ਜਲੰਧਰ-ਅਮਰੀਕਾ ਦੀ ਇਲੈਕਟ੍ਰੋਨਿਕ ਕੰਪਨੀ ਐਪਲ ਭਾਰਤ 'ਚ ਮੇਕ ਇੰਨ ਇੰਡੀਆ ਦੇ ਤਹਿਤ ਆਫਲਾਈਨ ਸਟੋਰ ਤੋਂ ਪਹਿਲਾ ਆਨਲਾਈਨ ਸਟੋਰ ਖੋਲਣ ਦੀ ਤਿਆਰੀ ਕਰ ਰਹੀਂ ਹੈ। ਖਬਰਾਂ ਦੇ ਅਨੁਸਾਰ ਕੰਪਨੀ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਆਨਲਾਈਨ ਸਟੋਰ ਖੋਲ ਸਕਦੀ ਹੈ। ਇਸ ਸਟੋਰ ਦੀ ਸ਼ੁਰੂਆਤ ਆਈਫੋਨ ਐੱਸ. ਈ. ਦੀ ਵਿਕਰੀ ਤੋਂ ਹੋਵੇਗੀ ਜਿਸ ਨੂੰ ਭਾਰਤ 'ਚ ਬਣਾਇਆ ਜਾ ਰਿਹਾ ਹੈ। ਜਿਵੇਂ ਹੀ ਕੰਪਨੀ ਦੂਜੇ ਮਾਡਲਸ ਦੀ ਲੋਕਲ ਪ੍ਰੋਡੈਕਸ਼ਨ ਨੂੰ ਸ਼ੁਰੂ ਕਰੇਗੀ ਤਾਂ ਇਸ ਦੇ ਬਾਅਦ ਆਨਲਾਈਨ ਸਟੋਰ ਨੂੰ ਵਧਾਇਆ ਜਾਵੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਕੰਪਨੀ ਜੂਨ 2017 ਤੱਕ ਬੰਗਲੂਰ 'ਚ ਆਈਫੋਨ ਦੀ Assembling ਸ਼ੁਰੂ ਕਰਨ ਦੀ ਤਿਆਰੀ 'ਚ ਹੈ।
ਕੰਪਨੀ ਦੇ ਦੋ ਸੀਨੀਅਰ ਅਧਿਕਾਰੀਆ ਦੇ ਅਨੁਸਾਰ ਭਾਰਤ 'ਚ ਆਨਲਾਈਨ ਸਟੋਰ ਖੋਲਣ ਦੇ ਲਈ ਐੱਫ. ਡੀ. ਆਈ. ਤੋਂ ਮਨਜ਼ੂਰੀ ਨਹੀਂ ਲੈਣੀ ਪਵੇਗੀ। ਕਿਉਕਿ ਭਾਰਤ ਸਰਕਾਰ ਨੇ ਕੰਪਨੀ ਨੂੰ ਇਸ ਗੱਲ ਦੀ ਇਜਾਜਤ ਪਹਿਲਾਂ ਹੀ ਦੇ ਦਿੱਤੀ ਹੈ । ਸਰਕਾਰ ਦੁਆਰਾ ਕਿਹਾ ਗਿਆ ਹੈ ਕਿ ਜਿਸ ਵੀ ਮਾਡਲ ਦਾ ਉਤਪਾਦਨ ਸਥਾਨਿਕ ਸਤਰ 'ਤੇ ਕੀਤਾ ਜਾਂਦਾ ਹੈ। ਕੰਪਨੀ ਉਸਦੀ ਵਿਕਰੀ ਸਿੱਧੇ ਆਨਲਾਈਨ ਕਰ ਸਕਦੀ ਹੈ। ਅਜਿਹਾ ਹੀ ਕਿਹਾ ਜਾਂਦਾ ਹੈ ਕਿ ਕੰਪਨੀ ਦੀਵਾਲੀ ਤੋਂ ਪਹਿਲਾਂ ਆਨਲਾਈਨ ਸਟੋਰ ਸ਼ੁਰੂ ਕਰੇਗੀ।
ਇਸ ਤੋਂ ਪਹਿਲਾਂ ਮਿਲੀਆਂ ਖਬਰਾਂ ਦੇ ਅਨੁਸਾਰ ਐਪਲ ਕਰਨਾਟਕ 'ਚ ਬਣ ਰਹੇ ਪਲਾਂਟ ਤੋਂ ਹਰ ਸਾਲ 3-4 ਲੱਖ ਆਈਫੋਨ ਤਿਆਰ ਕਰੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਐਪਲ ਕੰਪਨੀ ਭਾਰਤ 'ਚ ਆਪਣੀ ਹਿੱਸੇਦਾਰੀ ਵਧਾਉਣਾ ਚਾਹੁੰਦੀ ਹੈ। ਸੂਤਰਾਂ ਦੀ ਗੱਲ ਕਰੀਏ ਤਾਂ '' ਇਹ ਭਾਰਤ 'ਚ ਐਪਲ ਦਾ ਪਹਿਲਾਂ ਵੇਂਚਰ ਹੈ। ਕੰਪਨੀ ਨੇ ਜੋ ਡਿਮਾਂਡ ਕੀਤੀ ਹੈ, ਉਹ ਭਾਰਤ ਦੇ ਮੈਨੂੰਫੈਚਰਿੰਗ 'ਚ ਵਾਧਾ ਕਰਨ ਦੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹੈ। '' ਇਸ ਦੇ ਨਾਲ ਹੀ ਇਸ ਪ੍ਰੋਜੈਕਟ ਦੇ ਰਾਹੀਂ ਮੇਕ ਇੰਨ ਇੰਡੀਆ 'ਚ ਵਾਧਾ ਹੋਵੇਗਾ।
ਹੁਣ ਕਿਸੇ ਵੀ ਮੇਲ ਅਕਾਊਟ ਤੋਂ ਚੱਲੇਗਾ ਤੁਹਾਡਾ Yahoo ਮੇਲ ਐਪ
NEXT STORY