ਜਲੰਧਰ : ਪਿਛਲੇ ਸਾਲ ਸੈਮਸੰਗ ਨੇ ਗਲੈਕਸੀ ਐੱਸ 6 ਅਤੇ ਐੱਸ 6 ਐੱਜ ਨੂੰ ਲਾਂਚ ਕਰਕੇ ਹਾਈਐਂਡ ਸਮਾਰਟਫੋਨਸ ਦੇ ਗ੍ਰੇਟ ਡਿਜ਼ਾਈਨ ਨੂੰ ਪੇਸ਼ ਕੀਤਾ ਸੀ । ਇਨ੍ਹਾਂ ਦੋਵਾਂ ਫੋਨਜ਼ ਦਾ ਡਿਜ਼ਾਈਨ ਐੱਪਲ ਅਤੇ ਐੱਚ. ਟੀ. ਸੀ. ਦੇ ਸਮਾਰਟਫੋਨਜ਼ ਦੀ ਤਰ੍ਹਾਂ ਪ੍ਰੀਮੀਅਮ ਸੀ । ਹੁਣ ਦੱਖਣ ਕੋਰੀਆਈ ਕੰਪਨੀ ਦੀ ਫੈਕਟਰੀ 'ਚੋਂ ਇਸ ਦਾ ਨਵਾਂ ਵਰਜ਼ਨ (ਗਲੈਕਸੀ ਐੱਸ 7 ਅਤੇ ਐੱਸ 7 ਐੱਜ) ਵੀ ਨਿਕਲ ਚੁੱਕਾ ਹੈ, ਜੋ ਭਾਰਤ ਵਿਚ ਲਾਂਚ ਹੋ ਗਿਆ ਹੈ । ਗਲੈਕਸੀ ਐੱਸ 7 ਦੀ ਕੀਮਤ 48,900 ਰੁਪਏ ਅਤੇ ਗਲੈਕਸੀ ਐੱਸ 7 ਐੱਜ ਦੀ ਕੀਮਤ 56,900 ਰੁਪਏ ਹੈ । ਪਿਛਲੇ ਸਾਲ ਦੇ ਮੁਕਾਬਲੇ ਨਵੇਂ ਗਲੈਕਸੀ ਐੱਸ ਸਮਾਰਟਫੋਨਜ਼ ਦੇ ਡਿਜ਼ਾਈਨ ਵਿਚ ਕੋਈ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਹੈ, ਇਨ੍ਹਾਂ ਦਾ ਡਿਜ਼ਾਈਨ ਗਲੈਕਸੀ ਐੱਸ 6 ਦੀ ਤਰ੍ਹਾਂ ਹੀ ਹੈ । ਜਿਥੋਂ ਤੱਕ ਬਦਲਾਅ ਦੀ ਗੱਲ ਹੈ ਤਾਂ ਸੈਮਸੰਗ ਨੇ ਗਲੈਕਸੀ ਐੱਸ 7 ਅਤੇ ਐੱਸ 7 ਐੱਜ ਵਿਚ ਬਹੁਤ ਸਾਰੇ ਸੁਧਾਰ ਅਤੇ ਬਦਲਾਅ ਕੀਤੇ ਹਨ, ਜੋ ਐੱਸ 6 ਵਿਚ ਨਹੀਂ ਸਨ । ਇਹ ਸਾਰੇ ਫੀਚਰਜ਼ ਗਲੈਕਸੀ ਐੱਸ 7 ਅਤੇ ਐੱਸ 7 ਐੱਜ ਨੂੰ ਬੈਸਟ ਫੋਨਜ਼ ਬਣਾਉਂਦੇ ਹਨ ।
ਗਲੈਕਸੀ ਐੱਸ 6 ਦੀ ਤਰ੍ਹਾਂ ਗਲੈਕਸੀ ਐੱਸ 7 ਦਾ ਡਿਜ਼ਾਈਨ ਵੀ ਉਹੋ ਜਿਹਾ ਹੀ ਹੈ ਪਰ ਇਹ ਹੱਥ ਵਿਚ ਫੜਨ ਵਿਚ ਜ਼ਿਆਦਾ ਆਰਾਮਦਾਇਕ ਹੈ, ਟੇਬਲ ਤੋਂ ਆਸਾਨੀ ਨਾਲ ਚੁੱਕਿਆ ਜਾ ਸਕਦਾ ਹੈ, ਤੇਜ਼-ਤਰਾਰ ਫਿੰਗਰਪ੍ਰਿੰਟ ਸੈਂਸਰ ਅਤੇ ਵਧੀਆ ਕੈਮਰਾ ਲੱਗਾ ਹੈ । ਗਲੈਕਸੀ ਐੱਸ 7 ਨੂੰ ਹੱਥ ਵਿਚ ਫੜ ਕੇ ਦੇਖਣ 'ਤੇ ਸ਼ਾਇਦ ਐੱਸ 6 ਤੋਂ ਵੱਖ ਮੰਨਿਆ ਜਾ ਸਕਦਾ ਹੈ ਪਰ ਇਹ ਆਈਫੋਨ 6 ਅਤੇ 6 ਐੱਸ ਵਰਗਾ ਜ਼ਰੂਰ ਲੱਗ ਸਕਦਾ ਹੈ । ਪਿਛਲੀ ਵਾਰ ਦੀ ਤਰ੍ਹਾਂ ਐੱਸ 7 ਵਿਚ ਕਵਾਰਡ ਐੱਚ. ਡੀ. ਸੁਪਰ ਐਮੋਲੇਡ ਡਿਸਪਲੇ (1440 X 2560 ਪਿਕਸਲਜ਼, 577 ਪਿਕਸਲ ਪਰ ਇੰਚ) ਦਿੱਤੀ ਗਈ ਹੈ ।
ਗਲੈਕਸੀ ਐੱਸ 7 ਐੱਜ ਵਿਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਸੁਪਰ ਐਮੋਲੇਡ ਡਿਸਪਲੇ ਨਾਲ ਆਉਂਦੀ ਹੈ ਅਤੇ ਐੱਜ ਡਿਸਪਲੇ ਨੂੰ ਪਹਿਲਾਂ ਤੋਂ ਬਿਹਤਰ ਬਣਾਇਆ ਗਿਆ ਹੈ । ਇਸ ਵਾਰ ਡਿਵਾਈਸ ਪਿੱਛੇ ਤੋਂ ਥੋੜ੍ਹਾ ਜਿਹਾ ਕਵਰਡ ਵੀ ਹੈ, ਜਿਸ ਨਾਲ ਐੱਸ 7 ਐੱਜ ਪਿਛਲੇ ਸਾਲ ਵਾਲੇ ਐੱਸ 6 ਐੱਜ ਤੋਂ ਆਰਾਮ ਨਾਲ ਹੱਥ ਵਿਚ ਆ ਜਾਂਦਾ ਹੈ । ਵੱਡੀ ਸਕ੍ਰੀਨ ਹੋਣ ਦੇ ਬਾਅਦ ਵੀ ਇਹ ਫੋਨ ਆਈਫੋਨ 6 ਐੱਸ ਪਲੱਸ ਤੋਂ ਛੋਟਾ ਹੈ, ਜਿਸ ਦੀ ਸਕ੍ਰੀਨ ਵੀ 5.5 ਇੰਚ ਕੀਤੀ ਹੈ । ਇਸ ਸਮਾਰਟਫੋਨ ਵਿਚ ਐੱਜ ਡਿਸਪਲੇ ਦਾ ਪ੍ਰਯੋਗ ਟੈਕਨੋਲਾਜੀ ਦਾ ਇਕ ਸ਼ਾਨਦਾਰ ਹਿੱਸਾ ਹੈ ।
ਹਰ ਵਾਰ ਗਲੈਕਸੀ ਐੱਸ ਸੀਰੀਜ਼ ਦੇ ਸਮਾਰਟਫੋਨਜ਼ ਵਿਚ ਕਵਾਲਕਾਮ ਦਾ ਲੇਟੈਸਟ ਪ੍ਰੋਸੈਸਰ ਦੇਖਣ ਨੂੰ ਮਿਲਦਾ ਹੈ ਅਤੇ ਇਸ ਵਾਰ ਵੀ ਐੱਸ 7 ਵਿਚ ਕਵਾਲਕਾਮ ਦਾ ਲੇਟੈਸਟ ਪ੍ਰੋਸੈਸਰ (ਸਨੈਪਡ੍ਰੈਗਨ 820 ਪ੍ਰੋਸੈਸਰ) ਦਿੱਤਾ ਗਿਆ ਹੈ ਅਤੇ ਨਾਲ ਹੀ 4 ਜੀ. ਬੀ. ਰੈਮ ਦਿੱਤੀ ਗਈ ਹੈ ।
