ਜਲੰਧਰ- ਪਿਛਲੇ ਕੁਝ ਸਮੇਂ ਤੋਂ ਸੈਮਸੰਗ ਦਾ ਫੋਲਡੇਬਲ ਸਮਾਰਟਫੋਨ ਚਰਜਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਮੁਤਾਬਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਦਿੱਗਜ ਤਕਨੀਕੀ ਕੰਪਨੀ ਸੈਮਸੰਗ ਸਾਲ 2017 'ਚ ਇਕ ਨਹੀਂ ਸਗੋਂ ਦੋ ਫੋਲਡੇਬਲ ਸਮਾਰਟਫੋਨ ਲਾਂਚ ਕਰੇਗੀ, ਜਿਸ ਦੀ ਸਕ੍ਰੀਨ ਨੂੰ ਆਪਣੇ ਮਰਜ਼ੀ ਮੁਤਾਬਕ ਮੋੜਿਆ ਜਾ ਸਕੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਡਿਊਲ-ਸਕਰੀਨ ਸਮਾਰਟਫੋਨ ਨੂੰ ਫਰਵਰੀ 2017 'ਚ ਬਾਰਸਿਲੋਨਾ 'ਚ ਹੋਣ ਵਾਲੀ ਮੋਬਾਇਲ ਵਰਲਡ ਕਾਨਫ੍ਰੈਂਸ (MWC) 'ਚ ਪੇਸ਼ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਦੀ ਇਕ ਸੋਸ਼ਲ ਨੈੱਟਵਰਕਿੰਗ ਸਾਈਟ Weibo ਨੇ ਇਹ ਦਾਅਵਾ ਕੀਤਾ ਸੀ ਕਿ ਸੈਮਸੰਗ ਦੇ ਇਸ ਫੋਲਡੇਬਲ ਸਮਰਾਟਫੋਨ 'ਚ 4ਕੇ ਦੀ ਸਕਰੀਨ ਹੋਵੇਗੀ, ਜਿਸ ਵਿਚ ਸਕਰੀਨ ਦਾ ਰੈਜ਼ੋਲਿਊਸ਼ਨ ਕਾਫੀ ਹਾਈ ਹੋਵੇਗਾ ਅਤੇ ਇਹ ਮੁੜਨ ਦੀ ਸਮਰੱਥਾ ਵੀ ਰੱਖੇਗੀ। ਇਸ ਫੋਨ ਦੀ ਸਕਰੀਨ 'ਚ ਸੁਪਰ ਅਮੋਲੋਡ ਡਿਸਪਲੇ ਨਾਲ ਸਕਰੀਨ 'ਚ ਆਰ.ਬੀ.ਜੀ. ਸਬਪਿਕਸਲ ਵਰਗੀਆਂ ਖੂਬੀਆਂ ਵੀ ਹੋਣਗੀਆਂ, ਜਿਸ ਨਾਲ ਸਕਰੀਨ ਕਾਫੀ ਸ਼ਾਨਦਾਰ ਦਿਖੇਗੀ। ਜੇਕਰ ਵਾਕਈ ਅਜਿਹਾ ਹੁੰਦਾ ਹੈ ਤਾਂ ਇਸ ਕੰਪਨੀ ਲਈ ਇਹ ਸ਼ਾਨਦਾਰ ਪ੍ਰਾਪਤੀ ਹੋ ਸਕਦੀ ਹੈ।
ਵਿਕਰੀ ਲਈ ਉਪਲੱਬਧ ਹੋਇਆ Kodak Ektra ਐਂਡਰਾਇਡ ਸਮਾਰਟਫੋਨ
NEXT STORY