ਜਲੰਧਰ : ਸੈਮਸੰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚਾਰਮ ਫਿੱਟਨੈੱਸ ਟ੍ਰੈਕਰ ਤੁਹਾਡੇ ਕਦਮ ਗਿਣੇਗਾ, ਤੁਹਾਡੀਆਂ ਕਾਲਜ਼ ਤੇ ਮੈਸੇਜ ਰਿਸੀਵ ਕਰੇਗਾ ਤੇ ਸੋਸ਼ਲ ਮੀਡੀਆ ਅਪਡੇਟਸ ਵੀ ਦਵੇਗਾ ਪਰ ਇਹ ਦੇਣ 'ਚ ਕਿਸੇ ਆਮ ਪਾਏ ਜਾਣ ਵਾਲੇ ਗੇਅਰ ਵਰਗਾ ਬਿਲਕੁਲ ਨਹੀਂ ਹੈ। ਇਸ ਦਾ ਪਤਲਾ ਡਿਜ਼ਾਈਨ ਇਸ ਨੂੰ ਕਿਸੇ ਗਹਿਣੇ ਦੀ ਤਰ੍ਹਾਂ ਬਣਾ ਦਿੰਦਾ ਹੈ।
ਇਹ 3 ਰੰਗਾਂ (ਗੋਲਡ, ਬਲੈਕ ਤੇ ਰੋਜ਼ ਗੋਲਡ) 'ਚ ਉਪਲੱਬਧ ਹੈ। ਇਸ ਬੈਂਡ ਨੂੰ ਆਫਿਸ਼ੀਅਲੀ ਕੋਰੀਆ, ਇਟਲੀ, ਫ੍ਰਾਂਸ ਤੇ ਰਸ਼ਿਆ 'ਚ ਲਾਂਚ ਕੀਤਾ ਗਿਆ ਹੈ। ਵੈਸੇ ਸੈਮਸੰਗ ਨੇ ਕਿਹਾ ਤਾਂ ਹੈ ਕਿ ਹੋਰ ਦੇਸ਼ਾਂ 'ਚ ਵੀ ਇਸ ਨੂੰ ਲਾਂਚ ਕਰੇਗੀ ਪਰ ਕਦੋਂ ਕਰੇਗੀ, ਇਹ ਨਹੀਂ ਦੱਸਿਆ ਗਿਆ ਹੈ। ਸੈਮਸੰਗ ਨੇ ਇਸ ਨਾਲ ਇਕ ਸਟਾਈਲ ਟਿੱਪ ਵੀ ਦਿੱਦੀ ਹੈ, ਜਿਸ ਤਹਿਤ ਤੁਸੀਂ ਚਾਰਮ ਫਿੱਟਨੈੱਸ ਟ੍ਰੈਕਰ ਨੂੰ ਇਕ ਆਮ ਬ੍ਰੇਸਲੇਟ ਦੀ ਤਰ੍ਹਾਂ ਵੀ ਪਹਿਣ ਸਕਦੇ ਹੋ।
ਬਿਹਤਰੀਨ ਕੈਮਰਾ ਕੁਆਲਿਟੀ ਨਾਲ ਲਾਂਚ ਹੋਇਆ stylus 2
NEXT STORY