ਜਲੰਧਰ— ਆਈਫੋਨ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਆਈਫੋਨ ਖਰੀਦਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਪਿਛਲੇ ਸਾਲ ਇਕ ਸਖਸ਼ ਨੇ ਆਈਫੋਨ ਖਰੀਦਣ ਲਈ ਆਪਣੀ ਕਿਡਨੀ ਤੱਕ ਵੇਚ ਦਿੱਤੀ ਸੀ। ਇਕ ਔਰਤ ਨੇ ਆਈਫੋਨ ਖਰੀਦਣ ਲਈ ਆਪਣੀ ਥਾਂ 'ਤੇ ਰੋਬੋਟ ਨੂੰ ਗਾਹਕਾਂ ਦੀ ਲਾਈਨ 'ਚ ਖੜ੍ਹਾ ਕਰ ਦਿੱਤਾ ਸੀ।
ਹੁਣ ਇਕ ਫਾਰ ਫਿਰ ਆਈਫੋਨ ਦੇ ਕ੍ਰੇਜ਼ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਨੇ ਆਈਫੋਨ ਖਰੀਦਣ ਲਈ ਆਪਣੀ ਨਵਜੰਮੀ ਬੱਚੀ ਨੂੰ ਵੱਚ ਦਿੱਤਾ। ਇਹ ਘਟਨਾ ਚੀਨ ਦੇ ਫੁਜਿਆਨ ਇਲਾਕੇ ਦੀ ਹੈ। ਉਸ ਨੇ ਆਪਣੀ 18 ਦਿਨਾਂ ਦੀ ਬੱਚੀ ਨੂੰ ਇਕ ਅਨਜਾਣ ਸਖਸ਼ ਨੂੰ ਵੇਚ ਦਿੱਤਾ। ਉਸ ਨੇ ਆਪਣੀ ਬੱਚੀ ਨੂੰ ਚੀਨੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ 'ਤੇ ਕਰੀਬ 2,38,000 ਰੁਪਏ 'ਚ ਵੇਚਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਕਰਨ 'ਤੇ ਉਸ ਦੀ ਪਤਨੀ ਨੇ ਕੋਈ ਇਤਰਾਜ਼ ਨਹੀਂ ਜਤਾਇਆ।
ਰਿਪੋਰਟ ਮੁਤਾਬਕ ਬੱਚੀ ਦੀ ਨਾਬਾਲਗ ਮਾਂ ਨੂੰ ਆਪਣੀ ਪਾਰਟ-ਟਾਈਮ ਜਾਬ ਦੇ ਨਾਲ ਆਪਣੀ ਸਕੂਲਿੰਗ ਵੀ ਪੂਰੀ ਕਰਨੀ ਸੀ। ਇਸ ਘਟਨਾ ਤੋਂ ਬਾਅਦ ਉਸ ਨੇ ਸ਼ਹਿਰ ਛੱਡ ਦਿੱਤਾ ਅਤੇ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਕੀ ਆਈਫੋਨ 6 ਐੱਸ ਅਤੇ 6 ਐੱਸ ਪਲੱਸ ਨੂੰ ਮਾਤ ਦੇ ਸਕੇਗਾ ਨਵਾਂ ਗਲੈਕਸੀ ਐੱਸ ਸਮਾਰਟਫੋਨ!
NEXT STORY