ਜਲੰਧਰ : ਬਲੂੰਬਰਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕ ਐਵਰੇਜ ਦੇ ਮੁਤਾਬਿਕ 10 ਮਿਲੀਅਨ ਯੂਜ਼ਰ ਹਰ ਰੋਜ਼ ਸਨੈਪਚੈਟ ਦੀ ਵਰਤੋਂ ਕਰਦੇ ਹਨ, ਇਹ ਗਿਣਤੀ ਟਵਿਟਰ ਦੇ ਐਕਟਿਵ ਯੂਜ਼ਰਜ਼ ਤੋਂ ਕਿਤੇ ਜ਼ਿਆਦਾ ਹੈ। ਟਵਿਟਰ ਨੂੰ ਆਏ 10 ਸਾਲ ਹੋ ਚੁੱਕੇ ਹਨ ਤੇ ਲਗਦਾ ਹੈ ਕਿ ਇਸ ਦੀ ਟ੍ਰੈਂਡਿੰਗ ਕੁੱਝ ਘੱਟਦੀ ਜਾ ਰਹੀ ਹੈ, ਉਥੇ ਹੀ ਸਨੈਪ ਚੈਟ ਨੂੰ ਆਏ ਸਿਰਫ 4 ਸਾਲ ਹੀ ਹੋਏ ਹਨ ਤੇ ਇਸ ਨੇ ਲੋਕਾਂ ਨੂੰ ਆਪਣੇ ਵੱਲ ਟਵਿਟਰ ਤੋਂ ਜ਼ਿਆਦਾ ਆਕਰਸ਼ਿਤ ਕੀਤਾ ਹੈ।
ਇਸ ਤੋਂ ਇਲਾਵਾ ਆਪਣਾ ਬਿਜ਼ਨੈੱਸ ਵਧਾਉਣ ਲਈ ਟਵਿਟਰ ਯਾਹੂ ਨੂੰ ਆਪਣੇ ਨਾਲ ਮਰਜ ਕਰਨ ਬਾਰੇ ਵੀ ਸੋਚ ਰਹੀ ਹੈ। ਇਸ ਬਾਰੇ ਨਿਊ ਯਾਰਕ ਪੋਸਟ 'ਚ ਦੱਸਿਆ ਗਿਆ ਸੀ।
DJI ਦਾ ਫੋਕਸ ਕੈਮਰੇ ਨੂੰ ਜਮੀਨ ਅਤੇ ਆਕਾਸ਼ ਦੋਨਾਂ 'ਤੇ ਕਰ ਸਕੇਗਾ ਕੰਟਰੋਲ (ਵੀਡੀਓ)
NEXT STORY