ਜਲੰਧਰ—ਕਿਸੇ ਗ੍ਰਹਿ ਦੀ ਰਚਨਾ ਬਾਰੇ ਤਾਂ ਬਹੁਤ ਸਾਲਾਂ ਤੋਂ ਖੋਜ ਕੀਤੀ ਜਾ ਰਹੀ ਹੈ ਪਰ ਅਜੇ ਵੀ ਕਈ ਵਿਗਿਆਨਿਕ ਸੋਲਰ ਸਿਸਟਮ 'ਚ ਜੋ ਗ੍ਰਹਿ ਸਭ ਤੋਂ ਪਹਿਲਾਂ ਬਣੇ ਹਨ ਉਨ੍ਹਾਂ ਦੇ ਜਨਮ ਬਾਰੇ ਨਹੀਂ ਜਾਣਦੇ। ਕਿਸੇ ਗ੍ਰਹਿ ਦੇ ਜਨਮ ਬਾਰੇ ਖੋਜਣਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਇਹ ਸਾਡੇ ਤੋਂ ਕਈ ਪ੍ਰਕਾਸ਼ ਸਾਲ ਦੂਰ ਹਨ। ਖਗੋਲ ਸ਼ਾਸਤਰੀਆਂ ਨੇ ਇਕ ਗ੍ਰਹਿ ਦਾ ਜਨਮ ਹੁੰਦਿਆਂ ਦੇਖਿਆ ਹੈ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਹਨ।
2011 'ਚ ਇਕ ਸ਼੍ਰੇਣੀ ਖੋਜੀ ਗਈ ਜਿਸ ਦਾ ਨਾਂ lkca ੧੫b ਰੱਖਿਆ ਗਿਆ। ਇਹ ਸਾਡੇ ਤੋਂ 450 ਪ੍ਰਕਾਸ਼ ਸਾਲ ਦੂਰ ਹੈ। ਇਸ 'ਚ ਮੌਜੂਦ ਗ੍ਰਹਿ ਸਾਡੇ ਸੌਰ ਮੰਡਲ ਦੇ ਜੁਪੀਟਰ ਗ੍ਰਹਿ ਵਰਗਾ ਹੈ। ਇਸ ਕਰਕੇ ਹੀ ਵਿਗਿਆਨੀਆਂ ਦਾ ਧਿਆਨ ਇਸ ਵੱਲ ਆਕਰਸ਼ਿਤ ਹੋਇਆ।
ਇਸ ਨੂੰ ਖੋਜਣ 'ਚ 2 ਟੀਮਾਂ ਕੰਮ ਕਰ ਰਹੀਆਂ ਹਨ, ਇਕ ਹੈ ਯੂਨੀਵਰਸਿਟੀ ਆਫ ਐਰੀਜ਼ੋਨਾ ਦੀ ਤੇ ਦੂਸਰੀ ਟੀਮ ਸਟੈਨਫੋਰਡ ਯੂਨੀਵਰਸਿਟੀ ਦੀ ਹੈ। ਸਟੈਨਫੋਰਡ ਦੇ ਪੋਸਟਡੋਕਟਰਲ ਰਿਸਰਚਰ ਕੇਟ ਫੋਲੇਟ ਦਾ ਕਹਿਣਾ ਹੈ ਕਿ ਸਾਡਾ ਮੰਨਣਾ ਸੀ ਕਿ ਅਸੀਂ ਇਕ ਵੱਖਰੀ ਚੀਜ਼ ਖੋਜ ਲਈ ਹੈ ਪਰ ਨਤੀਜਿਆਂ 'ਤੇ ਇੰਨੀ ਜਲਦੀ ਨਹੀਂ ਪੁੱਜਿਆ ਜਾ ਸਕਦਾ ਇਸ ਲਈ ਇਸ ਰਿਸਰਚ 'ਚ ਸਾਰੇ ਟੈਸਟ ਕੀਤੇ ਗਏ ਤੇ ਆਖਿਰ ਇਸ ਨਤੀਜੇ 'ਤੇ ਪੁੱਜਿਆ ਗਿਆ ਕਿ ਇਹ ਇਕ ਗ੍ਰਹਿ ਹੀ ਹੈ।
ਫੋਲੇਟ ਤੇ ਉਨ੍ਹਾਂ ਦੀ ਟੀਮ ਨੇ ਇਸ ਖੋਜੇ ਗ੍ਰਹਿ ਦੀ ਅਜਿਹੀ ਤਸਵੀਰ ਤਿਆਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਿਸ 'ਚ ਸਾਫ ਦੇਖਣ ਨੂੰ ਮਿਲਦਾ ਹੈ ਕਿ ਪਲੈਨੇਟ ਫਾਰਮੇਸ਼ਨ ਥਿਓਰੀ ਦੇ ਮੁਤਾਬਕ ਇਸ 'ਚ ਅਲਟਰਾ-ਰੈੱਡ ਹੀਟਿਡ ਹਾਈਡ੍ਰੋਜਨ ਗੈਸ ਹੈ ਜੋ ਇਕ ਨਿਰਧਾਰਿਤ ਜਗ੍ਹਾ 'ਤੇ ਆਪਣੇ ਵਿਸਤਾਰ ਨੂੰ ਵਧਾ ਰਹੀ ਹੈ।
ਖਗੋਲ ਸ਼ਾਸਤਰੀਆਂ ਨੇ ਤਸਵੀਰਾਂ 'ਚ ਦੇਖਿਆ ਕਿ ਧੂੜ ਤੇ ਮਲਬੇ ਦੀ ਰਿੰਗ ਇਕ ਸੂਰਜ ਦੇ ਆਲੇ-ਦੁਆਲੇ ਚੱਕਰ ਕੱਢ ਰਹੀ ਹੈ। ਇਸ ਮਿੱਟੀ ਦੀ ਤਹਿ ਵੱਖਰੀ ਹੈ ਤੇ ਗ੍ਰਹਿ ਵੱਖਰਾ ਹੈ ਜੋ ਸੂਰਜ ਦਾ ਚੱਕਰ ਕੱਢ ਰਿਹਾ ਹੈ।
2GB ਰੈਮ ਨਾਲ ਲਾਂਚ ਹੋਇਆ Oppo A33 ਸਮਾਰਟਫੋਨ
NEXT STORY