ਜਲੰਧਰ- ਸਮਾਰਟਰੋਨ (Smartron) ਨੇ ਭਾਰਤੀ ਬਾਜ਼ਾਰ 'ਚ ਸ਼ੁਰੂਆਤ ਕਰਦੇ ਹੋਏ ਆਪਣਾ ਪਹਿਲਾ T Phone ਨਾਂ ਦਾ ਸਮਾਰਟਫੋਨ 22,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ ਜਿਸ ਨੂੰ ਜੂਨ ਦੇ ਮਹੀਨੇ ਤੋਂ ਆਨਲਾਈਨ ਸਾਈਟਸ 'ਤੇ ਉਪਲੱਬਧ ਕੀਤਾ ਜਾਣਾ ਸੀ ਪਰ ਅਜਿਹਾ ਹੋਇਆ ਨਹੀਂ। ਹੁਣ ਇਹ ਸਮਾਰਟਫੋਨ ਐਮੇਜ਼ਾਨ 'ਤੇ ਉਪਲੱਬਧ ਹੋ ਗਿਆ ਹੈ। ਹਾਲਾਂਕਿ ਇਸ ਦੀ ਕੀਮਤ 22,999 ਰੁਪਏ ਦੱਸੀ ਗਈ ਸੀ ਪਰ ਇਸ ਦੀ ਕੀਮਤ 24,999 ਰੁਪਏ ਹੈ। ਇਸ ਸਮਾਰਟਫੋਨ ਦੇ ਫੀਚਰਸ ਇਸ ਪ੍ਰਕਾਰ ਹਨ-
ਡਿਸਪਲੇ -
ਇਸ ਸਮਰਾਟਫੋਨ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ 'ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ-
ਇਸ ਵਿਚ 1.6 ਗੀਗਾਹਰਟਜ਼ 'ਤੇ ਕੰਮ ਕਰਨ ਵਾਲਾ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 810 ਵੀ2.1 ਪ੍ਰੋਸੈਸਰ ਸ਼ਾਮਲ ਹੈ।
ਮੈਮਰੀ-
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰਾ-
ਇਸ ਵਿਚ ਡਿਊਲ-ਟੋ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 2-ਮਾਈਕ੍ਰੋਨ ਪਿਕਸਲ ਸਾਈਜ਼ ਦੇ ਨਾਲ 4 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ ਜੋ ਘੱਟ ਰੌਸ਼ਨੀ 'ਚ ਵੀ ਬੇਹੱਦ ਵਧੀਆ ਤਸਵੀਰਾਂ ਖਿੱਚਣ ਲਈ ਬਣਾਇਆ ਗਿਆ ਹੈ।
ਬੈਟਰੀ-
ਇਸ ਵਿਚ 3,000mAh ਦੀ ਵੱਡੀ ਸਮਰਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕੁਇੱਕ ਚਾਰਜ 2.0 ਤਕਨੀਕ ਨੂੰ ਸਪੋਰਟ ਕਰੇਗੀ।
2017 ਦੇ ਆਈਫੋਨ 'ਚ ਨਹੀਂ ਹੋਵੇਗਾ ਹੋਮ ਬਟਨ !
NEXT STORY