ਜਲੰਧਰ- ਫੇਸਬੁਕ, ਮੈਸੇਂਜਰ ਜਾਂ ਫਿਰ ਇੰਸਟਾਗ੍ਰਾਮ ਅਤੇ ਸਨੈਪਚੈਟ, ਇਨ੍ਹਾਂ ਸਭ ਚ ਤੁਹਾਨੂੰ ਹੁਣ ਸਟੋਰੀਜ਼ ਫੀਚਰ ਮਿਲਦਾ ਹੈ। ਵਟਸਐਪ ਚ ਵੀ ਹੁਣ ਸਟੋਰੀ ਫੀਚਰ ਹੈ। ਪਰ ਹੁਣ ਗੂਗਲ ਕੁੱਝ ਇਸ ਤਰਾਂ ਦੀ ਕੋਸ਼ਿਸ ਕਰਨ ਦੀ ਤਿਆਰੀ 'ਚ ਹੈ। ਹਾਲਾਂਕਿ ਗੂਗਲ ਦਾ ਸੋਸ਼ਲ ਮੀਡੀਆ ਪਲੇਟਫਾਰਮ Google Plus ਇਕ ਤਰ੍ਹਾਂ ਨਾਲ ਫਲਾਪ ਹੀ ਹੈ। ਪਰ ਹੁਣ ਗੂਗਲ ਆਪਣੇ ਸਰਚ 'ਚ ਹੀ ਸਟੋਰੀਜ਼ ਲਿਆਉਣ ਦੀ ਤਿਆਰੀ 'ਚ ਹੈ। ਜਾਂ ਇੰਝ ਕਹਿਏ ਕਿ ਇਸ ਨੂੰ ਲਾਂਚ ਕਰ ਦਿੱਤਾ ਗਿਆ ਹੈ ਡਿਵੈਲਪਰਸ ਲਈ ਹੈ।
ਗੂਗਲ ਨੇ AMP Stories ਲਾਂਚ ਕੀਤਾ ਹੈ ਅਤੇ ਫਿਲਹਾਲ ਇਸ ਦਾ ਡਿਵੈਲਪਰ ਪ੍ਰੀਵੀਯੂ ਹੀ ਆਇਆ ਹੈ। ਇਹ ਦੂਜੇ ਸਟੋਰੀਜ ਫੀਚਰ ਨਾਲ ਵੱਖ ਜਰੂਰ ਹੈ, ਪਰ ਕੰਸੈਪਟ ਇਕ ਹੀ ਹੈ ਅਤੇ ਇਸ ਨੂੰ ਵੀ ਮੋਬਾਇਲ ਫੋਨ ਯੂਜ਼ਰਸ ਨੂੰ ਟਾਰਗੇਟ ਕਰਕੇ ਬਣਾਇਆ ਗਿਆ ਹੈ।
ਫਿਲਹਾਲ AMP ਸਟੋਰੀਜ ਬਣਾਉਣ ਲਈ ਪਬਲਿਸ਼ਰਸ ਦੇ ਕੋਲ ਕੋਈ ਟੂਲ ਨਹੀਂ ਹੋਵੇਗਾ ਜਿਵੇਂ ਸ਼ੁਰੂਆਤ 'ਚ ਗੂਗਲ AMP ਦੇ ਨਾਲ ਹੋਇਆ ਸੀ। ਪਰ ਬਾਅਦ 'ਚ ਪਬਲਿਸ਼ਰਸ ਲਈ ਡਿਵੈਲਪਰਸ ਨੇ ਬੈਂਕਐਂਡ 'ਚ ਸਿਸਟਮ ਤਿਆਰ ਕੀਤਾ ਜਿਸ ਦੇ ਨਾਲ AMP ਪੋਸਟ ਕੀਤੇ ਜਾ ਸਕਦੇ ਹਨ। ਠੀਕ ਅਜਿਹਾ ਹੀ ਫੇਸਬੁਕ ਇੰਸਟੈਂਟ ਆਰਟਿਕਲ ਦੇ ਨਾਲ ਹੋਇਆ। ਵੇਖਣਾ ਹੋਵੇਗਾ AMP ਸਟੋਰੀਜ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ ਅਤੇ ਪਬਲਿਸ਼ਰਸ ਇਸ ਨੂੰ ਕਿੰਨਾ ਇਸਤੇਮਾਲ ਕਰਦੇ ਹਨ।
ਆਪਣੇ ਆਪ ਨੂੰ ਹੋਰ ਵੀ ਫਿੱਟ ਰੱਖਣ 'ਚ ਮਦਦ ਕਰਨਗੀਆਂ ਇਹ ਯੋਗ ਐਪਸ
NEXT STORY