ਆਟੋ ਡੈਸਕ- Tata Motors ਦੀ H7X ਕੋਡਨਾਮ ਵਾਲੀ SUV ਅਗਲੇ ਹਫ਼ਤੇ ਹੋਣ ਵਾਲੇ 2019 Geneva Motor Show 'ਚ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ Tata H7X SUV ਦਾ ਪਹਿਲਾ ਟੀਜ਼ਰ ਜਾਰੀ ਕੀਤਾ ਹੈ। H7X ਟਾਟਾ ਹੈਰੀਅਰ ਦਾ ਸੱਤ-ਸੀਟਰ ਵਰਜ਼ਨ ਹੈ। ਹਾਲਾਂਕਿ, ਇਸ ਨੂੰ ਟਾਟਾ ਮੋਟਰਸ ਕਿਸੇ ਦੂਜੇ ਨਾਂ ਨਾਲ ਬਾਜ਼ਾਰ 'ਚ ਉਤਾਰੇਗੀ।
ਕੰਪਨੀ ਵਲੋਂ ਜਾਰੀ ਟੀਜ਼ਰ 'ਚ H7X ਦਾ ਕਰੀਬ ਇਕ ਤਿਹਾਈ ਰੀਅਰ ਤੇ ਸਾਈਡ ਲੁੱਕ ਵਿੱਖ ਰਿਹਾ ਹੈ। ਹੈਰੀਅਰ ਦੇ ਕੁਪੇ ਸਟਾਈਲ ਰੀਅਰ ਲੁੱਕ ਦੀ ਬਜਾਏ ਸੱਤ-ਸੀਟਰ ਦਾ ਰੀਅਰ ਐੱਸ. ਯੂ. ਵੀ ਜਿਹੇ ਦਮਦਾਰ ਲੁੱਕ 'ਚ ਹੋਵੇਗਾ। H7X ਦਾ ਵ੍ਹੀਲਬੇਸ ਹੈਰੀਅਰ ਦੇ ਬਰਾਬਰ ਹੋਵੇਗਾ, ਪਰ ਲੰਬਾਈ ਹੈਰੀਅਰ ਨਾਲ ਜ਼ਿਆਦਾ ਹੋਵੇਗੀ, ਜਿਸ ਦੇ ਨਾਲ ਤੀਜੀ ਰੋ ਦੀ ਸੀਟ ਨੂੰ ਜਗ੍ਹਾ ਮਿਲੇਗੀ। ਇਸ ਤੋਂ ਪਹਿਲਾਂ ਲੀਕ ਹੋਈ ਤਸਵੀਰਾਂ ਤੋਂ ਪਤਾ ਚੱਲਿਆ ਹੈ ਕਿ ਸੱਤ-ਸੀਟਰ ਐੱਸ. ਯੂ. ਵੀ ਦਾ ਫਰੰਟ ਲੁੱਕ ਕੁੱਝ ਹੱਦ ਤੱਕ ਹੈਰੀਅਰ ਵਰਗਾ ਹੋਵੇਗਾ, ਪਰ ਰੀਅਰ ਤੇ ਸਾਈਡ ਲੁੱਕ ਹੈਰੀਅਰ ਤੋਂ ਕਾਫ਼ੀ ਵੱਖ ਹੋਵੇਗਾ।
ਇੱਕ ਵਾਰ ਟੈਂਕ ਫੁੱਲ ਤੇ 1000 km ਦੌੜੇਗੀ ਇਹ SUV
ਟੀਜ਼ਰ ਸਕੈਚ 'ਚ ਨਵੀਂ ਐੱਸ. ਯ. ਵੀ 'ਚ 18-ਇੰਚ ਅਲੌਏ ਵ੍ਹੀਲਜ, ਫੁੱਟਬੋਰਡਸ ਤੇ ਰੂਫ ਰੇਲਸ ਵੀ ਸਾਫ਼ ਵਿੱਖ ਰਹੇ ਹਨ। ਟਾਟਾ ਦੀ ਇਸ ਨਵੀਂ ਸੱਤ-ਸੀਟਰ ਐੱਸ. ਯੂ. ਵੀ. 'ਚ ਕਰੀਬ 170hp ਪਾਵਰ ਵਾਲਾ ਕਰਾਔਟੈੱਕ ਡੀਜਲ ਇੰਜਣ ਦਿੱਤੇ ਜਾਣ ਦੀ ਸੰਭਾਵਨਾ ਹੈ, ਜੋ ਟਾਟਾ ਹੈਰੀਅਰ ਤੋਂ ਜ਼ਿਆਦਾ ਪਾਵਰਫੁੱਲ ਹੋਵੇਗਾ। ਇਸ ਤੋਂ ਇਲਾਵਾ ਇਸ 'ਚ ਹੁੰਡਈ ਤੋਂ ਲਿਆ ਗਿਆ 6-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਵੀ ਮਿਲੇਗਾ।
ਟਾਟਾ ਐੱਚ 7ਐਕਸ ਐੱਸ. ਯੂ. ਵੀ. ਨੂੰ ਸਾਲ 2019 ਦੇ ਅੰਤ ਤੱਕ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਟਾਟਾ ਹੈਰੀਅਰ ਤੋਂ ਥੋੜ੍ਹੀ ਜ਼ਿਆਦਾ ਹੋਵੇਗੀ। ਦੱਸ ਦੇਈਏ ਕਿ 2019 ਜਿਨੇਵਾ ਮੋਟਰ ਸ਼ੋਅ 'ਚ ਕੰਪਨੀ “ata H7X ਦੇ ਨਾਲ Tata Altroz, Tata Altro ਦਾ ਇਲੈਕਟ੍ਰਿਕ ਵਰਜ਼ਨ ਤੇ Hornbill micro- SUV ਕਾਂਸੈਪਟ ਨੂੰ ਪੇਸ਼ ਕਰੇਗੀ।
ਨਵੀਂ ਮਾਰੂਤੀ Ignis ਲਾਂਚ, ਸ਼ੁਰੂਆਤੀ ਕੀਮਤ 4.79 ਲੱਖ ਰੁਪਏ
NEXT STORY