ਜਲੰਧਰ : ਸੋਨੀ ਨੇ 2 ਨਵੇਂ ਕੈਮਰੇ ਲਾਂਚ ਕੀਤੇ ਹਨ, ਜੋ ਏ6300 ਅਤੇ RX100 IV ਕੰਪੈਕਟ ਕੈਮਰਿਆਂ ਦੇ ਨਵੇਂ ਵਰਜ਼ਨ ਹਨ। ਸੋਨੀ ਵੱਲੋਂ A6500 ਅਤੇ RX100 V ਨਾਮ ਨਾਲ ਲਾਂਚ ਕੀਤੇ ਗਏ ਇਹ ਕੈਮਰੇ ਫੋਟੋਗ੍ਰਾਫੀ ਦੇ ਖੇਤਰ ਵਿਚ ਕ੍ਰਾਂਤੀਵਾਦੀ ਸਾਬਤ ਹੋ ਸਕਦੇ ਹਨ।
Sony A6500
ਪੁਰਾਣੇ ਵਰਜ਼ਨ ਏ6300 ਦੀ ਤਰ੍ਹਾਂ ਨਵੇਂ ਵਿਚ ਵੀ 24.2 ਮੈਗਾਪਿਕਸਲ ਏ. ਪੀ. ਐੱਸ.-ਲੀ ਐਕਸਮੋਰ ਸੀ. ਐੱਮ. ਓ. ਐੱਸ. ਸੈਂਸਰ ਲੱਗਾ ਹੈ ਜਿਸ ਦੇ ਨਾਲ 425 ਫੇਸ ਡਿਟੈਕਸ਼ਨ ਏ. ਐੱਫ. ਪੁਆਇੰਟ ਅਤੇ ਦਨੀਆ ਦੇ ਸਭ ਤੋਂ ਤੇਜ਼ ਏ. ਐੱਫ. ਲਾਕ (0.05 ਸੈਕਿੰਡ) ਦੀ ਪੇਸ਼ਕਸ਼ ਕੀਤੀ ਗਈ ਹੈ। ਏ6500 ਵਿਚ ਇਨ-ਬਾਡੀ 5-ਐਕਸਿਸ ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ ਲੱਗਾ ਹੈ, ਜਿਸ ਦੇ ਨਾਲ ਬਿਨਾਂ ਓ. ਆਈ. ਐੱਸ. ਵਾਲੇ ਲੈਂਜ਼ਾਂ ਨਾਲ ਵੀ ਵਧੀਆ ਫੋਟੋਗ੍ਰਾਫੀ ਹੋਵੇਗੀ। ਇਸ ਵਿਚ ਟਚ ਸਕ੍ਰੀਨ ਡਿਸਪਲੇ ਲੱਗੀ ਹੈ ਜਿਸ ਦੇ ਨਾਲ ਟਚ ਫੋਕਸ ਅਤੇ ਏ99 2 ਵਿਚ ਪੇਸ਼ ਕੀਤਾ ਯੂਜ਼ਰ ਇੰਟਰਫੇਸ ਦਿੱਤਾ ਗਿਆ ਹੈ।
ਸੋਨੀ ਏ6500 ਵਿਚ ਵਾਈਡਰ ਇਮੇਜ ਬਫਰ ਲੱਗਾ ਹੈ। ਹੱਥ ਵਿਚ ਆਰਾਮ ਨਾਲ ਫਿੱਟ ਹੋਣ ਤੋਂ ਇਲਾਵਾ ਏ6500 ਤੋਂ 11 ਫ੍ਰੇਮਸ ਪ੍ਰਤੀ ਸੈਕਿੰਟ 'ਤੇ ਲਗਾਤਾਰ ਫੋਟੋਜ਼ ਖਿੱਚਣ ਦੇ ਨਾਲ-ਨਾਲ 8 ਫ੍ਰੇਮਸ ਪ੍ਰਤੀ ਸਕਿੰਟ 'ਤੇ ਲਾਈਵ-ਵਿਊ ਰਿਕਾਰਡ ਕਰ ਸਕਦੇ ਹਨ। ਏ6500 ਨਾਲ 4ਕੇ (ਸੁਪਰ 35ਐੱਮ. ਐੱਮ. ਫਾਰਮੈਟ ਦੇ ਨਾਲ ਫੁੱਲ ਸੈਂਸਰ ਰੀਡਆਊਟ) 'ਤੇ ਵੀਡੀਓ ਰਿਕਾਰਡ ਕਰ ਸਕਦੇ ਹਾਂ। ਇਹ ਐੱਸ-ਲਾਗ 3 ਅਤੇ ਐੱਸ-ਲਾਗ 2 ਗਾਮਾ ਕਰਵਸ ਨੂੰ ਸਪੋਰਟ ਕਰਦਾ ਹੈ, ਜਿਸ ਦੇ ਨਾਲ ਵਾਈਡਰ ਡਾਇਨਾਮਿਕ ਰੇਂਜ ਮਿਲਦੀ ਹੈ। ਏ6500 ਨਾਲ 120 ਫ੍ਰੇਮਸ ਪ੍ਰਤੀ ਸੈਕਿੰਡ 'ਤੇ 1080 ਪਿਕਸਲ ਵਿਚ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਏ6500 ਵਿਚ ਵੈਦਰ ਸੀਲਡ ਮੈਗਨੀਸ਼ੀਅਮ ਐਲਾਏ ਬਾਡੀ ਲੱਗੀ ਹੈ, ਜੋ ਇਸ ਦੇ ਪੁਰਾਣੇ ਵਰਜ਼ਨ ਦੇ ਮੁਕਾਬਲੇ ਵੱਧ ਟਿਕਾਊ ਹੈ।
Sony RX100 V
ਇਸ ਵਿਚ 20.1 ਮੈਗਾਪਿਕਸਲ 1.0-ਟਾਈਪ ਸਟੈਕਡ ਐਕਸਮੋਰ ਆਰ. ਐੱਸ. ਸੀ. ਐੱਸ . ਓ. ਐੱਸ. ਸੈਂਸਰ ਦੇ ਨਾਲ ਡੀਰੈਮ ਲਗਾਈ ਗਈ ਹੈ। RX100 V 'ਚ 315 ਪੁਆਇੰਟ ਏ. ਐੱਫ. ਸਿਸਟਮ ਅਤੇ 0.05 ਸੈਕਿੰਡ ਵਿਚ ਏ. ਐੱਫ. ਲਾਕ ਹੋ ਜਾਂਦਾ ਹੈ, ਜੋ ਇਸ ਕਲਾਸ ਵਿਚ ਲੇਟੈਸਟ ਹੈ। ਪੁਰਾਣੇ ਵਰਜ਼ਨ ਦੀ ਤਰ੍ਹਾਂ RX100 'ਚ Z59SS Vario-Sonnar “ 24-70 ਐੱਮ. ਐੱਮ. ਐੱਫ1.8-2.8 ਲੈਂਸ ਲੱਗਾ ਹੈ। RX100 V 'ਚ ਐਂਟੀ ਡਿਸਟਾਰਸ਼ਨ ਸ਼ਟਰ ਲੱਗਾ ਹੈ, ਜੋ ਰੋਲਿੰਗ ਸ਼ਟਰ ਇਫੈਕਟ ਨੂੰ ਘੱਟ ਕਰਦਾ ਹੈ।
RX100 V 'ਚ ਵੀ 4ਕੇ ਵੀਡੀਓ ਸਪੋਰਟ ਮਿਲਦਾ ਹੈ। ਇਸ 'ਚ ਐੱਸ-ਲਾਗ 2, ਐੱਸ-ਗਾਮੂਟ ਅਤੇ 120 ਫ੍ਰੇਮਸ ਪ੍ਰਤੀ ਸੈਕਿੰਡ ਐੱਚ. ਡੀ. ਮੋਡ ਮਿਲਦਾ ਹੈ । RX100 IV ਵਿਚ 40 ਸਲੋ ਮੋਸ਼ਨ ਵੀਡੀਓ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ ਪਰ RX100 V ਵਿਚ ਇਹ ਦੁੱਗਣਾ ਹੈ ।
Good news : ਆਈਫੋਨ 'ਤੇ 15 ਮਹੀਨੇ ਲਈ ਫ੍ਰੀ ਸਰਵਿਸ ਦੇਵੇਗਾ Jio
NEXT STORY