ਦੋਵਾਂ ਫੋਨਜ਼ ਵਿਚ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ, 32 ਜੀ. ਬੀ. ਅਤੇ 64 ਜੀ. ਬੀ. ਇੰਟਰਨਲ ਸਟੋਰੇਜ, ਆਈ. ਪੀ.68 ਵਾਟਰ ਅਤੇ ਡਸਟ ਰਜਿਸਟੈਂਸ ਫੀਚਰ ਮੌਜੂਦ ਹੈ, ਜਿਸ ਨਾਲ ਫੋਨ 1.5 ਮੀਟਰ ਪਾਣੀ ਵਿਚ 30 ਮਿੰਟ ਤੱਕ ਸੁਰੱਖਿਅਤ ਰਹਿ ਸਕਦਾ ਹੈ । ਦੋਵਾਂ ਫੋਨਜ਼ (ਐੱਸ 7 ਅਤੇ ਐੱਸ 7 ਐੱਜ) ਦੇ ਅੰਦਰ ਪਾਣੀ ਨਾ ਜਾਵੇ, ਇਸ ਲਈ ਮਾਈਕ੍ਰੋ ਯੂ. ਐੱਸ. ਬੀ. ਪੋਰਟ, ਹੈੱਡਫੋਨ ਜੈਕ ਪੋਰਟ ਨੂੰ ਕਵਰ ਕਰਨ ਦੀ ਵੀ ਲੋੜ ਨਹੀਂ ਪੈਂਦੀ ।
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਗਲੈਕਸੀ ਐੱਸ 7 ਵਿਚ ਰਿਮੂਵੇਬਲ ਬੈਟਰੀ ਨਹੀਂ ਹੈ, ਹਾਲਾਂਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਲੈਕਸੀ ਐੱਸ ਸੀਰੀਜ਼ ਦੇ ਫਲੈਗਸ਼ਿਪ ਡਿਵਾਈਸਿਜ਼ ਵਿਚ ਬੈਟਰੀ ਵੱਖ-ਵੱਖ ਹੈ , ਜਿਥੇ ਐੱਸ 7 ਵਿਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਉਥੇ ਹੀ ਐੱਸ 7 ਐੱਜ ਵਿਚ 3,600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਦੋਨਾਂ ਫੋਨਜ਼ ਵਿਚ ਸੈਮਸੰਗ ਅਡਾਪਟਿਵ ਫਾਸਟ-ਚਾਰਜਿੰਗ ਅਤੇ ਫਾਸਟ ਵਾਇਅਰਲੈੱਸ ਚਾਰਜਿੰਗ ਫੀਚਰ ਦਿੱਤਾ ਗਿਆ ਹੈ ।
ਕੈਮਰਾ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਐੱਸ 7 ਵਿਚ 12 ਮੇਗਾਪਿਕਸਲ ਦਾ ਕੈਮਰਾ ਲੱਗਾ ਹੈ । ਗਲੈਕਸੀ ਐੱਸ 6 ਵਿਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਸੀ ਲੇਕਿਨ ਸੈਮਸੰਗ ਦਾ ਕਹਿਣਾ ਹੈ ਕਿ ਇਹ ਕੈਮਰਾ 56 ਫੀਸਦੀ ਜ਼ਿਆਦਾ ਲਾਈਟ ਅੰਦਰ ਖਿੱਚਦਾ ਹੈ, ਜਿਸ ਨਾਲ ਲੋ-ਲਾਈਟ ਵਿਚ ਵਧੀਆ ਫੋਟੋਜ਼ ਆਉਂਦੀਆਂ ਹਾਂ । ਕੈਮਰੇ ਵਿਚ ਐੱਫ/1.7 ਅਪਰਚਰ ਲੈਂਜ਼ ਲੱਗਾ ਹੈ ਜੋ 25 ਫ਼ੀਸਦੀ ਤੱਕ ਜ਼ਿਆਦਾ ਲਾਈਟ ਅੰਦਰ ਖਿੱਚਦਾ ਹੈ ।
