ਗੈਜੇਟ ਡੈਸਕ– ਸਮਾਰਟਫੋਨ ਦਾ ਵਾਰ-ਵਾਰ ਹੈਂਗ ਹੋਣਾ ਅਤੇ ਸਲੋਅ ਚੱਲਣਾ ਆਮ ਸਮੱਸਿਆ ਹੋ ਗਈ ਹੈ। ਫੋਨ ਚਾਹੇ ਨਵਾਂ ਹੋਵੇ ਜਾਂ ਪੁਰਾਣਾ ਕੁਝ ਹੀ ਦਿਨਾਂ 'ਚ ਸਲੋਅ ਚੱਲਣ ਲੱਗ ਜਾਂਦਾ ਹੈ। ਅਜਿਹੇ 'ਚ ਸਾਡੀ ਸਮਝ 'ਚ ਨਹੀਂ ਆਉਂਦਾ ਕਿ ਕੀ ਕਰੀਏ ਅਤੇ ਕਿਉਂ ਇਹ ਸਮੱਸਿਆ ਆ ਰਹੀ ਹੈ। ਸਮਾਰਟਫੋਨ ਸਲੋਅ ਜਾਂ ਹੈਂਗ ਹੋਣ ਦੀ ਵਜ੍ਹਾ ਨਾਲ ਕਈ ਵਾਰ ਸਾਡੇ ਜ਼ਰੂਰੀ ਕੰਮ ਰੁਕ ਜਾਂਦੇ ਹਨ। ਕਈ ਵਾਰ ਕਾਲ ਆ ਰਹੀ ਹੁੰਦੀ ਹੈ ਅਤੇ ਤੁਹਾਡੇ ਫੋਨ ਹੈਂਗ ਹੋ ਜਾਂਦਾ ਜਿਸ ਕਾਰਨ ਤੁਸੀਂ ਕਾਲ ਨਹੀਂ ਰਸੀਵ ਕਰ ਪਾਂਦੇ। ਅਜਿਹੇ 'ਚ ਸਮਾਰਟਫੋਨ ਨੂੰ ਦੇਖ ਕੇ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। ਇਸ ਖ਼ਬਰ ’ਚ ਅਸੀਂ ਤੁਹਾਨੂੰ ਡੁਹਾਡੇ ਸਮਾਰਟਫੋਨ ਦੇ ਸਲੋਅ ਅਤੇ ਹੈਂਗ ਹੋਣ ਦੀ ਅਸਲ ਵਜ੍ਹਾ ਦੱਸਣ ਜਾ ਰਹੇ ਹਾਂ, ਇਸ ਦੇ ਨਾਲ ਹੀ ਇਸ ਸਮੱਸਿਆ ਨੂੰ ਕਿਵੇਂ ਦੂਰ ਕਰੀਏ ਇਸ ਦੇ ਤਰੀਕੇ ਵੀ ਦੱਸਾਂਗੇ।
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ
- ਆਪਣੇ ਸਮਾਰਟਫੋਨ ਚੋਂ ਫਾਲਤੂ ਐਪਸ ਨੂੰ ਅਨਇੰਸਟਾਲ ਕਰ ਦਿਓ। ਜੇਕਰ ਅਨਇੰਸਟਾਲ ਦਾ ਆਪਸ਼ਨ ਨਹੀਂ ਆ ਰਿਹਾ ਤਾਂ ਡਿਸੇਬਲ ਕਰ ਦਿਓ। ਦਰਅਸਲ ਅਨਚਾਹੇ ਐਪਸ ਹੀ ਫੋਨ ਦੀ ਸਪੀਡ ਨੂੰ ਸਲੋਅ ਕਰ ਦਿੰਦੇ ਹਨ।
- ਕੁਝ ਸਮੇਂ ਬਾਅਦ ਹੀ ਆਪਣੇ ਫੋਨ ਦਾ ਕੈਸ਼ੇ ਡਾਟਾ ਕਲੀਅਰ ਕਰਦੇ ਰਹੋ। ਇਸ ਨਾਲ ਵੀ ਫੋਨ ਹੈਂਗ ਨਹੀਂ ਹੋਵੇਗਾ।
-ਆਪਣੇ ਸਮਾਰਟਫੋਨ ’ਚ ਹਮੇਸ਼ਾ ਐਪਸ ਦੇ ਲਾਈਟ ਵਰਜ਼ਨ ਦੀ ਵਰਤੋਂ ਕਰੋ। ਇਸ ਨਾਲ ਡਾਟਾ ਦੀ ਬਚਤ ਹੀ ਨਹੀਂ ਹੁੰਦੀ ਸਗੋਂ ਫੋਨ ਵੀ ਹੈਂਗ ਨਹੀਂ ਹੁੰਦਾ।
ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ
Airtel-Jio ਦੀ ਟੱਕਰ ’ਚ BSNL ਨੇ ਲਾਂਚ ਕੀਤਾ ਨਵਾਂ ਪਲਾਨ, ਮਿਲਣਗੇ ਇਹ ਫਾਇਦੇ
NEXT STORY