ਆਟੋ ਡੈਸਕ– ਸਕੋਡਾ ਨੇ ਆਪਣੀ ਨਵੀਂ ਪ੍ਰੀਮੀਅਮ ਮਿਡ-ਸਾਈਜ਼ ਸੇਡਾਨ ਸਲਾਵੀਆ ਨੂੰ ਅਨਵ੍ਹੀਲ ਕਰ ਦਿੱਤਾ ਹੈ। ਇਸ ਨਵੀਂ ਸੇਡਾਨ ਦੇ ਲੁੱਕ ਅਤੇ ਫੀਚਰਜ਼ ਬੇਹੱਦ ਸ਼ਾਨਦਾਰ ਹਨ। ਕੁਸ਼ਾਕ ਦੇ ਸਕਸੈੱਸਫੁਲ ਲਾਂਚ ਤੋਂ ਬਾਅਦ ਇਹ ਕਾਰ ਸਕੋਡਾ ਦਾ ਦੂਜਾ ਇੰਡੀਆ-ਸਪੈਸੀਫਿਕ ਮਾਡਲ ਹੈ। ਤੁਹਾਨੂੰ ਦੱਸ ਦਈਏ ਕਿ ਸਲਾਵੀਆ ਨੂੰ 95 ਪੀਸੀਦ ਲੋਕਲਾਈਜੇਸ਼ਨ ਦੇ ਤਹਿਤ ਬਣਾਇਆ ਗਿਆ ਹੈ। ਸਕੋਡਾ ਦੀ ਇਹ ਨਵੀਂ ਸੇਡਾਨ ਐੱਮ. ਕਿਊ. ਬੀ.-ਏ 0-ਆਈ. ਐੱਨ. ਪਲੇਟਫਾਰਮ ’ਤੇ ਆਧਾਰਿਤ ਹੈ। ਆਓ ਜਾਣਦੇ ਹਾਂ ਕਿ ਨਵੀਂ ਸਲਾਰੀਆ ਦੇ ਫੀਚਰਜ਼ ਪਾਵਰਟ੍ਰੇਨ, ਕੀਮਤ ਅਤੇ ਰਾਈਵਲਸ ਬਾਰੇ ਅਹਿਮ ਗੱਲਾਂ :
ਇਹ ਵੀ ਪੜ੍ਹੋ– ਟੈਸਲਾ ਨੂੰ ਟੱਕਰ ਦੇਣ ਦੀ ਤਿਆਰੀ ’ਚ ਐਪਲ ਇੰਕ, ਜਲਦ ਲਾਂਚ ਕਰੇਗੀ ਸੈਲਫ-ਡਰਾਈਵਿੰਗ ਇਲੈਕਟ੍ਰਿਕ ਕਾਰ
ਐਕਸਟੀਰੀਅਰ
ਇਸ ਕਾਰ ਦੇ ਐਕਸਟੀਰੀਅਰ ਲੁੱਕ ਅਤੇ ਸਟਾਈਲ ਦੀ ਗੱਲ ਕਰੀਏ ਤਾਂ ਇਸ ਦੀ ਫਰੰਟ ਅਤੇ ਟੇਲ ਲਾਈਟ ਐਡਵਾਂਸ ਐੱਲ. ਈ. ਡੀ. ਤਕਨੀਕ ਨਾਲ ਆਉਂਦੀ ਹੈ। ਗੱਲ ਫਰੰਟ ਦੀ ਕਰੀਏ ਤਾਂ ਇਹ ਕਾਫੀ ਦਿਲਖਿੱਚਵਾਂ ਲਗਦਾ ਹੈ। ਇਸ ’ਚ ਦਿੱਤੇ ਗਏ ਪ੍ਰੋਜੈਕਟਰ ਹੈੱਡਲੈਂਪਸ ਕਾਫੀ ਸਲੀਕ ਹਨ ਅਤੇ ਚੰਗੇ ਲਗਦੇ ਹਨ। ਇਸ ’ਚ ਐੱਲ-ਸ਼ੇਪ ਡੀ. ਆਰ. ਐੱਲ. ਮਿਲਦੇ ਹਨ। ਗ੍ਰਿਲ ਦੇ ਸਰਾਊਂਡ ’ਚ ਕ੍ਰੋਮ ਦਾ ਕਾਫੀ ਇਸਤੇਮਾਲ ਕੀਤਾ ਗਿਆ ਹੈ। ਫਾਗ ਲੈਂਪ ਦੇ ਉੱਪਰ ਵੀ ਕ੍ਰੋਮ ਸਟ੍ਰਿਪ ਦਿੱਤੀ ਗਈ ਹੈ। ਦੱਸ ਦਈਏ ਕਿ ਫਾਗ ਲੈਂਪ ’ਚ ਯੈਲੋ ਬਲਬ ਲਗਾਏ ਗਏ ਹਨ। ਇਸ ਦੀ ਸਲੋਪਿੰਗ ਰੂਫਲਾਈਨ ਬੂਟ ਲਿਡ ’ਚ ਮਿਲ ਜਾਂਦੀ ਹੈ ਜਦ ਕਿ ਬੋਲਡ ਕਰੈਕਟਰ ਲਾਈਨਜ਼ ਸ਼ੋਲਡਰ ਤੋਂ ਲੈ ਕੇ ਟੇਲਲੈਂਪਸ ਤੱਕ ਦੇਖੀ ਜਾ ਸਕਦੀ ਹੈ। ਵਿੰਡੋ ਲਾਈਨ ਦੇ ਚਾਰੇ ਪਾਸੇ ਕ੍ਰੋਮ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ਦੇ ਰੀਅਰ ’ਚ ਸੀ-ਸ਼ੇਪਡ ਐੱਲ. ਈ. ਡੀ. ਟੇਲਲੈਂਪਸ ਅਤੇ ਇਸ ’ਚ ਕ੍ਰੋਮ ਸਟ੍ਰਿਪ ਨਾਲ ਬੰਪਰ ਮਿਲਦਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ
ਇੰਟੀਰੀਅਰ
ਸਲਾਵੀਆ ’ਚ ਸਕੋਡਾ ਦੀ ਲੇਟੈਸਟ ਇੰਟੀਰੀਅਰ ਡਿਜਾਈਨ ਫਿਲਾਸਫੀ ਦੇਖਣ ਨੂੰ ਮਿਲੇਗੀ। ਹਾਲਾਂਕਿ ਕਾਫੀ ਸਾਰੇ ਫੀਚਰਜ਼ ਤੁਹਾਨੂੰ ਕੁਸ਼ਾਕ ਨਾਲ ਰਲਦੇ-ਮਿਲਦੇ ਲੱਗਣਗੇ। ਇਸ ’ਚ ਸਰਕੂਲਰ ਏਅਰ ਵੇਂਟ, ਟੱਚ ਬੇਸਡ ਕਲਾਈਮੇਟ ਕੰਟਰੋਲ ਯਾਨੀ ਕਿ ਸਿੰਗਲ ਟੱਚ ’ਤੇ ਚੱਲਣ ਵਾਲਾ ਕਲਾਈਮੇਟ ਕੰਟਰੋਲ ਕੀਤਾ ਗਿਆ ਹੈ। ਇਸ ਤੋਂ ਇਲਾਵ ਐਬੀਐਂਟ ਲਾਈਟਿੰਗ ਅਤੇ 10-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ ਫੁਲੀ ਡਿਜੀਟਲ ਇੰਸਟਰੂਮੈਂਟਲ ਕਲਸਟਰ ਦਿੱਤਾ ਗਿਆ ਹੈ। ਇਸ ਦੇ ਡਾਇਮੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਚੌੜਾਈ 1,752 ਮਿ. ਮੀ. ਅਤੇ ਵ੍ਹੀਲਬੇਸ 2,651 ਮਿ. ਮੀ. ਦਾ ਦਿੱਤਾ ਗਿਆ ਹੈ ਜੋ ਇਸ ਸੈਗਮੈਂਟ ’ਚ ਸਭ ਤੋਂ ਵੱਧ ਹੈ। ਇਸ ਦੀ ਹਾਈਟ 1,487 ਮਿ. ਮ. ਹੈ। ਇਸ ਤੋਂ ਇਲਾਵਾ ਇਸ ’ਚ ਬੂਟ ਸਮਰੱਥਾ ਵੀ 521 ਲਿਟਰ ਦੀ ਦਿੱਤੀ ਗਈ ਹੈ ਜੋ ਕਮਾਲ ਦੀ ਹੈ। ਇਸ ’ਚ 3 ਵੇਰੀਐਂਟ ਦਿੱਤੇ ਗਏ ਹਨ-ਐਕਟਿਵ, ਐਂਬਿਸ਼ਨ ਅਤੇ ਸਟਾਈਲ।
