ਜਲੰਧਰ- ਟੈਕਨਾਲੋਜੀ ਵੱਲੋਂ ਬਣਾਏ ਗਏ ਵਿਅਰਏਬਲ ਡਿਵਾਈਸਿਜ਼ ਕਈ ਤਰ੍ਹਾਂ ਨਾਲ ਕੰਮ ਆਉਂਦੇ ਹਨ ਅਤੇ ਹੁਣ ਤੱਕ ਤੁਸੀਂ ਇਨ੍ਹਾਂ ਦੇ ਫਾਇਦੇ ਹੀ ਦੇਖੇ ਹੋਣਗੇ ਪਰ ਅਜਿਹਾ ਵਿਅਰੇਬਲ ਡਿਵਾਈਸ ਵੀ ਹੋ ਸਕਦਾ ਹੈ ਜੋ ਫੈਸਿਲਿਟੀ ਦੇ ਨਾਲ ਤੁਹਾਡੇ ਨਿਜ਼ੀ ਜਾਣਕਾਰੀ ਲਈ ਵੀ ਖਤਰਾ ਬਣ ਸਕਦਾ ਹੋਵੇ। ਇਕ ਸਟੱਡੀ ਵੱਲੋਂ ਪਤਾ ਲਗਾਇਆ ਗਿਆ ਹੈ ਕਿ ਆਮ ਪਹਿਨੇ ਜਾਣ ਵਾਲਾ ਵਿਅਰੇਬਲ ਸਮਾਰਟਵਾਚ ਤੁਹਾਡੇ ਲਈ ਸੁਰੱਖਿਅਤ ਨਹੀਂ ਹੈ। ਬਿੰਘਮਟਨ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਹੈ ਕਿ ਤੁਹਾਡੀ ਸਮਾਰਟਵਾਚ ਤੁਹਾਡੇ ਏ.ਟੀ.ਐੱਮ. ਪਿੰਨ ਕੋਡ ਨੂੰ ਲੀਕ ਕਰ ਸਕਦੀ ਹੈ। ਖੋਜ ਅਨੁਸਾਰ ਇਹ ਖਤਰਾ ਸਮਰਾਟਵਾਚ ਜਾਂ ਫਿੱਟਨੈੱਸ ਟ੍ਰੈਕਰ ਵਿਅਰੇਬਲ ਡਿਵਾਈਸ 'ਚ ਸ਼ਾਮਿਲ ਮੋਸ਼ਨ ਸੈਂਸਰ ਕਾਰਨ ਹੋ ਸਕਦਾ ਹੈ।
ਬਾਕੀ ਡਾਟਾ ਦੇ ਨਾਲ ਸੈਂਸਰਜ਼ ਤੁਹਾਡੀ ਹੱਥ ਦੀ ਹੋਣ ਵਾਲੀ ਹਰ ਮੂਵਮੈਂਟ ਨੂੰ ਰਿਕਾਰਡ ਕਰ ਸਕਦੇ ਹਨ ਜਿਸ ਨਾਲ ਅਟੈਕਰਜ਼ ਤੁਹਾਡੇ ਹੱਥਾਂ ਦੀਆਂ ਹਰਕਤਾਂ ਨੂੰ ਰਿਪ੍ਰੋਡਿਊਸ ਕਰ ਸਕਦੇ ਹਨ ਅਤੇ ਤੁਹਾਡੀ ਕਿਸੇ ਵੀ ਸਿਕਿਓਰਿਟੀ ਕੀਅ ਦੀ ਐਂਟਰੀ ਨੂੰ ਰਿਕਵਰ ਕਰ ਸਕਦੇ ਹਨ। ਇਸ ਦੀ ਜਾਂਚ ਕਰਨ ਲਈ ਖੋਜਕਾਰਾਂ ਵੱਲੋਂ ਇਕ ਕੰਪਿਊਟਰ ਐਲੋਗਰਿਥਮ ਦੀ ਵਰਤੋਂ ਕੀਤੀ ਗਈ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਕੀਅ-ਬੇਸਡ ਇਨਪੁੱਟ ਸਿਸਟਮ ਲਈ 80 ਫੀਸਦੀ ਸਫਲਤਾ ਦੇ ਨਾਲ ਪਾਸਵਰਡ ਕ੍ਰੈਕ ਕੀਤਾ ਜਾ ਸਕਦਾ ਹੈ। ਇਸ ਸਟੱਡੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਐਟਕਰਜ਼ ਤੁਹਾਡੇ ਹੱਥਾਂ ਦੀਆਂ ਹਰਕਤਾਂ ਨੂੰ ਟ੍ਰੈਕ ਕਰਨ ਲਈ ਤੁਹਾਡੀ ਡਿਵਾਈਸ 'ਤੇ ਮਾਲਵੇਅਰ ਨਾਲ ਅਟੈਕ ਕਰ ਸਕਦੇ ਹਨ ਜਾਂ ਫਿਰ ਤੁਹਾਡੀ ਡਿਵਾਈਸ ਨੂੰ ਫੋਨ ਨਾਲ ਲਿੰਕ ਕਰਨ ਲਈ ਵਰਤੀ ਗਈ ਬਲੂਟੂਥ ਕੁਨੈਕਟੀਵਿਟੀ ਦੁਆਰਾ ਵੀ ਹੈਕ ਕਰ ਸਕਦੇ ਹਨ। ਇਸ ਲਈ ਸਮਾਰਟਵਾਚ ਯੂਜ਼ਰਜ਼ ਨੂੰ ਅਲਰਟ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਪਾਸਵਰਡ ਨੂੰ ਟਾਈਪ ਕਰਨ ਸਮੇਂ ਸਮਾਰਟਵਾਚ ਨੂੰ ਆਪਣੇ ਹੱਥ 'ਚ ਨਾ ਰੱਖਿਆ ਜਾਵੇ।
ਇਸ ਸਮਾਰਟਫੋਨ 'ਤੇ ਮਿਲ ਰਿਹੈ 7,000 ਤੱਕ ਦਾ ਡਿਸਕਾਊਂਟ
NEXT STORY