍ਰੈਗਨ 8 ਜਨਰੇਸ਼ਨ 2 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। Galaxy S23 ਅਤੇ Galaxy S23+ ’ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਜਦਕਿ Galaxy S23 ਅਲਟਰਾ ’ਚ ਘੱਟੋ-ਘੱਟ 12 ਜੀ.ਬੀ. ਰੈਮ+256 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।
Galaxy S23 ਲਾਈਨਅਪ ਨੂੰ ਐਂਡਰਾਇਡ 13 ਓ.ਐੱਸ. ਬੇਸਡ ਕਸਟਮ ਵਨ ਯੂ.ਆਈ. 4.1 ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨੋਂ ਹੀ ਫੋਨਾਂ ’ਚ ਘੱਟੋ-ਘੱਟ ਤਿੰਨ ਮੇਜਰ ਐਂਡਰਾਇਡ ਅਪਡੇਟ ਦਿੱਤਾ ਜਾਵੇਗਾ। Galaxy S23 ਅਤੇ Galaxy Galaxy S23+ ਅਤੇ ਅਲਟਰਾ ਵੇਰੀਐਂਟ ’ਤੇ ਕੰਪਨੀ ਆਫਰ ਦਾ ਵੀ ਐਲਾਨ ਕਰ ਸਕਦੀ ਹੈ।
Budget 2023: KYC ਕਰਾਉਣਾ ਹੋਇਆ ਬਹੁਤ ਹੀ ਆਸਾਨ, ਇਕ ਹੀ ਐਪ ਨਾਲ ਹੋ ਜਾਵੇਗਾ ਪੂਰਾ ਕੰਮ
NEXT STORY