ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਟੈਕਨੋ ਆਪਣਾ ਨਵਾਂ ਬਜਟ ਸਮਾਰਟਫੋਨ ਲਿਆ ਰਹੀ ਹੈ। ਸੂਤਰਾਂ ਮੁਤਾਬਕ, Tecno Spark 8 ਸਮਾਰਟਫੋਨ ਨੂੰ ਅਗਲੇ ਹਫਤੇ 15 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। Tecno Spark 8 ਸਮਾਰਟਫੋਨ ਨੂੰ ਪਹਿਲਾਂ ਹੀ ਗਲੋਬਲ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਅਜਿਹੇ ’ਚ Tecno Spark 8 ਸਮਾਰਟਫੋਨ ਦੇ ਫੀਚਰਜ਼ ਲੀਕ ਹੋ ਗਏ ਹਨ। Tecno Spark 8 ਸਮਾਰਟਫੋਨ ’ਚ ਐੱਚ.ਡੀ. ਪਲੱਸ ਡਿਸਪਲੇਅ ਦੇ ਨਾਲ 5,000mAh ਦਮਦਾਰ ਬੈਟਰੀ ਮਿਲੇਗੀ।
Tecno Spark 8 ਦੇ ਸੰਭਾਵਿਤ ਫੀਚਰਜ਼
ਫੋਨ ਨੂੰ ਮੀਡੀਆਟੈੱਕ ਹੀਲਿਓ ਪੀ22 ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਵੇਗਾ। ਇਹ ਇਕ ਐਂਟਰੀ ਲੈਵਲ ਮੀਡੀਆਟੈੱਕ ਪ੍ਰੋਸੈਸਰ ਹੋਵੇਗਾ, ਜੋ 2 ਜੀ.ਬੀ. ਰੈਮ ਸਪੋਰਟ ਨਾਲ ਆਏਗਾ। ਫੋਨ ਨੂੰ 64 ਜੀ.ਬੀ. ਸਟੋਰੇਜ ਮਾਡਲ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਇਕ ਐਂਡਰਾਇਡ ਬੇਸਡ HiOS 7.6 ਇੰਟਰਫੇਸ ਵਾਲਾ ਸਮਾਰਟਫੋਨ ਹੋਵੇਗਾ। Tecno Spark 8 ’ਚ 6.5 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ ਜੋ ਆਈ.ਪੀ.ਐੱਸ. ਐੱਲ.ਸੀ.ਡੀ. ਪੈਨਲ ਨਾਲ ਆਏਗਾ। ਇਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੋਵੇਗਾ। ਫੋਨ ਨੂੰ ਵਾਟਰਡ੍ਰੋਪ ਨੌਚ ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੈ। ਇਨ੍ਹਾਂ ’ਚ ਇਕ 16 ਮੈਗਾਪਿਕਸਲ ਦਾ ਕੈਮਰਾ ਹੈ ਜਦਕਿ ਸੈਕੇਂਡਰੀ QVGA ਸੈਂਸਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G, Wi-Fi, Bluetooth ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦਿੱਤਾ ਜਾ ਸਕਦਾ ਹੈ। ਫੋਨ ’ਚ 5,000mAh ਦੀ ਬੈਟਰੀ ਮਿਲੇਗੀ।
Tecno Spark 8 ਦੀ ਸੰਭਾਵਿਤ ਕੀਮਤ
ਫੋਨ ਦੀ ਕੀਮਤ ਦਾ ਫਿਲਹਾਲ ਖੁਲਾਸਾ ਨਹੀਂ ਹੋਇਆ ਪਰ ਲੀਕ ਰਿਪੋਰਟਾਂ ਦੀ ਮੰਨੀਏ ਤਾਂ Tecno Spark 8 ਇਕ ਬਜਟ ਸਮਾਰਟਫੋਨ ਹੋਵੇਗਾ। ਫੋਨ ਨੂੰ ਭਾਰਤੀ ਬਾਜ਼ਾਰ ’ਚ 10,000 ਰੁਪਏ ਤੋਂ ਘੱਟ ਕੀਮਤ ’ਚ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਨੂੰ ਦੋ ਸਟੋਰੇਜ ਆਪਸ਼ਨ ’ਚ ਲਾਂਚ ਕੀਤਾ ਜਾਵੇਗਾ।
ਹੁਣ ਬਿਨਾਂ ਬੈਂਕ ਖਾਤੇ ਦੇ Google Pay ’ਚ ਖੋਲ੍ਹੋ FD, ਇਹ ਹੈ ਤਰੀਕਾ
NEXT STORY