ਨਵੀਂ ਦਿੱਲੀ - ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਦਿੱਗਜ਼ ਕੰਪਨੀ ਸੈਮਸੰਗ ਨੇ ਪਿਛਲੇ ਸਾਲ ਅਕਤੂਬਰ ਵਿਚ ਗਲੈਕਸੀ 20 ਐਸ ਫੈਨ ਐਡੀਸ਼ਨ((Samsung Galaxy S20 Fan Edition) ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਕੀਮਤ ਵਿਚ ਭਾਰੀ ਕਟੌਤੀ ਕੀਤੀ ਹੈ। ਕੰਪਨੀ ਨੇ ਇਸ ਫੋਨ ਨੂੰ 49,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ, ਪਰ ਹੁਣ ਇਹ ਸਿਰਫ 40,999 ਰੁਪਏ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਭਾਵ ਫੋਨ 9,000 ਰੁਪਏ ਸਸਤਾ ਕਰ ਦਿੱਤਾ ਗਿਆ ਹੈ। ਫੋਨ ਦੀ ਨਵੀਂ ਕੀਮਤ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਅਤੇ ਐਮਾਜ਼ੋਨ.ਇਨ. 'ਤੇ ਵੇਖੀ ਜਾ ਸਕਦੀ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ 8 ਜੀ.ਬੀ. ਰੈਮ ਅਤੇ 25 ਡਬਲਯੂ ਫਾਸਟ ਚਾਰਜਿੰਗ ਹੈ।
ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫੋਨ ਨੂੰ ਪੰਜ ਰੰਗ ਵਿਕਲਪ ਕਲਾਉਡ ਨੇਵੀ, ਕਲਾਉਡ ਵ੍ਹਾਈਟ, ਕਲਾਉਡ ਲਵੈਂਡਰ, ਕਲਾਉਡ ਮਿੰਟ ਅਤੇ ਕਲਾਉਡ ਰੈੱਡ ਵਿਚ ਖਰੀਦਿਆ ਜਾ ਸਕਦਾ ਹੈ। ਸੈਮਸੰਗ ਦੇ ਪ੍ਰੀਮੀਅਮ ਸਮਾਰਟਫੋਨ 'ਚ 6.5 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਪੂਰੀ ਐਚਡੀ + ਡਿਸਪਲੇਅ ਹੈ ਅਤੇ ਇਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ।
ਇਸ ਫੋਨ ਡਿਸਪਲੇਅ ਦਾ ਰਿਫਰੈਸ਼ ਰੇਟ 120Hz ਦਾ ਹੈ। ਇਹ ਫੋਨ ਐਂਡਰਾਇਡ 10 ਆਊਟ-ਆਫ਼-ਦ-ਬਾਕਸ 'ਤੇ ਕੰਮ ਕਰਦਾ ਹੈ। ਇਸ ਡਿਵਾਈਸ ਵਿਚ ਐਕਸਿਨੋਸ 990 ਆੱਕਟਾ-ਕੋਰ ਪ੍ਰੋਸੈਸਰ ਦੇ ਨਾਲ 8 ਜੀਬੀ ਰੈਮ ਅਤੇ 256 ਜੀ.ਬੀ. ਤੱਕ ਸਟੋਰੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ
ਫੋਨ ਵਿਚ ਟ੍ਰਿਪਲ ਕੈਮਰਾ
ਕੈਮਰਾ ਦੇ ਤੌਰ 'ਤੇ ਇਸ ਪ੍ਰੀਮੀਅਮ ਫੋਨ ਦੇ ਪਿਛਲੇ ਪੈਨਲ 'ਤੇ ਤਿੰਨ ਰੀਅਰ ਕੈਮਰਾ ਦਿੱਤੇ ਗਏ ਹਨ। ਇਸ 'ਚ 12 ਮੈਗਾਪਿਕਸਲ ਦਾ ਵਾਈਡ-ਐਂਗਲ ਕੈਮਰਾ, 12 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਜ਼ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਪਾਵਰ ਲਈ ਇਸ ਸੈਮਸੰਗ ਫੋਨ ਵਿਚ 4500mAh ਦੀ ਬੈਟਰੀ ਹੈ, ਜੋ 25 ਡਬਲਯੂ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਇਹ ਬੈਟਰੀ ਲੰਬੇ ਬੈਕਅਪ ਦੇ ਨਾਲ ਆਉਂਦੀ ਹੈ। ਸੈਮਸੰਗ ਗਲੈਕਸੀ ਐਸ 20 ਫੈਨ ਐਡੀਸ਼ਨ ਵਿਚ ਇੱਕ ਆਈਪੀ 68 ਰੇਟਿੰਗ ਦਿੱਤੀ ਗਈ ਹੈ, ਜੋ ਫੋਨ ਨੂੰ ਡਸਟ ਅਤੇ ਵਾਟਰ ਰਸਿਸਟੈਂਟ ਬਣਾਉਂਦੀ ਹੈ।
ਇਹ ਵੀ ਪੜ੍ਹੋ : 62,000 ਇਲੈਕਟ੍ਰਿਕ ਯਾਤਰੀ ਵਾਹਨਾਂ ਨੂੰ ਸਬਸਿਡੀ ਦੇਵੇਗੀ ਸਰਕਾਰ : ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਤਿਹਾਸਕ ਪਲ: ਇਸਰੋ ਨੇ 50 ਸਾਲਾਂ 'ਚ ਪਹਿਲੀ ਵਾਰ ਟੈਸਟ ਕੀਤੇ ਨਿੱਜੀ ਸੈਟੇਲਾਈਟ
NEXT STORY