ਆਟੋ ਡੈਸਕ- ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਧਾਰਕਾਂ ਦੀ ਬੈਠਕ 'ਚ 2020 ਲਈ ਨਵੀਆਂ ਭਵਿੱਖਬਾਣੀਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਮੀਟਿੰਗ 'ਚ ਕੰਪਨੀ ਨੇ ਇਕ ਨਵੇਂ ਬੈਟਰੀ ਡਿਜ਼ਾਇਨ ਨੂੰ ਵੀ ਪੇਸ਼ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਕਾਰਾਂ ਹੋਰ ਸਸਤੀਆਂ ਤਿਆਰ ਕੀਤੀਆਂ ਜਾ ਸਕਣਗੀਆਂ। ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਵਾਹਨਾਂ ਡਿਲਿਵਰੀ 'ਚ 30 ਤੋਂ 40 ਫੀਸਦੀ ਦਾ ਵਾਧਾ ਹੋਵੇਗਾ। ਕੰਪਨੀ ਨੇ ਪਿਛਲੇ ਸਾਲ 367,500 ਵਾਹਨਾਂ ਦੀ ਡਿਲਿਵਰੀ ਕੀਤੀ ਸੀ। ਮਸਕ ਦੀ ਨਵੀਂ ਗਾਈਡੈਂਸ 477,750 ਤੋਂ 514,500 ਕਾਰਾਂ ਦੀਆਂ ਜੋ ਇਕਾਈਆਂ ਤਿਆਰ ਕੀਤੀਆਂ ਜਾਣਗੀਆਂ, ਉਨ੍ਹਾਂ 'ਤੇ ਲਾਗੂ ਹੋਵੇਗੀ।
ਪਹਿਲਾਂ ਨਾਲੋਂ ਘੱਟ ਕੀਮਤ 'ਚ ਆਉਣਗੀਆਂ ਟੈਸਲਾ ਦੀਆਂ ਇਲੈਕਟ੍ਰਿਕ ਕਾਰਾਂ
ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਇਹ ਵੀ ਕਿਹਾ ਕਿ ਨਵੀਂ ਬੈਟਰੀ ਅਤੇ ਐਡਵਾਂਸ ਮੈਨਿਊਫੈਕਚਰਿੰਗ ਨਾਲ ਕਾਰਾਂ ਦੀਆਂ ਕੀਮਤਾਂ 'ਚ ਕਮੀ ਆਏਗੀ, ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ ਸੜਕਾਂ 'ਤੇ ਵਿਖਾਈ ਦੇਣਗੇ। ਮਸਕ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਹੁਣ ਤੋਂ 3 ਸਾਲਾਂ ਬਾਅਦ ਅਸੀਂ $25,000 (18,39,010 ਰੁਪਏ) ਕੀਮਤ ਦਾ ਇਲੈਕ੍ਰਟਿਕ ਵਾਹਨ ਤਿਆਰ ਕਰਾਂਗੇ ਜੋ ਕਿ ਫੁਲੀ ਆਟੋਨੋਮਸ ਹੋਵੇਗਾ।

ਬੈਟਰੀ ਨੂੰ ਬਣਾਇਆ ਜਾਵੇਗਾ ਹੋਰ ਵੀ ਬਿਹਤਰ
“battery day” ਮੌਕੇ ਟੈਸਲਾ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਕੰਪਨੀ ਖੁਦ ਦੇ ਬੈਟਰੀ ਸੈੱਲ ਤਿਆਰ ਕਰੇਗੀ ਜਿਨ੍ਹਾਂ ਨੂੰ ਕੈਲੀਫੋਰਨੀਆ ਦੇ ਸ਼ਹਿਰ ਫ੍ਰੀਮਾਊਂਟ ਦੀ ਸਹੂਲਤ 'ਚ ਤਿਆਰ ਕੀਤਾ ਜਾਵੇਗਾ। ਟੈਸਲਾ ਦੇ ਪਾਵਰਟ੍ਰੇਨ ਅਤੇ ਐਨਰਜੀ ਇੰਜੀਨੀਅਰਿੰਗ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਡਰੂ ਬੈਗਲਿਨੋ ਨੇ ਦੱਸਿਆ ਕਿ ਉਨ੍ਹਾਂ ਨੇ ਪੈਨਾਸੋਨਿਕ ਅਤੇ ਹੋਰ ਸਪਲਾਇਰਾਂ ਕੋਲੋਂ 2470 ਸਿਲੈਂਡਰਿਕਲ ਬੈਟਰੀ ਸੈੱਲਸ ਖ਼ਰੀਦੇ ਹਨ। ਇਹ ਸੈੱਲਸ ਬਿਲਕੁਲ ਨਵੇਂ ਡਿਜ਼ਾਇਨ ਅਤੇ ਸ਼ੇਪ ਦੇ ਹਨ। ਇਹ ਆਕਾਰ 'ਚ ਵੱਡੇ ਹਨ ਜਿਨ੍ਹਾਂ ਨਾਲ ਕਾਰਾਂ ਦੀ ਰੇਂਜ ਨੂੰ 50 ਫੀਸਦੀ ਤਕ ਵਧਾਇਆ ਜਾਵੇਗਾ।
'ਨਮਸਤੇ' ਨਾਲ ਭਾਰਤ 'ਚ ਲਾਂਚ ਹੋਇਆ ਐਪਲ ਦਾ ਪਹਿਲਾ ਆਨਲਾਈਨ ਸਟੋਰ, ਮਿਲਣਗੇ ਇਹ ਫਾਇਦੇ
NEXT STORY