ਜਲੰਧਰ- ਸਾਲ 2017 ਦੀ ਸ਼ੁਰੂਆਤ ਹੁੰਦੇ ਹੀ ਤਕਨੀਕੀ ਜਗਤ 'ਚ ਵੀ ਹਲਚਲ ਤੇਜ਼ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਦੀ ਸ਼ੁਰੂਆਤ ਹੁੰਦੇ ਹੀ ਇਲੈਕਟ੍ਰੋਨਿਕਸ ਦਿੱਗਜ ਕੰਪਨੀਆਂ ਆਪਣੇ ਇਕ ਤੋਂ ਇਕ ਬਿਹਤਰ ਡਿਵਾਈਸ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ 2017 (CES 2017) 'ਚ ਪੇਸ਼ ਕਰਨ 'ਚ ਲੱਗੀ ਹੁੰਦੀ ਹੈ ਅਤੇ ਯੂਜ਼ਰਸ 'ਚ ਆਪਣੇ ਪਸੰਦੀਦਾ ਡਿਵਾਈਸ ਨੂੰ ਲੈ ਕੇ ਉਮੀਦਾਂ ਵੱਧ ਜਾਂਦੀਆਂ ਹਨ। ਉਥੇ ਹੀ ਇਕ ਲੀਕ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਇਸ ਸ਼ੋਅ 'ਚ ਆਪਣੇ ਦੋ ਨਵੇਂ ਟੈਬਲੇਟ SM-W700 ਅਤੇ SM-W620 ਨੂੰ ਪੇਸ਼ ਕਰੇਗੀ।
SM-W700 ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਗਲੈਕਸੀ ਟੈਬ ਪ੍ਰੋ ਅੱਸ (SM-W720) ਦਾ ਸਕਸੈਸਰ ਹੋਵੇਗਾ। ਗਲੈਕਸੀ ਟੈਬ ਪ੍ਰੋ ਐੱਸ 'ਚ 12-ਇੰਚ ਦੀ QHD ਡਿਸਪਲੇ ਹੈ ਜਿਸ ਦਾ ਰੈਜ਼ੋਲਿਊਸ਼ਨ 1440x2160 ਪਿਕਸਲ ਹੈ। ਇਸ ਵਿਚ 8ਜੀ.ਬੀ. ਦੀ ਰੈਮ ਅਤੇ 256ਜੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਇਸ ਵਿਚ 5 ਮੈਗਾਪਿਕਸਲ ਦਾ ਕੈਮਰਾ ਟੈਬਲੇਟ ਦੇ ਫਰੰਟ ਅਤੇ ਬੈਕ 'ਤੇ ਦਿੱਤਾ ਗਿਆ ਹੈ। ਹੁਣ SM-W700 ਇਸ ਗਲੈਕਸੀ ਟੈਬ ਪ੍ਰੋ ਐੱਸ ਦਾ ਸਕਸੈਸਰ ਹੈ ਤਾਂ ਜ਼ਾਹਰ ਹੈ ਕਿ ਇਸ ਦੇ ਸਪੈਸੀਫਿਕੇਸ਼ਨ ਜ਼ਿਆਦਾ ਬਿਹਤਰ ਹੋਣਗੇ। ਜੇਕਰ ਸੈਮਸੰਗ ਦੇ SM-W620 ਟੈਬਲੇਟ ਦੇ ਫੀਚਰ ਦੀ ਗੱਲ ਕਰੀਏ ਤਾਂ ਇਹ ਟੈਬਲੇਟ ਗਲੈਕਸੀ ਟੈਬ ਪ੍ਰੋ ਐੱਸ ਦਾ ਛੋਟਾ ਵਰਜ਼ਨ ਹੋਵੇਗਾ ਜਿਸ ਦਾ ਮਤਲਬ ਹੈ ਕਿ ਇਸ ਦੇ ਸਪੈਸੀਫਿਕੇਸ਼ਨ ਉਂਨੇ ਸ਼ਾਨਦਾਰ ਨਹੀਂ ਹੋਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਇਨ੍ਹਾਂ ਦੋਵਾਂ ਟੈਬਲੇਟਸ ਦੇ ਅਸਲੀ ਨਾਂ ਅਤੇ ਕੀਮਤ ਬਾਰੇ ਖੁਲਾਸਾ ਨਹੀਂ ਹੋਇਆ ਹੈ।
OnePlus ਦੇ ਇਸ ਸਮਾਰਟਫੋਨ ਨੂੰ ਮਿਲਿਆ ਐਂਡਰਾਇਡ 7.0 ਨਾਗਟ ਅਪਡੇਟ
NEXT STORY