ਜਲੰਧਰ - ਕੋਰਿਆਈ ਕੰਪਨੀ ਸੈਮਸੰਗ ਨੇ ਸਮਾਰਟਫੋਨ ਅਤੇ ਡ੍ਰੋਨ 'ਤੇ ਹਾਇਰ ਰੈਜ਼ੋਲਿਊਸ਼ਨਸ ਵੀਡੀਓ ਕੈਪਚਰ ਕਰਨ ਲਈ UFS(ਯੂਨਿਵਰਸਲ ਫਲੈਸ਼ ਸਟੋਰੇਜ) ਰਿਮੂਵੇਬਲ ਮੈਮਰੀ ਕਾਰਡਸ ਦੀ ਇਕ ਸੀਰੀਜ਼ ਦੀ ਘੋਸ਼ਣਾ ਕੀਤੀ ਹੈ। ਇਹ ਨਵੀਂ ਸੀਰੀਜ ਜ਼ਿਆਦਾ ਕਪੈਸਿਟੀ ਅਤੇ ਜ਼ਿਆਦਾ ਸਪੀਡ ਨਾਲ ਕੰਮ ਕਰਦੀ ਹੈ।
ਇਸ ਨਵੀਂ ਸੀਰੀਜ ਦੇ ਫੀਚਰ ਦੇ ਬਾਰੇ 'ਚ ਕੰਪਨੀ ਨੇ ਦੱਸਦੇ ਹੋਏ ਕਿਹਾ ਕਿ 256GB ਕਪੈਸਿਟੀ ਵਾਲਾ ਕਾਰਡ 530GB/s ਕਰੀਬ 0.5GB ਦੀ ਸਪੀਡ ਤੋਂ ਡਾਟਾ ਨੂੰ ਰੀਡ ਕਰੇਗਾ ਜੋ ਹਾਲ ਹੀ 'ਚ ਉਪਲੱਬਧ ਸਭ ਤੋਂ ਮਹਿੰਗੇ ਮੈਮਰੀ ਕਾਰਡ ਤੋਂ 5 ਗੁਣਾ ਜ਼ਿਆਦਾ ਹੈ, ਨਾਲ ਹੀ ਇਹ 170Mb/s ਦੀ ਸਪੀਡ ਤੋਂ ਰਾਇਟ ਕਰੇਗਾ ਜੋ ਮੌਜੂਦਾ ਸਪੀਡ ਤੋਂ 3 ਗੁਣਾ ਜ਼ਿਆਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਕਾਰਡਸ ਨੂੰ ਸਭ ਤੋਂ ਪਹਿਲਾਂ ਗਲੈਕਸੀ ਨੋਟ 7 'ਚ ਉਪਲੱਬਧ ਕਰੇਗੀ।
ਇਕ ਵਾਰ ਚਾਰਜ ਕਰਨ 'ਤੇ 30 ਘੰਟੇ ਤੱਕ ਚੱਲਣਗੇ ਇਹ ਵਾਇਰਲੈੱਸ ਹੈੱਡਫੋਨਜ਼
NEXT STORY