ਗੈਜੇਟ ਡੈਸਕ– ਭਾਰਤ ’ਚ ਟਿਕਟੌਕ ਦੇ ਬੈਨ ਹੋਣ ਤੋਂ ਬਾਅਦ ਬਹੁਤ ਸਾਰੀਆਂ ਐਪਸ ਹੁਣ ਪ੍ਰਸਿੱਧ ਹੋ ਗਈਆਂ ਹਨ। ਇਨ੍ਹਾਂ ’ਚੋਂ ਇਕ ਹੈ ਲਾਸ ਏਂਜਲਸ ਦੀ ਸੋਸ਼ਲ ਵੀਡੀਓ ਮੇਕਿੰਗ ਐਪ Triller ਜਿਸ ਨੂੰ ਪਿਛਲੇ ਡੇਢ ਮਹੀਨਿਆਂ ’ਚ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ 4 ਕਰੋੜ ਤੋਂ ਜ਼ਿਆਦਾ ਡਾਊਨਲੋਡ ਮਿਲ ਚੁੱਕੇ ਹਨ।

ਇੰਝ ਕੰਮ ਕਰਦੀ ਹੈ ਇਹ ਐਪ
ਇਹ ਵੀ ਟਿਕਟੌਕ ਦੀ ਤਰ੍ਹਾਂ ਹੀ ਤਿਆਰ ਕੀਤੀ ਗਈ ਸ਼ਾਰਟ ਵੀਡੀਓ ਮੇਕਿੰਗ ਐਪ ਹਨ ਜਿਸ ਰਾਹੀਂ ਤੁਸੀਂ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਬਣਾ ਸਕਦੇ ਹੋ। ਇਸ ਵਿਚ ਯੂਨੀਕ ਆਟੋ-ਐਡਿਟਿੰਗ ਫੀਚਰ ਵੀ ਦਿੱਤਾ ਗਿਆ ਹੈ। ਤੁਸੀਂ ਆਪਣੀ ਵੀਡੀਓ ’ਚ ਖ਼ੁਦ ਨੂੰ ਹੋਰ ਖ਼ੂਬਸੂਰਤ ਵਿਖਾਉਣ ਲਈ 100 ਤੋਂ ਜ਼ਿਆਦਾ ਫਿਲਟਰਸ, ਟੈਕਸਟ, ਡਰਾਇੰਗ ਅਤੇ ਇਮੋਜੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੀ ਲਾਈਬ੍ਰੇਰੀ ਤੋਂ ਤੁਸੀਂ ਟਾਪ-ਟ੍ਰੈਂਡਿੰਗ ਗਾਣੇ ਚੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸ਼ੇਅਰ ਵੀ ਕਰ ਸਕਦੇ ਹੋ।

ਇਸ ਐਪ ਦਾ ਮਾਈਕ ਟਾਇਸਨ ਵਰਗੇ ਸੈਲੀਬ੍ਰਿਟੀ ਨੇ ਸਮਰਥਨ ਕੀਤਾ ਹੈ ਅਤੇ ਸਨੂਪ ਡਾਗ, ਲਿਲ ਵੇਨ ਅਤੇ ਦਿ ਵੀਕੈਂਡ ਵਰਗੇ ਸੈਲੀਬ੍ਰਿਟੀ ਇਸ ਦੇ ਸਟ੍ਰੈਟਜਿਕ ਹਿੱਸੇਦਾਰ ਹਨ। ਉਥੇ ਹੀ ਭੁਵਨ ਬਮ, ਅਰਮਾਨ ਮਲਿਕ ਅਤੇ ਟਿਕਟੌਕ ਸਟਾਰ ਆਵੇਜ਼ ਦਰਬਾਰ ਵਰਗੇ ਲੋਕ ਇਸ ਦੇ ਕੰਟੈਂਟ ਕ੍ਰਿਏਟਰਸ ਹਨ।
ਸੈਮਸੰਗ ਗਲੈਕਸੀ ਵਾਚ 3 ਤੇ ਗਲੈਕਸੀ ਬਡਸ ਲਾਈਵ ਭਾਰਤ ’ਚ ਲਾਂਚ, ਜਾਣੋ ਕੀਮਤ
NEXT STORY