ਜਲੰਧਰ- ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ ਸੋਨੀ ਆਪਣੇ ਆਡੀਓ ਸਿਸਟਮ, TV'ਅਤੇ ਗੇਮਿੰਗ ਕੰਸੋਲਸ ਨੂੰ ਲੈ ਕੇ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਇਸ ਕੰਪਨੀ ਨੇ SRS-X11 ਬਲੂਟੁੱਥ ਸਪੀਕਰ ਪੇਸ਼ ਕੀਤਾ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਫੋਨ ਜਾਂ ਲੈਪਟਾਪ ਦੇ ਨਾਲ ਕੁਨੈੱਕਟ ਕਰ ਬਿਹਤਰੀਨ ਸਾਊਂਡ ਕੁਆਲਿਟੀ ਦਾ ਆਨੰਦ ਚੁੱਕ ਸਕਦੇ ਹੈ।
SRS - X11 ਬਲੂਟੁੱਥ ਸਪੀਕਰ ਦੀਆਂ ਖਾਸਿਅਤਾਂ-
ਡਿਜ਼ਾਇਨ- ਇਸ ਸਪੀਕਰ ਨੂੰ ਸਕਵੇਅਰ ਕਾਰ ਦਿੱਤਾ ਹੈ। 215 ਗਰਾਮ ਦਾ ਘੱਟ ਵਜਨੀ ਹੋਣ ਦੇ ਨਾਲ-ਨਾਲ ਇਹ ਕਾਫ਼ੀ ਛੋਟਾ ਹੈ। ਇਸ ਦੇ ਤਿੰਨੋਂ ਸਾਈਡਾਂ ਤੇ ਗਰਿਲਸ ਲੱਗੀ ਹੈ ਅਤੇ ਟਾਪ 'ਤੇ ਰਬਰ ਫਿਨਿਸ਼ ਦਿੱਤੀ ਗਈ ਹੈ।
ਪਰਫਾਰਮੇਨਸ - ਇਸ 45mm ਸਾਇਜ਼ ਦੇ ਸਪੀਕਰ 'ਚ 10W ਦਾ ਇਕ ਯੂਨਿਟ ਸੈਂਟਰ 'ਚ ਲਗਾ ਹੈ ਜੋ ਬਿਹਤਰੀਨ ਸਾਊਂਡ ਅਉਟਪੁੱਟ ਦਿੰਦਾ ਹੈ। ਛੋਟਾ ਸਪੀਕਰ ਹੋਣ 'ਤੇ ਵੀ ਇਹ ਬਾਸ ਪ੍ਰਡੂਸ ਕਰਦਾ ਹੈ। ਇਸ 'ਚ 5Q ਸੇਟਿੰਗਸ ਵੀ ਮੌਜੂਦ ਹੈ ਜਿਸ ਦੇ ਨਾਲ ਯੂਜ਼ਰ ਸਾਊਂਡ ਨੂੰ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦੇ ਹਨ।
ਬੈਟਰੀ - ਕੰਪਨੀ ਨੇ ਇਸ 'ਚ ਖਾਸ ਬੈਟਰੀ ਲਗਾਈ ਹੈ ਜੋ ਇਕ ਵਾਰ ਚਾਰਜ ਹੋ ਕੇ 12 ਘੰਟੇ ਦਾ ਲਗਾਤਾਰ ਬੈਕਅਪ ਦੇਵੇਗੀ।
ਕੀਮਤ- ਇਸ SRS-X11 ਬਲੂਟੁੱਥ ਸਪੀਕਰ ਨੂੰ ਭਾਰਤ 'ਚ 4,500 ਰੁਪਏ ਕੀਮਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ, ਪਰ ਫਿਲਹਾਲ ਇਸ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ
Nintendo ਬਣਾਉਣ ਜਾ ਰਹੀ ਹੈ ਆਪਣਾ ਖੁਦ ਦਾ ਸਮਾਰਟਫੋਨ ਕੰਟਰੋਲਰ
NEXT STORY