ਗੈਜੇਟ ਡੈਸਕ– ਸੈਮਸੰਗ ਨੇ ਆਪਣੀ M-ਸੀਰੀਜ਼ ਦੇ 3 ਜ਼ਬਰਦਸਤ ਸਮਾਰਟਫੋਨਾਂ- Samsung Galaxy M31s, Galaxy M11 ਅਤੇ Galaxy M01 ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਇਨ੍ਹਾਂ ਫੋਨਾਂ ਦੀ ਕੀਮਤ ’ਚ 1000 ਰੁਪਏ ਘੱਟ ਕਰ ਦਿੱਤੀ ਹੈ। ਨਵੀਂ ਕੀਮਤ ਸੈਮਸੰਗ ਇੰਡੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਡੇਟ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਸੈਮਸੰਗ ਗਲੈਕਸੀ ਏ71 ਤੋਂ ਲੈ ਕੇ ਗਲੈਕਸੀ ਏ51 ਅਤੇ ਗਲੈਕਸੀ ਏ21ਐੱਸ ਸਮੇਤ 6 ਫੋਨਾਂ ਦੀ ਕੀਮਤ ਘੱਟ ਕੀਤੀ ਸੀ। ਇਸ ਵਾਰ ਕੰਪਨੀ ਨੇ M-ਸੀਰੀਜ਼ ਦੀ ਕੀਮਤ ’ਚ ਕਟੌਤੀ ਕੀਤੀ ਹੈ। ਇਸ ਸੀਰੀਜ਼ ਦੇ ਸਮਾਰਟਫੋਨ ਆਪਣੀ ਦਮਦਾਰ ਬੈਟਰੀ ਲਈ ਜਾਣੇ ਜਾਂਦੇ ਹਨ।
ਕੀ ਹੈ ਨਵੀਂ ਕੀਮਤ
91 ਮੋਬਾਇਲਸ ਦੀ ਰਿਪੋਰਟ ਮੁਤਾਬਕ, ਸੈਮਸੰਗ ਗਲੈਕਸੀ M31s ਫੋਨ ਦੀ ਕੀਮਤ 1000 ਰੁਪਏ ਘੱਟ ਕੀਤੀ ਗਈ ਹੈ। ਇਸ ਤੋਂ ਬਾਅਦ ਹੁਣ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,499 ਰੁਪਏ ਹੋ ਗਈ ਹੈ।
ਇਸੇ ਤਰ੍ਹਾਂ ਸੈਮਸੰਗ ਗਲੈਕਸੀ M11 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 500 ਰੁਪਏ ਦੀ ਕਟੌਤੀ ਤੋਂ ਬਾਅਦ 10,499 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1000 ਰੁਪਏ ਦੀ ਕਟੌਤੀ ਤੋਂ ਬਾਅਦ 11,999 ਰੁਪਏ ਹੋ ਗਈ ਹੈ।
ਉਥੇ ਹੀ 400 ਰੁਪਏ ਦੀ ਕਟੌਤੀ ਤੋਂ ਬਾਅਦ ਸੈਮਸੰਗ ਗਲੈਕਸੀ M01 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 7,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।
ਸੈਮਸੰਗ Galaxy M31s ਦੇ ਫੀਚਰਜ਼
ਸਮਾਰਟਫੋਨ ’ਚ 6.5 ਇੰਚ ਦੀ ਸੁਪਰ ਅਮੋਲੇਡ ਇਨਫਿਨਿਟੀ-ਓ ਡਿਸਪਲੇਅ ਮਿਲਦੀ ਹੈ। ਇਸ ਵਿਚ 8 ਜੀ.ਬੀ. ਤਕ ਦੀ ਰੈਮ+128 ਜੀ.ਬੀ. ਤਕ ਦੀ ਸਟੋਰੇਜ ਅਤੇ Exynos 9611 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ 64 64 MP + 12 MP + 5 MP + 5 MP ਦਾ ਰੀਅਰ ਕੈਮਰਾ ਅਤੇ 32 MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ’ਚ 6,000mAh ਦੀ ਬੈਟਰੀ ਦਿੱਤੀ ਗਈਹੈ ਜੋ 25 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।
ਸੈਮਸੰਗ Galaxy M11 ਦੇ ਫੀਚਰਜ਼
ਫੋਨ ’ਚ 6.4 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਇਨਫਿਨਿਟੀ-ਓ ਡਿਸਪਲੇਅ ਮਿਲਦੀ ਹੈ। ਇਸ ਵਿਚ 4 ਜੀ.ਬੀ. ਤਕ ਦੀ ਰੈਮ+64 ਜੀ.ਬੀ. ਤਕ ਦੀ ਸਟੋਰੇਜ ਅਤੇ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ 3 MP + 5 MP + 2 MP ਦਾ ਰੀਅਰ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 15 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ।
ਸੈਮਸੰਗ Galaxy M01 ਦੇ ਫੀਚਰਜ਼
ਫੋਨ ’ਚ 5.71 ਇੰਚ ਦੀ ਐੱਚ.ਡੀ. ਪਲੱਸ ਇਨਫਿਨਿਟੀ-ਵੀ ਡਿਸਪਲੇਅ ਮਿਲਦੀ ਹੈ। ਇਸ ਵਿਚ 3 ਜੀ.ਬੀ ਦੀ ਰੈਮ+32 ਜੀ.ਬੀ. ਦੀ ਸਟੋਰੇਜ ਅਤੇ ਸਨੈਪਡ੍ਰੈਗਨ 439 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ 13 MP + 2 MP ਦਾ ਰੀਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ।
ਚੀਨੀ ਕੰਪਨੀ ਨੇ ਤਿਆਰ ਕੀਤੀ Jeep Wrangler SUV ਦੀ ਨਕਲ (ਵੇਖੋ ਤਸਵੀਰਾਂ)
NEXT STORY