ਇਹ ਵੀ ਪੜ੍ਹੋ– Ola ਦੇ ਇਲੈਕਟ੍ਰਿਕ ਸਕੂਟਰਾਂ ਦੀ ਡਿਲਿਵਰੀ ’ਚ ਹੋਵੇਗੀ ਦੇਰੀ, ਕੰਪਨੀ ਨੇ ਦੱਸਿਆ ਇਹ ਕਾਰਨ
ਸੇਫਟੀ ਫੀਚਰਜ਼
ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਸਕੋਡਾ ਸਲਾਵੀਆ ’ਚ ਤੁਹਾਨੂੰ 6 ਏਅਰਬੈਗ ਮਿਲਦੇ ਹਨ। ਚਾਈਲਡ ਸੇਫਟੀ ਲਈ ਇਸ ਸੇਡਾਨ ’ਚ ਆਈਸੋਫਿਕਸ ਐਂਕਰ ਅਤੇ ਪਿੱਛੇ ਦੀਆਂ ਸੀਟਾਂ ’ਤੇ ਟੌਪ ਟੀਥਰ ਐਂਕਰ ਪੁਆਇੰਟ ਮਿਲਦੇ ਹਨ। ਇਸ ’ਚ ਈ. ਐੱਸ. ਸੀ. ਵਰਗਾ ਸਟੈਂਡਰਡ ਫੀਚਰ ਦਿੱਤਾ ਗਿਆ ਹੈ, ਜਿਸ ਨਾਲ ਤੁਹਾਨੂੰ ਹਾਈ ਲੈਵਲ ਡਰਾਈਵਰ ਸੇਫਟੀ ਮਿਲਦੀ ਹੈ। ਸਲਾਵੀਆ ਵਿਚ ਹਿਲ-ਹੋਲਡ ਕੰਟਰੋਲ, ਰੇਨ ਐਂਡ ਲਾਈਟ ਸੈਂਸਰਜ਼, ਕਰੂਜ਼ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਮਾਨੀਟਰ ਵਰਗੇ ਕਈ ਹੋਰ ਫੀਚਰਜ਼ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
ਪਾਵਰਟ੍ਰੇਨ
ਸਲਾਵੀਆ ’ਚ ਦੋ ਪਾਵਰਫੁੱਲ ਪੈਟਰੋਲ ਇੰਜਣ ਚੁਆਇਸ ਤੁਹਾਨੂੰ ਮਿਲਦੀਆਂ ਹਨ। ਦੋਵੇਂ ਹੀ ਇੰਜਣ ਬੀ. ਐੱਸ.-6 ਐਮੀਸ਼ਨ ਸਟੈਂਡਰਡ ਨੂੰ ਪੂਰਾ ਕਰਦੇ ਹਨ। ਇਸ ਦੇ 3 ਸਿਲੰਡਰ, 1.0 ਲਿਟਰ ਟੀ. ਐੱਸ. ਆਈ. ਇੰਜਣ ਚੁਆਇਸ ’ਚ 85 ਕਿਲੋਵਾਟ ਯਾਨੀ ਕਿ 115 ਪੀ. ਐੱਸ. ਦੀ ਪਾਵਰ ਮਿਲਦੀ ਹੈ ਜਦ ਕਿ ਇਹ 175 ਐੱਨ. ਐੱਮ. ਦਾ ਟਾਰਕ ਜਨਰੇਰਟ ਕਰਦਾ ਹੈ। ਇਹ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਜਦ ਕਿ ਇਸ ਦੇ ਟੌਪ ਆਫ ਦਿ ਰੇਂਜ 1.5 ਲਿਟਰ ਟੀ. ਐੱਸ. ਆਈ. ਇੰਜਣ ’ਚ ਤੁਹਾਨੂੰ 110 ਕਿਲੋਵਾਟ ਯਾਨੀ ਕਿ 150 ਪੀ. ਐੱਸ. ਦੀ ਪਾਵਰ ਮਿਲਦੀ ਹੈ, ਜਿਸ ਨਾਲ 250 ਐੱਨ. ਐੱਮ. ਦਾ ਟਾਰਕ ਜਨਰੇਟ ਹੁੰਦਾ ਹੈ। ਇਹ 6 ਸਪੀਡ ਮੈਨੂਅਲ ਜਾਂ 7 ਸਪੀਡ ਡੀ. ਐੱਸ. ਜੀ. ਨਾਲ ਮਿਲਦਾ ਹੈ।
ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ
ਕੀਮਤ ਅਤੇ ਰਾਈਵਲਜ਼
ਫਿਲਹਾਲ ਇਸ ਦੀਆਂ ਕੀਮਤਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਨੁਮਾਨਿਤ ਕੀਮਤਾਂ ਦੀ ਗੱਲ ਕਰੀਏ ਤਾਂ ਇਹ 10.49 ਲੱਖ ਤੋਂ 16 ਲੱਖ ਦਰਮਿਆਨ ਹੋ ਸਕਦੀ ਹੈ। ਸਲਾਵੀਆ, ਰੈਪਿਡ ਦੀ ਤੁਲਨਾ ’ਚ ਵੱਡੀ ਸੇਡਾਨ ਹੈ ਅਤੇ ਡਾਇਮੈਂਸ਼ਨ ਦੇ ਮਾਮਲੇ ’ਚ ਇਸ ਸੈਗਮੈਂਟ ਦੀਆਂ ਸਭ ਤੋਂ ਵੱਡੀਆਂ ਕਾਰਾਂ ’ਚੋਂ ਇਕ ਹੈ। ਇਸ ਦਾ ਵ੍ਹੀਲਬੇਸ ਇਸ ਸੈਗਮੈਂਟ ’ਚ ਸਭ ਤੋਂ ਜ਼ਿਆਦਾ ਹੈ। ਇਸ ਦਾ ਮੁਕਾਬਲਾ ਹੌਂਡਾ ਸਿਟੀ, ਮਾਰੂਤੀ ਸੁਜ਼ੂਕੀ ਸਿਆਜ਼, ਹੁੰਡਈ ਵਰਨਾ ਵਰਗੀ ਸੇਡਾਨਾ ਨਾਲ ਰਹੇਗਾ।
ਇਹ ਵੀ ਪੜ੍ਹੋ– iPhone 13 ਖਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 24 ਹਜ਼ਾਰ ਰੁਪਏ ਤਕ ਦੀ ਛੋਟ
ਸਤੰਬਰ ’ਚ Jio ਨੂੰ ਹੋਇਆ ਵੱਡਾ ਨੁਕਸਾਨ, 1.9 ਕਰੋੜ ਗਾਹਕਾਂ ਨੇ ਛੱਡਿਆ ਸਾਥ: ਰਿਪੋਰਟ
NEXT STORY