ਜਲੰਧਰ— ਅਮਰੀਕੀ ਵੇਅਰੇਬਲ ਨਿਰਮਾਤਾ ਫਿੱਟਬਿਟ ਨੇ ਭਾਰਤ 'ਚ ਆਪਣੀ Versa ਨਾਂ ਦੀ ਸਮਾਰਟਵਾਚ ਲਾਂਚ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਸਾਡੀ ਹੁਣ ਤਕ ਦੀ ਸਭ ਤੋਂ ਹਲਕੀ ਸਮਾਰਟਵਾਚ ਹੈ, ਜਿਸ ਵਿਚ ਆਧੁਨਿਕ ਡਿਜ਼ਾਇਨ, ਐਡਵਾਂਸਡ ਹੈਲਥ ਅਤੇ ਫਿਟਨੈੱਸ ਫੀਚਰਸ, 4 ਦਿਨਾਂ ਤੋਂ ਜ਼ਿਆਦਾ ਬੈਟਰੀ ਲਾਈਫ ਅਤੇ ਕ੍ਰਾਸ ਪਲੇਟਫਾਰਮ ਕੰਪੈਟੀਬਿਲਟੀ ਹੈ। ਫਿੱਟਬਿਟ Versa ਬਲੈਕ ਐਲੂਮੀਨੀਅਮ ਕੇਸ ਦੇ ਨਾਲ ਬਲੈਕ, ਸਿਲਵਰ ਐਲੂਮੀਨੀਅਮ ਕੇਸ ਦੇ ਨਾਲ ਗ੍ਰੇ ਜਾਂ ਰੋਜ਼-ਗੋਲਡ ਐਲੂਮੀਨੀਅਮ ਕੇਸ ਦੇ ਨਾਲ ਪੀਚ ਕਲਰਸ 'ਚ ਉਪਲੱਬਧ ਹੋਵੇਗੀ। ਕੰਪਨੀ ਨੇ ਫਿੱਟਬਿਟ Versa ਸਮਾਰਟਵਾਚ ਦੀ ਕੀਮਤ 19,999 ਰੁਪਏ ਰੱਖੀ ਹੈ। ਉਥੇ ਹੀ ਫਿੱਟਬਿਟ Versa ਦਾ ਸਪੈਸ਼ਲ ਐਡੀਸ਼ਨ 21,999 ਰੁਪਏ 'ਚ ਅਤੇ ਇਸ ਦੀ ਅਸੈਸਰੀਜ਼ 2,499 ਰੁਪਏ ਤੋਂ 8,999 ਰੁਪਏ 'ਚ ਉਪਲੱਬਧ ਹੈ।
ਫਿੱਟਬਿਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੇਮਸ ਪਾਰਕ ਨੇ ਕਿਹਾ ਕਿ ਅਸੀਂ ਦੁਨੀਆ ਦੇ ਉਨ੍ਹਾਂ ਗਾਹਕਾਂ ਲਈ ਉਤਸ਼ਾਹਿਤ ਹਾਂ ਜੋ ਤੰਦਰੁਸਤ ਸਿਹਤ ਅਤੇ ਫਿੱਟਨੈੱਸ ਫੀਚਰਸ ਨਾਲ ਲੈਸ ਖੂਬਸੂਰਤ ਡਿਜ਼ਾਇਨ ਵਾਲੀ ਸਮਾਰਟਵਾਚ ਦਾ ਅਨੁਭਵ ਲੈਣਗੇ। ਇਸ ਨਾਲ ਉਨ੍ਹਾਂ ਨੂੰ ਕਿਫਾਇਤੀ ਕੀਮਤ 'ਚ ਸਾਡੇ ਵਿਸ਼ਾਲ ਗਲੋਬਲ ਸੋਸ਼ਲ ਨੈੱਟਵਰਕ ਅਤੇ ਸਮਾਰਟ ਫੀਚਰਸ ਉਪਲੱਬਧ ਹੋ ਸਕਣਗੇ।
