ਜਲੰਧਰ- ਸੈਨਹਾਈਜ਼ਰ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਇਕ ਨਵੇਂ ਵਾਇਰਲੈੱਸ ਹੈੱਡਫੋਨਜ਼ ਦੇ ਜੋੜੇ ਨੂੰ ਪੇਸ਼ ਕਰ ਰਹੀ ਹੈ। ਕੰਪਨੀ ਅਨੁਸਾਰ ਪੀ.ਐਕਸ.ਸੀ. 550 ਨਾਂ ਦੇ ਇਹ ਹੈੱਡਫੋਨਜ਼ 'ਚ ਬੈਟਰੀ ਲਾਈਫ ਅਤੇ ਇਕ ਐਪ ਵੀ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਆਪਣੇ ਆਡੀਓ ਲੈਵਲਜ਼ ਲਿੰਕਜ਼ ਨੂੰ ਅਲਟਰ ਕਰ ਸਕੋਗੇ। ਪੀ.ਐਕਸ.ਸੀ. 550 ਵਾਇਰਲੈੱਸ 30 ਘੰਟੇ ਤੱਕ ਕੰਮ ਕਰ ਸਕਦੇ ਹਨ ਅਤੇ ਇਨ੍ਹਾਂ 'ਚ ਅਨੁਕੁਲਿਤ ਨਾਇਸ ਕੈਂਸਲੇਸ਼ਨ ਵੀ ਦਿੱਤਾ ਗਿਆ ਹੈ। ਇਹ ਬੌਸ QC35 ਵਾਇਰਲੈੱਸ ਹੈੱਡਫੋਨ ਤੋਂ 10 ਘੰਟੇ ਜ਼ਿਆਦਾ ਕੰਮ ਕਰਦੇ ਹਨ।
ਪੀ.ਐਕਸ.ਸੀ. 550 ਵਾਇਰਲੈੱਸ 'ਚ ਇਸ ਦੇ ਇਅਰਕੱਪ 'ਤੇ ਇਕ ਟੱਚਪੈਨਲ ਵੀ ਦਿੱਤਾ ਗਿਆ ਹੈ। ਹੈੱਡਫੋਨਜ਼ ਨੂੰ ਬੰਦ ਕਰ ਕੇ ਰੱਖਣ ਨਾਲ ਤੁਸੀਂ ਮਿਊਜ਼ਿਕ ਅਤੇ ਕਾਲਸ ਨੂੰ ਪੌਜ਼ ਕਰ ਸਕਦੇ ਹੋ। ਇਹ ਹੈੱਡਫੋਨਜ਼ ਸੈਨਹਾਈਜ਼ਰ ਦੇ ਕੈਪਟਿਊਨ ਐਪ ਲਈ ਵੀ ਕੰਪੈਟੇਬਲ ਹਨ ਜਿਸ ਦੀ ਮਦਦ ਨਾਲ ਤੁਸੀਂ ਨੋਇਸ ਕੈਂਸਲੇਸ਼ਨ ਦੇ ਇਕੁਲਾਈਜ਼ਰ ਅਤੇ ਪਰਸਨਲਾਈਜ਼ਰ ਨੂੰ ਅਡਜ਼ਸਟ ਕਰ ਸਕਦੇ ਹੋ। ਇਸ ਦੇ ਨਾਲ ਹੀ ਆਡੀਓ ਪ੍ਰੋਮਪਟਜ਼ ਅਤੇ ਸਮਾਰਟ ਪੌਜ਼ ਫੀਚਰ ਨੂੰ ਟੋਗਲ ਵੀ ਕਰ ਸਕਦੇ ਹੋ। ਇਹ ਹੈੱਡਫੋਨਜ਼ 399 ਡਾਲਰ 'ਚ ਸੈਨਹਾਈਜ਼ਰ ਦੇ ਆਨਲਾਈਨ ਸਟੋਰ 'ਤੇ ਉਪਲੱਬਧ ਹਨ ਅਤੇ ਜਲਦ ਹੀ ਐਮੇਜ਼ਨ 'ਤੇ ਵੀ ਉਪਲੱਬਧ ਕੀਤੇ ਜਾਣਗੇ।
Freedom 251: ਅੱਜ ਤੋਂ ਸ਼ੁਰੂ ਹੋਵੇਗੀ ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ਦੀ ਡਿਲੀਵਰੀ!
NEXT STORY