ਜਲੰਧਰ- ਭਾਰਤ 'ਚ ਵੱਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖ ਕੇ ਹੁਣ ਵਿਗਿਆਨਕ ਵੀ ਹਰਕਤ 'ਚ ਆ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਤਾਵਰਣ ਤੋਂ ਜਲਦੀ ਹੀ CO2 ਮਤਲਬ ਕਾਰਬਨ ਡਾਈਆਕਸਾਈਡ ਨੂੰ ਘੱਟ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਸ ਦਾ ਭਿਆਨਕ ਨਤੀਜਾ ਹੋ ਸਕਦਾ ਹੈ। ਜੇਕਰ ਹੁਣ ਵੀ ਇਸ 'ਤੇ ਕੰਟਰੋਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਇਸ ਸਦੀ 'ਚ 535 ਟ੍ਰਿਲੀਅਨ ਡਾਲਰਸ ਖਰਚ ਕਰਨੇ ਪੈਣਗੇ। ਇਹ ਗੰਭੀਰ ਪੂਰਵ ਅਨੁਮਾਨ ਇੰਟਰਨੈਸ਼ਨਲ ਟੀਮ ਆਫ ਰਿਸਰਚ ਨੂੰ ਲੀਡ ਕਰ ਰਹੇ ਨਾਸਾ ਦੇ ਮੁੱਖ ਪੂਰਵ ਜਲਵਾਯੂ ਵਿਗਿਆਨ ਪ੍ਰੋਫੈਸਰ ਜਿਮ ਹੰਸੇਨ ਨੇ ਲਾਇਆ ਹੈ।
ਸਰੀਰਕ ਰੂਪ ਤੋਂ ਉਠਾਉਣੇ ਹੋਣਗੇ ਅਹਿਮ ਕਦਮ -
ਖੋਜਕਾਰਾਂ ਦੇ ਮੁਤਾਬਕ ਹੁਣ ਉਤਸਰਜਨ ਦੇ ਪੱਧਰ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਅਜਿਹੇ 'ਚ ਦੇਸ਼ ਦੇ ਨਾਗਰਿਕਾਂ ਨੂੰ ਸਰੀਰਕ ਰੂਪ ਤੋਂ ਕਦਮ ਉਠਾਉਣ ਦੀ ਜ਼ਰੂਰਤ ਹੈ। ਨਾਗਰਿਕਾਂ ਨੂੰ ਘੱਟ ਲਾਗਤ ਵਾਲੇ ਕ੍ਰਿਸ਼ੀ ਉਪਾਅ ਜਿਵੇਂ ਕਿ ਪੌਦੇ ਲਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਾਰਬਨ ਸਕਿੰਗ ਇਨਫ੍ਰਾਸਟ੍ਰਚਰ ਮਤਲਬ 'ਕਾਰਬਨ-ਚੁਸਣ' ਵਾਲੇ ਬੁਨਿਆਦੀ ਢਾਂਚੇ ਵਿਕਸਿਤ ਕਰ ਕੇ ਵੀ ਅਸੀਂ ਪ੍ਰਦੂਸ਼ਣ 'ਤੇ ਕੰਟਰੋਲ ਕਰ ਸਕਦੇ ਹਾਂ। ਇਹ ਕਾਫੀ ਮਹਿੰਗਾ ਪੈ ਸਕਦਾ ਹੈ ਪਰ ਜੇਕਰ ਜਲਦ ਹੀ ਕੁਝ ਨਹੀਂ ਕੀਤਾ ਗਿਆ ਤਾਂ ਇਸ ਦੀ ਜ਼ਰੂਰਤ ਪਵੇਗੀ। ਲਗਾਤਾਰ ਨੌਜਵਾਨ ਲੋਕਾਂ ਵੱਲੋਂ ਵੱਡੇ ਪੈਮਾਨੇ 'ਤੇ ਵਾਹਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਹਾਨੀਕਾਰਕ ਜਲਵਾਯੂ ਦੇ ਪ੍ਰਭਾਵ ਨੂੰ ਉਤਸ਼ਾਹ ਮਿਲ ਰਿਹਾ ਹੈ।
ਬਿਨ੍ਹਾਂ ਡਰਾਇਵਰ ਦੇ ਗੂਗਲ ਦੀ Waymo ਨੇ ਪਹਿਲੀ ਵਾਰ ਸ਼ੁਰੂ ਕੀਤੀ ਸੈਲਫ ਡਰਾਈਵਿੰਗ ਕਾਰਾਂ ਦੀ ਟੈਸਟਿੰਗ
NEXT STORY