ਜਲੰਧਰ: ਕੋਰੀਆਈ ਕੰਪਨੀ ਸੈਮਸੰਗ ਭਾਰਤ 'ਚ ਆਪਣੇ ਗਿਅਰ VR ਦੀ ਸੇਲ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਕੰਪਨੀ ਇਕ ਵਧੀਆ ਆਫਰ ਲੈ ਕੇ ਆਈ ਹੈ। ਕੰਪਨੀ ਆਪਣੇ ਗਿਅਰ VR ਨੂੰ ਹੁਣ ਭਾਰਤ 'ਚ 990 ਰੁਪਏ 'ਚ ਉਪਲੱਬਧ ਕਰਵਾ ਰਹੀ ਹੈ। ਦੱਸ ਦਈਏ ਕਿ ਕੰਪਨੀ ਨੇ ਭਾਰਤ 'ਚ ਗਿਅਰ VR ਨੂੰ 8,200 ਰੁਪਏ 'ਚ ਪੇਸ਼ ਕੀਤਾ ਸੀ। ਪਰ ਜੇਕਰ ਤੁਸੀਂ ਮਈ ਮਹੀਨੇ 'ਚ ਸੈਮਸੰਗ ਗਲੈਕਸੀ S7 ਅਤੇ S7 ਐੱਜ਼ ਸਮਾਰਟਫੋਨ ਖਰੀਦਦੇ ਹੋ ਤਾਂ ਇਸ ਦੇ ਨਾਲ ਤੁਸੀਂ ਸੈਮਸੰਗ ਗਿਅਰ VR ਨੂੰ ਸਿਰਫ 990 ਰੁਪਏ ਦੇ ਕੇ ਆਪਣਾ ਬਣਾ ਸਕਦੇ ਹੋ।
ਜੇਕਰ ਤੁਸੀਂ ਵੀ ਸੈਮਸੰਗ ਗਿਅਰ VR ਨੂੰ 990 ਰੁਪਏ 'ਚ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ 'My Galaxy app' 'ਤੇ ਜਾ ਕੇ ਇਸ ਦੇ ਲਈ ਨਾਮਾਂਕਨ ਕਰਨਾ ਹੋਵੇਗਾ, ਉਥੇ ਤੁਹਾਨੂੰ ਇਸ ਨੂੰ 990 ਰੁਪਏ 'ਚ ਖਰੀਦਣ ਲਈ ਕੂਪਨ ਮਿਲੇਗਾ।
ਸੈਮਸੰਗ ਦਾ ਦਾਅਵਾ ਹੈ ਕਿ, ਇਸ ਡਿਵਾਈਸ ਦੇ ਜ਼ਰੀਏ ਯੂਜ਼ਰ ਜ਼ਿਆਦਾ ਬਿਹਤਰ ਤਰ੍ਹਾਂ ਨਾਲ ਮੂਵੀਜ਼, 360 ਡਿਗਰੀ ਵੀਡੀਓ ਅਤੇ ਗੇਮਸ ਦਾ ਲੁਫਤ ਚੁੱਕ ਸਕਦਾ ਹੈ। ਇਸ ਡਿਵਾਇਸ ਨੂੰ ਸੈਮਸੰਗ ਗਲੈਕਸੀ S6, ਗਲੈਕਸੀ ਨੋਟ 5, ਗਲੈਕਸੀ S6 ਐੱਜ਼ ਅਤੇ ਗਲੈਕਸੀ S6 ਐੱਜ਼+ ਨਾਲ ਕਨੈੱਕਟ ਕੀਤਾ ਜਾ ਸਕਦਾ ਹੈ। ਸੈਮਸੰਗ ਗਲੈਕਸੀ VR 'ਚ ਇਕ ਫਿਕਸ ਲੈਨਜ਼ ਦਿੱਤਾ ਗਿਆ ਹੈ। ਇਹ ਸਫੈਦ ਰੰਗ 'ਚ ਉਪਲੱਬਧ ਹੈ।
ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ ਇਹ ਐਪ
NEXT STORY