ਜਲੰਧਰ- ਜਾਪਾਨ ਦੀ ਮੁੱਖ ਟੈਕਨਾਲੋਜੀ ਕੰਪਨੀ ਸੈਨਸੁਈ ਨੇ ਵੀਰਵਾਰ ਨੂੰ ਆਪਣਾ ਨਵਾਂ ਸਮਾਰਟਫੋਨ Horizon 2 ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਹ ਨਵੀਂ ਪੀੜੀ ਦਾ 4ਜੀ ਵੋਲਟੇ ਇਨੇਬਲਡ ਸਮਾਰਟਫੋਨ ਹੈ, ਜੋ ਐਂਡਰਾਇਡ 7.0 'ਤੇ ਆਧਾਰਿਤ ਹੈ। Horizon 1 ਨੂੰ ਮਿਲੀ ਅਪਾਰ ਸਫਲਤਾ ਤੋਂ ਬਾਅਦ ਸੈਨਸੁਈ ਨੇ ਆਨਲਾਈਨ ਰਿਟੇਲ ਵੈੱਬਸਾਈਟ ਫਲਿੱਪਕਾਰਟ 'ਤੇ 4,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ Horizon 2 ਨੂੰ ਉਤਾਰ ਦਿੱਤਾ ਹੈ।
1.25 ਗੀਗਾਹਟਰਜ਼ ਕਵਾਡ-ਕੋਰ (64ਬਿਟ) ਪ੍ਰੋਸੈਸਰ ਨਾਲ ਯੁਕਤ Horizon 2 'ਚ 2 ਜੀ. ਬੀ. ਦਾ ਰੈਮ ਹੈ ਅਤੇ 16 ਜੀ. ਬੀ. ਦਾ ਇੰਟਰਨਲ ਸਟੋਰੇਜ ਹੈ। ਇਸ ਸਮਾਰਟਫੋਨ 'ਚ ਮੀਰਾਵਿਜ਼ਨ ਡਿਸਪਲੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Horizon 2 'ਚ 5 ਇੰਚ ਦੀ ਹਾਈ ਡੇਫਿਨੀਸ਼ਲ ਸਕਰੀਨ ਦਿੱਤੀ ਗਈ ਹੈ। ਸਮਾਰਟਫੋਨ 'ਚ ਸੈਲਫੀ ਫਲੈਸ਼ ਨਾਲ 5 ਇੰਚ ਦੀ ਹਾਈ ਡੇਫਿਨੀਸ਼ਲ ਸਕਰੀਨ ਦਿੱਤੀ ਗਈ ਹੈ। ਸਮਾਰਟਫੋਨ 'ਚ ਸੇਲਫੀ ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ ਡਿਊਲ ਟੋਨ ਐੱਲ. ਈ. ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਸੈਨਸੁਈ ਮੋਬਾਇਲਸ ਦੇ ਸੀ. ਓ. ਓ. ਅਭਿਸ਼ੇਕ ਮਾਲਾਪਾਨੀ ਨੇ ਕਿਹਾ ਹੈ ਕਿ ਨੈਕਸਟ ਜੇਨਰੇਸ਼ਨ Horizon 2 ਸਮਾਰਟਫੋਨ ਗਾਹਕਾਂ ਨੂੰ ਤਕਨੀਕ ਅਤੇ ਕਿਰਿਆਸ਼ੀਲਤਾ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰੇਗਾ। ਸੈਨਸੁਈ Horizon 2 ਬਲੈਕ, ਗ੍ਰੇ ਅਤੇ ਰੋਜ਼ ਗੋਲਡ ਰੰਗਾਂ 'ਚ ਉਪਲੱਬਧ ਹੋਵੇਗਾ। ਸਾਡਾ ਨਵਾਂ ਸਮਾਰਟਫੋਨ ਮਈ ਤੋਂ ਸਿਰਫ ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਪਹਿਲਾ ਬਿਗ 10 ਸੇਲ ਤੋਂ ਪਹਿਲਾ ਲਾਂਚ ਕੀਤਾ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਪੈਨਿਕ ਬਟਨ ਫੰਕਸ਼ਨੈਲਿਟੀ ਨਾਲ ਉਤਾਰਿਆ ਗਿਆ ਹੈ। ਇਸ ਹੈਂਡਸੈੱਟ 'ਚ ਪ੍ਰੀ-ਐਂਬੇਡਡ ਗੇਮਲੋਫਟ ਗੇਮ ਦਾ ਇਕ ਫੁੱਲ ਵਰਜਨ ਵੀ ਹੈ।
ਜਲਦੀ ਹੀ ਗੂਗਲ ਅਸਿਸਟੈਂਟ ਦੀ ਮਦਦ ਨਾਲ ਭੇਜ ਸਕੋਗੇ ਪੈਸੇ
NEXT STORY