ਜਲੰਧਰ-Snapchat ਦੇ CEO ਦੇ ਉਸ ਬਿਆਨ ਜਿਸ 'ਚ ਉਨ੍ਹਾਂ ਨੇ ਆਪਣੇ ਐਪ ਨੂੰ ਅਮੀਰ ਲੋਕਾਂ ਦੇ ਲਈ ਦੱਸਿਆ ਅਤੇ ਭਾਰਤ ਨੂੰ ਗਰੀਬ ਦੇਸ਼ ਕਰਾਰ ਕੀਤਾ, ਇਸ ਦੇ ਇਕ ਦਿਨ ਬਾਅਦ ਮਤਲਬ ਕਿ ਅੱਜ ਹੀ ਇਸ ਪ੍ਰਸਿੱਧ ਐਪ ਦੀ ਰੇਟਿੰਗ ਫਾਈਵ ਸਟਾਰ ਤੋਂ ਇਕ ਸਟਾਰ ਤੱਕ ਡਾਊਨ ਹੋਈ ਹੈ। ਨਾਲ ਹੀ ਇਸ ਨਾਲ Snapdeal ਨੂੰ ਵੀ ਨੁਕਸਾਨ ਹੋਇਆ ਕਿਉਕਿ ਕੁਝ ਲੋਕ Snapchat ਨੂੰ ਹੀ Snapdeal ਐਪ ਸਮਝ ਬੈਠੇ।
ਐਪ ਸਟੋਰ 'ਚ ਮੌਜੂਦ ਐਪ ਜਾਣਕਾਰੀ ਦੇ ਮੁਤਾਬਿਕ ਐਪ ਦੇ ਕਰੰਟ ਵਰਜ਼ਨ ਦੀ ਕਸਟਮਰ ਰੇਟਿੰਗ 'ਵਨ ਸਟਾਰ' ਹੈ (6,099 ਰੇਟਿੰਗ 'ਤੇ ਆਧਾਰਿਤ) ਅਤੇ ਆਲ ਵਰਜ਼ਨ ਦੀ ਰੇਟਿੰਗ ' ਵਨ ਐਂਡ ਆਫ ਸਟਾਰ ' ਹੈ ( 9,527 ਰੇਟਿੰਗ 'ਤੇ ਆਧਾਰਿਤ) ਅਤੇ ਐਂਡਰਾਈਡ ਪਲੇ ਸਟੋਰ 'ਚ ਐਪ ਦੀ ਰੇਟਿੰਗ ' ਫੋਰ ਸਟਾਰ ' ਹੈ(11,932,996 ਰੇਟਿੰਗ 'ਤੇ ਆਧਾਰਿਤ) ਹੈ।
ਇਹ ਸ਼ੁਰੂ ਉਸ ਸਮੇਂ ਹੋਇਆ ਜਦੋਂ ਯੂ. ਐੱਸ. ਬੈਸਟ ਨਿਊਜ਼ ਵੈੱਬਸਾਈਟ ਵੈਰਾਇਟੀ ਨੇ ਸ਼ਨੀਵਾਰ ਨੂੰ ਸਨੈਪਚੈਟ ਦੇ ਪੁਰਾਣੇ ਕਰਮਚਾਰੀ ਦੇ ਹਵਾਲੇ 'ਚ ਇਹ ਦੱਸਿਆ ਸੀÍ Snapchat ਦੇ CEO ਇਵਾਨ ਸਪੀਗਲ ਨੇ 2015 'ਚ ਇਹ ਬਿਆਨ ਦਿੱਤਾ ਸੀ ਕਿ ਉਨ੍ਹਾਂ ਦਾ ਐਪ ਕੇਵਲ ਅਮੀਰ ਲੋਕਾਂ ਦੇ ਲਈ ਹੈ ਅਤੇ ਉਹ ਇਸ ਦਾ ਵਿਸਤਾਰ ਭਾਰਤ ਅਤੇ ਸਪੇਨ ਵਰਗੇ ਗਰੀਬ ਦੇਸਾਂ 'ਚ ਨਹੀਂ ਕਰਨਾ ਚਾਹੁੰਦੇ ਹਨ।
ਇਹ ਬਿਆਨ ਮੀਡੀਆ 'ਚ ਆਉਣ ਤੋਂ ਬਾਅਦ 'ਚ ਲੋਕਾਂ ਦਾ ਗੁੱਸਾ ਸ਼ੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਕਾਫੀ ਆਲੋਚਨਾ ਕਰਦੇ ਹੋਏ ਕਈ ਪੋਸਟ ਕਰਨਾ ਚਾਲੂ ਕਰ ਦਿੱਤਾ। ਇਸੇ ਦੌਰਾਨ ਕੁਝ ਲੋਕ ਉਲਝਣਾ 'ਚ ਸਨੈਪਚੈਟ ਅਤੇ ਸਨੈਪਡੀਲ ਨੂੰ ਇਕ ਹੀ ਸਮਝ ਬੈਠੇ ਅਤੇ ਉਸ 'ਤੇ ਕਈ ਆਲੋਚਨਾਤਮਕ ਪ੍ਰਤੀਕਿਰਿਆ ਦੇ ਦਿੱਤੀਆ। ਇਸ 'ਚ ਸਨੈਪਡੀਲ ਦੀ ਈਮੇਜ਼ ਨੂੰ ਨੁਕਸਾਨ ਪਹੁੰਚ ਰਿਹਾ ਹੈ। ਜਦਕਿ ਸਨੈਪਡੀਲ ਇਕ ਭਾਰਤੀ ਕੰਪਨੀ ਹੈ।
ਅੱਜ ਤੋਂ ਭਾਰਤ 'ਚ ਪੈਨਾਸੋਨਿਕ Eluga Ray Max ਅਤੇ Eluga Ray x ਦੀ ਵਿਕਰੀ ਹੋਵੇਗੀ ਸ਼ੁਰੂ
NEXT STORY