ਜਲੰਧਰ— ਅੱਜ ਦੇ ਦੌਰ 'ਚ ਹੈਲਥ ਟਰੈਕਿੰਗ ਡਿਵਾਈਸਿਸ ਸਰੀਰ 'ਚ ਹੋ ਰਹੀ ਹਲਚਲ ਨੂੰ ਮਾਪਣ ਲਈ ਯੂਜ਼ ਕੀਤੀ ਜਾਂਦੀ ਹੈ ਪਰ ਇਸ 'ਚ ਇੰਨਾ ਜ਼ਿਆਦਾ ਪਾਰਟਸ ਨੂੰ ਲਗਾਇਆ ਜਾਂਦਾ ਹੈ ਜਿਸ ਨਾਲ ਇਹ ਪਹਿਣਨ 'ਚ ਇੰਨੀ ਆਰਾਮਦਾਇਕ ਨਹੀਂ ਰਹਿੰਦੀ, ਇਸ ਗੱਲ 'ਤੇ ਧਿਆਨ ਦਿੰਦੇ ਹੋਏ ਸੈਮਸੰਗ ਨੇ ਇਕ ਆਲ-ਇਨ-ਵਨ ਹੈਲਥ ਚਿਪ ਬਣਾਈ ਹੈ ਜੋ ਬਿਨਾਂ ਐਕਸਟਰਨਲ ਪ੍ਰੋਸੈਸਿੰਗ ਦੇ ਆਪਣੇ ਬੋਰਡ ਨਾਲ ਹੀ ਟਰੈਕਿੰਗ ਅਤੇ ਮਾਨੀਟਰਿੰਗ ਕਰ ਸਕਦੀ ਹੈ।
ਇਸ ਨਵੇਂ ਪ੍ਰੋਸੈਸਰ ਨੂੰ ਸੈਮਸੰਗ ਬਾਇਓ ਪ੍ਰੋਸੈਸਰ ਦਾ ਨਾਂ ਦਿੱਤਾ ਗਿਆ ਹੈ। ਨਵੇਂ ਸਾਲ 'ਚ ਇਸ ਨਾਲ ਨਵੇਂ ਵੇਰੇਬਲ ਪ੍ਰੋਡਕਟਸ ਨੂੰ ਬਣਾਇਆ ਜਾਵੇਗਾ ਜਿਸ ਨਾਲ ਯੂਜ਼ਰ ਰੂਟੀਨ ਦੇ ਚੱਲਦੇ ਆਪਣੀ ਫਿੱਟਨੈੱਸ ਨੂੰ ਟਰੈਕ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ 'ਚ ਕਈ ਕੰਟਰੋਲ ਅਤੇ ਸੈਂਸਰ ਲਗਾਏ ਗਏ ਹਨ ਜਿਸ ਨਾਲ ਇਲੈਕਟ੍ਰੋਕਾਰਡਿਯੋਗ੍ਰਾਮ ਅਤੇ ਸਕਿਨ ਤਾਪਮਾਨ ਨੂੰ ਚੈਕ ਕੀਤਾ ਜਾ ਸਕੇਗਾ। ਕੰਪਨੀ ਨੇ ਕਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਇਹ ਨਵੇਂ ਵੇਰੇਬਲ ਡਿਵਾਈਸਿਸ ਨੂੰ ਬਣਾਉਣ 'ਚ ਯੂਜ਼ ਕੀਤਾ ਜਾਵੇਗਾ।
ਵੀਡੀਓ 'ਚ ਦੇਖੋ, suzuki GSX-R1000 ਦੇ ਨਵੇਂ ਕੰਸੈਪਟ ਦੀ ਪਹਿਲੀ ਝਲਕ
NEXT STORY