ਇਕੱਠੇ 30 ਹਜ਼ਾਰ ਘਰਾਂ 'ਚ ਪੂਰੀ ਕਰੇਗਾ ਬਿਜਲੀ ਦੀ ਲੋੜ
ਜਲੰਧਰ- ਨਵਿਆਉਣ ਯੋਗ ਊਰਜਾ ਨੂੰ ਉਤਸ਼ਾਹ ਦੇਣ ਲਈ ਅਮਰੀਕਾ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੈਸਲਾ ਨੇ ਦੱਖਣੀ ਆਸਟਰੇਲੀਆ ਵਿਚ ਦੁਨੀਆ ਦਾ ਸਭ ਤੋਂ ਵੱਡਾ Li-ion ਬੈਟਰੀ ਸਟੋਰੇਜ ਸਿਸਟਮ ਇੰਸਟਾਲ ਕਰ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਟੈਸਲਾ ਮੁਤਾਬਕ ਲੋੜ ਪੈਣ 'ਤੇ ਇਸ ਨਾਲ 30 ਹਜ਼ਾਰ ਘਰਾਂ ਵਿਚ ਬਿਜਲੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇਗਾ। ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ ਦੱਸਿਆ ਕਿ ਇਸ ਨੂੰ ਬਣਾਉਣ 'ਚ 50 ਮਿਲੀਅਨ ਡਾਲਰ ਦਾ ਖਰਚਾ ਆਵੇਗਾ ਅਤੇ ਟੈਸਟ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ।
ਸਮੇਂ ਸਿਰ ਪੂਰਾ ਹੋਵੇਗਾ ਇਹ ਪ੍ਰਾਜੈਕਟ
ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ 29 ਸਤੰਬਰ ਨੂੰ ਕੰਟਰੈਕਟ ਸਾਈਨ ਕਰਦੇ ਹੋਏ ਕਿਹਾ ਸੀ ਕਿ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ 100 ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। 45 ਦਿਨਾਂ ਬਾਅਦ ਖਿੱਚੀ ਗਈ ਇਸ ਤਸਵੀਰ 'ਚ ਟੈਸਲਾ ਪਾਵਰਪੈਕਸ ਨੂੰ ਇੰਸਟਾਲ ਕਰ ਕੇ ਦਿਖਾਇਆ ਗਿਆ ਹੈ। ਦੱਸੇ ਗਏ 100 ਦਿਨਾਂ ਵਿਚ ਜੇਕਰ ਵੀਕੈਂਡ ਨੂੰ ਗਿਣਿਆ ਨਾ ਜਾਵੇ ਤਾਂ ਟੈਸਟਿੰਗ ਸਮੇਤ ਤਾਂ ਇਸ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ।
ਸ਼ੁਰੂ ਹੋਵੇਗੀ ਟੈਸਟਿੰਗ
ਕੰਪਨੀ ਹੁਣ ਬੈਟਰੀ 'ਤੇ ਟੈਸਟਿੰਗ ਸ਼ੁਰੂ ਕਰੇਗੀ। ਇਸ ਵਿਚ ਸੋਲਰ ਅਤੇ ਵਿੰਡ ਐਨਰਜੀ ਤੋਂ ਪੈਦਾ ਕੀਤੀ ਗਈ ਪਾਵਰ ਨੂੰ ਸਟੋਰ ਕੀਤਾ ਜਾਵੇਗਾ। ਹਵਾ ਦੀ ਰਫਤਾਰ ਦੇ ਘੱਟ ਹੋਣ ਅਤੇ ਸੂਰਜ ਦੇ ਨਾਂ ਨਿਕਲਣ 'ਤੇ ਇਹ ਬੈਟਰੀ ਸਟੋਰੇਜ ਸਿਸਟਮ ਘਰਾਂ ਨੂੰ ਬੈਕਅਪ ਦੇਣ ਦੇ ਕੰਮ ਆਵੇਗਾ।
ਨਵਿਆਉਣ ਯੋਗ ਊਰਜਾ ਨੂੰ ਲੈ ਕੇ ਗੰਭੀਰ ਹੈ ਦੱਖਣੀ ਆਸਟਰੇਲੀਆ
ਦੱਖਣੀ ਆਸਟਰੇਲੀਆ ਦੇ ਪ੍ਰੀਮੀਅਰ ਜੇ. ਵੈਦਰਇਲ ਨੇ ਦੱਸਿਆ ਕਿ ਟੈਸਲਾ ਪਾਵਰਪੈਕਸ ਨੂੰ ਸਾਈਟ 'ਤੇ ਇੰਸਟਾਲ ਕਰਨ ਤੋਂ ਬਾਅਦ ਹੋਂਡਰਸਡੇਲ ਵਿੰਡ ਫਾਰਮ ਨਾਲ ਕੁਨੈਕਟ ਕਰ ਦਿੱਤਾ ਗਿਆ ਹੈ। ਹੁਣ ਇਸ ਬੈਟਰੀ ਸਟੋਰੇਜ ਸਿਸਟਮ 'ਤੇ ਇਹ ਪਤਾ ਲਾਉਣ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ ਕਿ ਇਹ ਆਸਟਰੇਲੀਅਨ ਐਨਰਜੀ ਮਾਰਕੀਟ ਆਪ੍ਰੇਟਰ ਅਤੇ ਸਾਊਥ ਆਸਟਰੇਲੀਅਨ ਗਵਰਨਮੈਂਟ ਦੇ ਸਟੈਂਡਰਡ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਦੁਨੀਆ ਦੇ ਸਭ ਤੋਂ ਵੱਡੇ ਲਿਥੀਅਮ ਆਇਨ ਬੈਟਰੀ ਸਟੋਰੇਜ ਸਿਸਟਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਨਾਲ ਪੂਰੀ ਦੁਨੀਆ ਵਿਚ ਇਹ ਸਪੱਸ਼ਟ ਸੁਨੇਹਾ ਜਾਂਦਾ ਹੈ ਕਿ ਦੱਖਣੀ ਆਸਟਰੇਲੀਆ ਨਵਿਆਉਣਯੋਗ ਊਰਜਾ ਅਤੇ ਬੈਟਰੀ ਸਟੋਰੇਜ ਨੂੰ ਲੈ ਕੇ ਸਭ ਤੋਂ ਅੱਗੇ ਜਾ ਰਿਹਾ ਹੈ।
ਮਾਇਕ੍ਰੋਸਾਫਟ ਨੇ Bing app ਲਈ ਜਾਰੀ ਕੀਤੀ ਨਵੀਂ ਅਪਡੇਟ
NEXT STORY