ਗੈਜੇਟ ਡੈਸਕ– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਦੇ ਆਪਣੇ ਬਜਟ ਭਾਸ਼ਣ ’ਚ ਕਿਹਾ ਕਿ ਡਿਜੀਲਾਕਰ ਅਤੇ ਆਧਾਰ ਨੂੰ ਕੇ.ਵਾਈ.ਸੀ. ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਨ-ਸਟਾਪ ਹੱਲ ਦੇ ਰੂਪ ’ਚ ਇਸਤੇਮਾਲ ਕੀਤਾ ਜਾਵੇਗਾ। ਨਾਲ ਹੀ ਡਿਜੀਲਾਕਰ ਲਈ ਵਨ ਸਟਾਪ ਕੇ.ਵਾਈ.ਸੀ. ਮੈਨੇਜਮੈਂਟ ਸਿਸਟਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰੀ ਵਪਾਰਕ ਅਦਾਰਿਆਂ ਲਈ ਪਰਮਾਨੈਂਟ ਅਕਾਊਂਟ ਨੰਬਰ ਯਾਨੀ ਪੈਨ (PAN) ਦੀ ਵਰਤੋਂ ਖਾਸ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ ਸਾਂਝੇ ਪਛਾਣਕਰਤਾ ਵਜੋਂ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਡਿਜੀਲਾਕਰ ਹੁਣ ਵਿਅਕਤੀਆਂ ਲਈ ਵਨ-ਸਟਾਪ ਕੇ.ਵਾਈ.ਸੀ. ਰੱਖ-ਰਖਾਅ ਪ੍ਰਣਾਲੀ ਹੋਵੇਗੀ, ਜਿਸ ਨਾਲ ਤੁਸੀਂ ਕਾਗਜ਼ਾਤ ’ਚ ਬਦਲਾਅ ਕਰ ਸਕਦੇ ਹਨ ਜੋ ਡਿਜੀਲਾਕਰ ਨਾਲ ਜੁੜੇ ਤੁਹਾਡੇ ਸਾਰੇ ਦਸਤਾਵੇਜ਼ਾਂ ’ਚ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਡਿਜੀਲਾਕਰ ਸੇਵਾ ਅਤੇ ਆਧਾਰ ਦੀ ਮੂਲ ਪਛਾਣ ਦੇ ਤੌਰ 'ਤੇ ਵਰਤੋਂ ਕਰਦੇ ਹੋਏ, ਵੱਖ-ਵੱਖ ਸਰਕਾਰੀ ਏਜੰਸੀਆਂ, ਰੈਗੂਲੇਟਰਾਂ ਅਤੇ ਨਿਯੰਤ੍ਰਿਤ ਇਕਾਈਆਂ ਦੁਆਰਾ ਰੱਖੇ ਗਏ ਵਿਅਕਤੀਆਂ ਦੀ ਪਛਾਣ ਅਤੇ ਪਤੇ ਨੂੰ ਮਿਲਾਨ ਅਤੇ ਅਪਡੇਟ ਕਰਨ ਲਈ ਇਕ-ਸਟਾਪ ਹੱਲ ਸਥਾਪਤ ਕੀਤਾ ਜਾਵੇਗਾ।
Budget 2023: ਸਸਤੇ ਹੋਣਗੇ ਸਮਾਰਟਫੋਨ, ਟੀ.ਵੀ. ਸਣੇ ਕਈ ਗੈਜੇਟਸ, ਜਾਣੋ ਕਿੰਨੀ ਮਿਲੀ ਰਾਹਤ
NEXT STORY