ਜਲੰਧਰ : ਐੱਲ. ਜੀ. ਨੇ 2014 'ਚ ਵੈੱਬ ਓ. ਐੱਸ. 'ਤੇ ਚੱਲਣ ਵਾਲੇ ਪਹਿਵੇ ਐੱਚ. ਡੀ. ਟੀ. ਵੀ. ਨੂੰ ਲਾਂਚ ਕੀਤਾ ਸੀ। ਐੱਚ. ਪੀ. ਮੋਬਾਈਲ ਟੈਕਨਾਲੋਜੀ ਨੂੰ ਸਮਾਰਟ ਟੀ. ਵੀ. 'ਚ ਪੇਸ਼ ਕਰਦੇ ਹੋਏ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਗਿਆ ਸੀ।
ਪਿਛਲੇ ਸਾਲ ਇਸ ਟੈਕਨਾਲੋਜੀ 'ਚ ਸੁਧਾਰ ਕਰਦੇ ਹੋਏ ਇਸ ਦੀ ਸਪੀਡ 'ਤੇ ਕੰਮ ਕੀਤਾ ਜਾ ਰਿਹਾ ਸੀ। 2016 'ਚ ਤੁਹਾਡੇ ਟੀ. ਵੀ. ਨੂੰ ਸਮਾਰਟ ਬਣਾਉਣ ਦੀ ਦੌੜ 'ਚ ਸੈੱਟ ਟਾਪ ਬਾਕਸ, ਗੇਮਿੰਗ ਕੰਸੋਲ ਮੇਕਰ ਤੇ ਡੋਂਗਲ ਮੇਕਰ ਕੰਪਨੀਆਂ ਲੱਗੀਆਂ ਹੋਈਆਂ ਹਨ। ਉਥੇ ਹੀ ਐੱਲ. ਜੀ. ਕਹਿਣਾ ਹੈ ਕਿ ਉਹ ਆਪਣੇ ਸਮਾਰਟ ਟੀ. ਵੀ. 'ਚ ਉਪਯੋਗਤਾ ਤੇ ਕੰਟਰੋਲ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਨਵੇਂ ਸਾਲ 'ਚ ਸਮਾਰਟ ਟੀ. ਵੀ. 'ਚ 3 ਮੁੱਖ ਫੀਚਰ ਦੇਖਣ ਨੂੰ ਮਿਲਣਗੇ।
1. ਮੋਬਾਈਲ ਨੂੰ ਕੁਨੈਕਟ ਕਰ ਕੇ ਤੁਸੀਂ ਪਹਿਲਾਂ ਤੋਂ ਕਈ ਜ਼ਿਆਦਾ ਐਪਸ ਨੂੰ ਆਪਣੇ ਟੀ. ਵੀ. 'ਤੇ ਚਲਾ ਪਾਵੋਗੇ।
2. ਨਵਾਂ ਰਿਮੋਟ ਜੋ ਕਈ ਸੈੱਟ ਟਾਪ ਬਾਕਸ ਨੂੰ ਕੰਟਰੋਲ ਕਰ ਪਾਵੇਗਾ।
3. ਨਵਾਂ ਜ਼ੂਮਿੰਗ ਸਿਸਟਮ ਜੋ ਵੀ. ਟੀ. 'ਤੇ ਪਿੱਚਰ ਦੀ ਕਵਾਲਿਟੀ ਨੂੰ ਖਰਾਬ ਨਹੀਂ ਹੋਣ ਦਵੇਗਾ।
ਇਸ ਦੇ ਨਾਲ ਹੀ ਐੱਲ. ਜੀ. ਜ਼ੂਮੋ ਨਾਂ ਦੀ ਕੰਪਨੀ ਨਾਲ ਪਾਰਟਨਰਸ਼ਿਰ ਕਰ ਕੇ ਆਨ ਲਾਈਟ ਸਟ੍ਰੀਮਿੰਗ ਚੈਨਲਾਂ ਦੀ ਸੂਚੀ ਦਵੇਗਾ। ਇਸ ਨੂੰ ਚੈਨਲ ਪਲੱਸ ਫੀਚਰ ਕਿਹਾ ਗਿਆ ਹੈ। ਵੈੱਬ ਓ. ਐੱਸ. 3.0 ਲੋਕਾਂ ਨੂੰ ਬਹੁਤ ਪਸੰਦ ਆਵੇਗਾ ਕਿਉਂਕਿ ਇਸ ਦੇ ਪਹਿਲੇ 2 ਵਰਜ਼ਨ ਲੋਕਾਂ ਨੂੰ ਬਹੁਤ ਪਸੰਦ ਆਸੇ ਸੀ।
ਰਾਸ਼ਟਰੀ ਸੁਰੱਖਿਆ ਤੋਂ ਲੈ ਕੇ ਬੱਚਿਆਂ ਦੇ ਖਿਡੌਣਿਆਂ ਤੱਕ ਇਸ ਸਾਲ ਹੈਕਰਾਂ ਤੋਂ ਕੁਝ ਨਹੀਂ ਰਿਹਾ ਸੁਰੱਖਿਅਤ
NEXT STORY