ਕੀ ਆਈਫੋਨ 6ਐੱਸ ਨੂੰ ਦੇ ਪਾਵੇਗਾ ਟੱਕਰ
ਸੈਮਸੰਗ ਨੇ ਗਲੈਕਸੀ ਐੱਸ7 ਨੂੰ 48,900 ਰੁਪਏ ਕੀਮਤ ਅਤੇ ਗਲੈਕਸੀ ਐੱਸ7 ਐੱਜ ਨੂੰ 56,900 ਰੁਪਏ ਦੀ ਕੀਮਤ 'ਤੇ ਲਾਂਚ ਤਾਂ ਕਰ ਦਿੱਤਾ ਪਰ ਕੀ ਇਹ ਆਈਫੋਨ 6ਐੱਸ ਅਤੇ 6ਐੱਸ ਪਲੱਸ ਨੂੰ ਟੱਕਰ ਦੇ ਪਾਵੇਗਾ । ਹੁਣ ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਵਾਲ ਇਸ ਸਮੇਂ ਗਲਤ ਹੈ ਤਾਂ ਇਕ ਵਾਰ ਫਿਰ ਸੋਚ ਲਵੋ, ਕਿਉਂਕਿ ਆਈਫੋਨ 6ਐੱਸ ਦਾ ਸ਼ੁਰੂਆਤੀ ਮਾਡਲ (16 ਜੀ. ਬੀ.) ਆਨਲਾਈਨ ਸਟੋਰਜ਼ ਉੱਤੇ 42,000 ਰੁਪਏ ਦੀ ਕੀਮਤ ਉੱਤੇ ਉਪਲੱਬਧ ਹੈ ਅਤੇ ਐਂਡ੍ਰਾਇਡ ਫੋਨ ਦੇ ਮੁਕਾਬਲੇ ਆਈ. ਓ. ਐੱਸ. ਦੀ ਸਕਿਓਰਿਟੀ ਦੇ ਬਾਰੇ ਵਿਚ ਤਾਂ ਸਾਰੇ ਜਾਣਦੇ ਹੀ ਹਨ । ਜਿਥੋਂ ਤੱਕ ਪ੍ਰਫਾਰਮੈਂਸ, ਕੈਮਰਾ ਡਿਪਾਰਟਮੈਂਟ, ਗੇਮਿੰਗ, ਪ੍ਰੀਮੀਅਮ ਡਿਜ਼ਾਈਨ ਅਤੇ ਸਟੇਟਸ ਦੀ ਗੱਲ ਆਉਂਦੀ ਹੈ ਤਾਂ ਆਈਫੋਨ ਦਾ ਨਾਂ ਸਾਰਿਆਂ ਦੀ ਜ਼ੁਬਾਨ ਉੱਤੇ ਹੁੰਦਾ ਹੈ । ਅਜਿਹੇ ਵਿਚ ਸੈਮਸੰਗ ਗਲੈਕਸੀ ਐੱਸ7 ਅਤੇ ਐੱਸ7 ਐੱਜ ਲੋਕਾਂ ਨੂੰ ਇਸ ਕੀਮਤ ਉੱਤੇ ਆਪਣੇ ਵੱਲ ਆਕਰਸ਼ਿਤ ਕਰ ਪਾਵੇਗਾ? ਫਿਲਹਾਲ ਇਸ ਬਾਰੇ ਵਿਚ ਆਉਣ ਵਾਲੇ ਸਮੇਂ ਵਿਚ ਪਤਾ ਚੱਲੇਗਾ ।
ਸਾਵਧਾਨ ! Nvidia ਦਾ ਨਵਾਂ ਡਰਾਈਵਰ ਤੁਹਾਡੇ ਪੀ. ਸੀ. ਨੂੰ ਕਰ ਸਕਦੈ ਖਤਮ
NEXT STORY