ਨਵੀਂ ਦਿੱਲੀ- Jio, Airtel ਅਤੇ Vodafone-Idea ਦੇ ਮਹਿੰਗੇ ਰੀਚਾਰਜ ਪਲਾਨ ਨੇ ਡੁੱਬ ਰਹੀ BSNL ਨੂੰ ਖੰਭ ਲਾ ਦਿੱਤੇ ਹਨ। ਦਰਅਸਲ, ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੂੰ ਪ੍ਰਾਈਵੇਟ ਟੈਲੀਕਾਮ ਆਪਰੇਟਰ ਦੇ ਮਹਿੰਗੇ ਰੀਚਾਰਜ ਦਾ ਵੱਡਾ ਫਾਇਦਾ ਮਿਲ ਰਿਹਾ ਹੈ। ਹਾਲ ਹੀ 'ਚ Jio, Airtel ਅਤੇ Vodafone-Idea ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਟੈਲੀਕਾਮ ਕੰਪਨੀਆਂ ਦੇ ਬਾਈਕਾਟ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਸਰਕਾਰੀ ਟੈਲੀਕਾਮ ਕੰਪਨੀ BSNL ਨੂੰ ਇਸ ਦਾ ਸਿੱਧਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ JioBoycott ਅਤੇ BSNL ਦੀ ਘਰ ਵਾਪਸੀ ਦਾ ਟਰੈਂਡ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਰਿਚਾ ਚੱਡਾ- ਅਲੀ ਫਜ਼ਲ ਦੇ ਘਰ ਗੂੰਝੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ
ਮਾਹਰ ਦਾ ਕਹਿਣਾ ਹੈ ਕਿ SIM ਨੂੰ BSNL 'ਚ ਬਦਲਣ ਨਾਲ ਪ੍ਰਾਈਵੇਟ ਕੰਪਨੀਆਂ 'ਤੇ ਦਬਾਅ ਪਵੇਗਾ। ਜੇਕਰ ਅਸੀਂ Jio, Airtel ਅਤੇ Vodafone-Idea ਦੇ ਮੁਕਾਬਲੇ BSNL ਪਲਾਨ ਦੀ ਗੱਲ ਕਰੀਏ ਤਾਂ ਭਾਰਤੀ Airtel ਅਤੇ Vodafone-Idea ਦੇ 28 ਦਿਨਾਂ ਦੇ ਡਾਟਾ ਅਤੇ ਵਾਇਸ ਕਾਲਿੰਗ ਪਲਾਨ ਦੀ ਸ਼ੁਰੂਆਤੀ ਕੀਮਤ 199 ਰੁਪਏ ਹੈ, ਜਦਕਿ ਰਿਲਾਇੰਸ ਜੀਓ ਪਲਾਨ ਦੀ ਸ਼ੁਰੂਆਤੀ ਕੀਮਤ 189 ਰੁਪਏ ਹੈ। BSNL ਦੇ ਸ਼ੁਰੂਆਤੀ ਰੀਚਾਰਜ ਪਲਾਨ ਦੀ ਕੀਮਤ 108 ਰੁਪਏ ਹੈ।
BSNLਦਾ ਰੀਚਾਰਜ ਸਸਤਾ
BSNL ਦਾ ਕਹਿਣਾ ਹੈ ਕਿ ਉਹ ਕਿਫਾਇਤੀ ਦਰਾਂ 'ਤੇ ਮੋਬਾਈਲ ਟੈਰਿਫ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਸਤੇ ਰੀਚਾਰਜ ਪਲਾਨ ਨੂੰ ਵੱਡੇ ਪੱਧਰ 'ਤੇ ਪ੍ਰਮੋਟ ਕੀਤਾ ਹੈ। ਇਹੀ ਕਾਰਨ ਹੈ ਕਿ ਘੱਟ ਆਮਦਨ ਵਾਲੇ ਉਪਭੋਗਤਾ ਲਗਾਤਾਰ ਕੰਪਨੀ ਨਾਲ ਜੁੜ ਰਹੇ ਹਨ।ਮਾਹਰਾਂ ਮੁਤਾਬਕ ਇਸ ਸਮੇਂ BSNL ਦੇ ਟੈਰਿਫ ਪਲਾਨ ਸਭ ਤੋਂ ਘੱਟ ਕੀਮਤ 'ਤੇ ਆ ਰਹੇ ਹਨ। ਇਹੀ ਕਾਰਨ ਹੈ ਕਿ ਨਵੇਂ ਗਾਹਕ BSNL ਨਾਲ ਜੁੜ ਰਹੇ ਹਨ। ਹਾਲਾਂਕਿ, ਜੇਕਰ BSNL ਚੰਗੀ ਨੈੱਟਵਰਕ ਕਵਰੇਜ ਅਤੇ ਸੇਵਾ ਦੀ ਪੇਸ਼ਕਸ਼ ਨਹੀਂ ਕਰਦਾ ਹੈ, ਤਾਂ ਇਹ ਆਪਣੇ ਯੂਜ਼ਰਸ ਬੇਸ ਨੂੰ ਲੰਬੇ ਸਮੇਂ ਤੱਕ ਬਰਕਰਾਰ ਨਹੀਂ ਰੱਖ ਸਕੇਗਾ।BSNL ਉਦੋਂ ਹੀ ਮਜ਼ਬੂਤ ਟੈਲੀਕਾਮ ਆਪਰੇਟਰ ਬਣ ਸਕਦਾ ਹੈ ਜਦੋਂ ਇਹ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਵਾਂਗ ਨੈੱਟਵਰਕ ਗੁਣਵੱਤਾ ਦੀ ਪੇਸ਼ਕਸ਼ ਕਰਦਾ ਹੈ।
BSNLਦੇ ਗਾਹਕਾਂ 'ਚ ਹੋਇਆ ਵਾਧਾ
ET ਦੀ ਰਿਪੋਰਟ ਮੁਤਾਬਕ 3 ਤੋਂ 4 ਜੁਲਾਈ ਨੂੰ Jio, Airtel ਅਤੇ Vodafone-Idea ਨੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਸਨ। ਇਸ ਤੋਂ ਤੁਰੰਤ ਬਾਅਦ, 25,0000 ਮੋਬਾਈਲ ਉਪਭੋਗਤਾਵਾਂ ਨੇ ਮੋਬਾਈਲ ਨੰਬਰ ਪੋਰਟੇਬਿਲਟੀ ਲਈ ਬੇਨਤੀ ਕੀਤੀ ਸੀ। ਅੰਕੜਿਆਂ ਦੀ ਗੱਲ ਕਰੀਏ ਤਾਂ MNP ਰਾਹੀਂ BSNL 'ਚ ਕਰੀਬ 25 ਲੱਖ ਨਵੇਂ ਗਾਹਕ ਸ਼ਾਮਲ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ BSNL ਕੋਲ ਇਸ ਸਮੇਂ 4G ਨੈੱਟਵਰਕ ਹੈ, ਜਿਸ ਨੂੰ ਉਹ ਟਾਟਾ ਗਰੁੱਪ ਦੇ ਸਹਿਯੋਗ ਨਾਲ ਦੇਸ਼ ਭਰ 'ਚ ਲਾਂਚ ਕਰ ਰਹੀ ਹੈ ਅਤੇ ਨਾਲ ਹੀ, 5ਜੀ ਨੈੱਟਵਰਕ ਲਈ ਪਲਾਨਿੰਗ ਚੱਲ ਰਹੀ ਹੈ।
Royal Enfield Guerrilla 450 ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY