ਜਲੰਧਰ- ਤਕਨੀਕੀ ਖੇਤਰ ਦੀ ਮਹਾਰਥੀ ਕੰਪਨੀ ਗੂਗਲ ਨੇ ਭਾਰਤੀ ਬਾਜ਼ਾਰ 'ਚ ਘੱਟ ਸਪੀਡ ਵਾਲੇ ਇੰਟਰਨੈੱਟ (ਸਲੋਅ ਇੰਟਰਨੈੱਟ) 'ਤੇ ਕੰਮ ਕਰਨ ਵਾਲੇ ਨਵੇਂ ਉਤਪਾਦ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ 'ਚ ਇਕ ਨਵਾਂ ਵਾਈ-ਫਾਈ ਸਟੇਸ਼ਨ 'ਗੂਗਲ ਸਟੇਸ਼ਨ', ਵੀਡੀਓ ਐਪ 'ਯੂ-ਟਿਊਬ ਗੋ' ਸ਼ਾਮਲ ਹਨ । ਕੰਪਨੀ ਨੇ ਅੱਜ ਐਲਾਨ ਕੀਤਾ ਕਿ ਉਹ ਉਸ ਦੇ ਕ੍ਰੋਮ ਵੈੱਬ ਬ੍ਰਾਊਜ਼ਰ ਲਈ ਇਕ ਆਫਲਾਈਨ ਸੇਵਾ ਵੀ ਲਿਆਵੇਗੀ ਅਤੇ ਗੂਗਲ ਪਲੇਅ 'ਤੇ 2-ਜੀ ਦੀ ਸਪੀਡ 'ਤੇ ਵੀ ਤੇਜ਼ੀ ਨਾਲ ਡਾਊਨਲੋਡਿੰਗ ਦਾ ਬਦਲ ਪੇਸ਼ ਕਰੇਗੀ।
ਗੂਗਲ ਦੇ ਵਾਈਸ ਚੇਅਰਮੈਨ (ਨੈਕਸਟ ਬਿਲੀਅਨ ਯੂਜ਼ਰਸ) ਕੇਸਰ ਸੇਨ ਗੁਪਤਾ ਨੇ ਕਿਹਾ ਕਿ ਭਾਰਤੀ ਰੇਲਵੇ ਸਟੇਸ਼ਨਾਂ 'ਤੇ ਰੇਲਟੈੱਲ ਦੇ ਨਾਲ ਵਾਈ-ਫਾਈ ਉਪਲੱਬਧ ਕਰਵਾਏ ਜਾਣ ਤੋਂ ਬਾਅਦ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ 'ਚ ਮਾਲ, ਬੱਸ ਅੱਡਿਆਂ, ਸਿਟੀ ਸੈਂਟਰਾਂ ਅਤੇ ਕੈਫੇ ਵਰਗੀਆਂ ਜਨਤਕ ਥਾਵਾਂ ਨੂੰ 'ਗੂਗਲ ਸਟੇਸ਼ਨ' 'ਚ ਬਦਲਿਆ ਜਾਵੇਗਾ, ਜਿੱਥੇ ਲੋਕਾਂ ਨੂੰ ਹਾਈਸਪੀਡ ਵਾਈ-ਫਾਈ ਸਹੂਲਤ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨਵਾਂ ਮੰਚ ਵੱਖ-ਵੱਖ ਤਰ੍ਹਾਂ ਦੇ ਹਿੱਸੇਦਾਰਾਂ ਦੇ ਨਾਲ ਮਿਲ ਕੇ ਵਾਈ-ਫਾਈ ਹਾਟਸਪਾਟ ਸਥਾਪਤ ਕਰਨ 'ਚ ਮਦਦ ਕਰੇਗਾ।
ਗੂਗਲ 'ਚ ਸਮੂਹ ਉਤਪਾਦ ਪ੍ਰਬੰਧਕ ਅਮਿਤ ਫੂਲੇ ਨੇ ਕਿਹਾ ਕਿ ਕੰਪਨੀ ਦੀ ਨਵੀਂ ਮੈਸੇਜਿੰਗ ਐਪ 'ਏਲੋ' ਨੂੰ ਬਾਅਦ 'ਚ ਇਸ ਸਾਲ 'ਚ ਉਸ ਦੇ ਗੂਗਲ ਅਸਿਸਟੈਂਟ ਲਈ ਹਿੰਦੀ 'ਚ ਵੀ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੇ 2-ਜੀ ਨੈੱਟਵਰਕ 'ਤੇ ਕੰਮ ਕਰਨ 'ਚ ਸਮਰੱਥ ਕ੍ਰੋਮ ਲਈ ਕੁੱਝ ਨਵੇਂ ਫੀਚਰਸ ਦਾ ਵੀ ਐਲਾਨ ਕੀਤਾ ਹੈ।
ਬਿਹਤਰੀਨ ਫੀਚਰਸ ਦੇ ਨਾਲ intex ਨੇ ਲਾਂਚ ਕੀਤਾ Cloud Q11
NEXT STORY