ਫੀਮੇਲ ਹੈਲਥ ਟ੍ਰੈਕਿੰਗ
ਇਸ ਸਮਾਰਟਵਾਚ 'ਚ ਫੀਮੇਲ ਹੈਲਥ ਟ੍ਰੈਕਿੰਗ ਐਪ ਹੈ ਅਤੇ ਇਹ ਸਾਰੇ ਮਹਿਲਾਵਾਂ ਲਈ ਹਨ ਜੋ ਮਾਸਿਕ ਚੱਕਰ ਅਤੇ ਲੱਛਣਾਂ ਨੂੰ ਟ੍ਰੈਕ ਕਰਨ ਲਈ ਫਿੱਟਬਿਟ ਐਪ ਦਾ ਇਸਤੇਮਾਲ ਕਰ ਸਕਦੀਆਂ ਹਨ। ਇਸ ਦੁਆਰਾ ਇਕ ਹੀ ਸਥਾਨ 'ਤੇ ਸਿਹਤ ਅਤੇ ਫਿੱਟਨੈੱਸ ਡਾਟਾ ਦੇ ਨਾਲ ਉਨ੍ਹਾਂ ਦੇ ਮਾਸਿਕ ਚੱਕਰ ਦਾ ਪ੍ਰਬੰਧ ਆਸਾਨ ਹੋ ਜਾਂਦਾ ਹੈ। ਵਸਾਰ ਅਤੇ ਆਈਓਨਿਕ ਦੀ ਯੂਜ਼ਰਸ ਡਿਵਾਈਸ 'ਤੇ ਫੀਮੇਲ ਹੈਲਥ ਟ੍ਰੈਕਿੰਗ ਦੀ ਜਾਣਕਾਰੀ ਵੀ ਦੇਖ ਸਕਣਗੀਆਂ।
ਆਸਾਨੀ ਨਾਲ ਕਰ ਸਕਦੇ ਹੋ ਮੈਸੇਜਿਸ ਦਾ ਰਿਪਲਾਈ
ਕੰਪਨੀ ਨੇ ਕਿਹਾ ਕਿ ਐਂਡਰਾਇਡ ਮੋਬਾਇਲ ਡਿਵਾਈਸ ਦੇ ਯੂਜ਼ਰਸ ਫਿੱਟਬਿਟ ਵਸਾਰ ਅਤੇ ਫਿੱਟਬਿਟ ਆਈਕਾਨਿਕ ਸਮਾਰਟਵਾਚ ਦੁਆਰਾ 'ਆਨ-ਦਿ-ਗੋ' ਰਹਿੰਦੇ ਹੋਏ ਮੈਸੇਜਿਸ ਦਾ ਉੱਤਰ ਦੇ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਵਟਸਐਪ ਅਤੇ ਫੇਸਬੁੱਕ ਮੈਸੇਂਜਰ ਵਰਗੀਆਂ ਐਪਸ ਨਾਲ 60 ਕਰੈਕਟਰਸ ਜਾਂ ਉਸ ਤੋਂ ਘੱਟ ਦੇ ਟੈਕਸਟ ਸੰਦੇਸ਼ਾਂ ਦੇ ਪਹਿਲਾਂ ਤੋਂ ਤਿਆਰ ਤੁਰੰਤ ਰਿਪਲਾਈ ਦੇ ਸਕਦੇ ਹੋ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਸਮਾਰਟਵਾਚ ਨੂੰ ਭਾਰਤੀ ਬਾਜ਼ਾਰ 'ਚ ਕੀ ਰਿਸਪਾਂਸ ਮਿਲਦਾ ਹੈ।
ਗੂਗਲ ਨੇ ਡਾਂਸਰ ਮ੍ਰਣਾਲਿਨੀ ਸਾਰਾਭਾਈ ਦੀ ਯਾਦ 'ਚ ਬਣਾਇਆ ਡੂਡਲ
NEXT STORY