ਗੈਜੇਟ ਡੈਸਕ—ਭਾਰਤੀ ਬਾਜ਼ਾਰ 'ਚ ਇਸ ਸਮੇਂ ਵੱਖ-ਵੱਖ ਰੇਂਜ ਦੇ ਸਮਾਰਟ ਟੀ.ਵੀ. ਮੌਜੂਦ ਹਨ। ਜੇਕਰ ਤੁਸੀਂ ਸਸਤਾ ਸਮਾਰਟ ਟੀ.ਵੀ. ਖਰੀਦਣ ਦਾ ਮੰਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਥੇ ਅਸੀਂ ਤੁਹਾਨੂੰ ਬਾਜ਼ਾਰ 'ਚ ਉਪਲੱਬਧ ਕੁਝ ਚੁਨਿੰਦਾ ਸਮਾਰਟ ਟੀ.ਵੀ. ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 15,000 ਰੁਪਏ ਤੋਂ ਵੀ ਘੱਟ ਹੈ।
Coocaa Ready LED Smart TV
ਕੀਮਤ-11,499 ਰੁਪਏ
Coocaa ਐੱਲ.ਈ.ਡੀ. ਸਮਾਰਟ ਟੀ.ਵੀ. ਸ਼ਾਨਦਾਰ ਟੀ.ਵੀ. 'ਚੋਂ ਇਕ ਹੈ। ਇਸ ਸਮਾਰਟ ਟੀ.ਵੀ. 'ਚ 32 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਮਦਾਰ ਸਾਊਂਡ ਲਈ 2 ਸਪੀਕਰ ਦਿੱਤੇ ਗਏ ਹਨ। ਇਸ ਤੋਂ ਇਲਾਵ ਇਸ ਟੀ.ਵੀ. ਨੂੰ ਯੂਟਿਊਬ ਦਾ ਸਪੋਰਟ ਮਿਲਿਆ ਹੈ।
Thomson 9A
ਕੀਮਤ-12,499 ਰੁਪਏ
Thomson 9A 'ਚ 32 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਸਮਰਾਟ ਟੀ.ਵੀ. 'ਚ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਟੀ.ਵੀ. 'ਚ ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਹਾਟਸਟਾਰ ਅਤੇ ਯੂਟਿਊਬ ਐਪ ਦਾ ਐਕਸੈੱਸ ਮਿਲੇਗਾ।
Mi 4A PRO
ਕੀਮਤ-13,499 ਰੁਪਏ
Mi 4A PRO ਸਮਾਰਟ ਟੀ.ਵੀ. 'ਚ 32 ਇੰਚ ਦੀ ਡਿਸਪਲੇਅ ਹੈ। ਇਸ ਸਮਾਰਟ ਟੀ.ਵੀ. 'ਚ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟ ਟੀ.ਵੀ. 'ਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹਾਟਸਟਾਰ ਅਤੇ ਯੂਟਿਊਬ ਐਪ ਦਾ ਸਪੋਰਟ ਮਿਲੇਗਾ। ਨਾਲ ਹੀ ਇਸ ਸਮਾਰਟ ਟੀ.ਵੀ. 'ਚ ਤਿੰਨ ਐੱਚ.ਡੀ.ਐੱਮ.ਆਈ. ਪੋਰਟ, 2 ਯੂ.ਐੱਸ.ਬੀ. ਪੋਰਟ ਅਤੇ ਵਾਈ-ਫਾਈਡ ਦੀ ਸੁਵਿਧਾ ਵੀ ਦਿੱਤੀ ਗਈ ਹੈ।
LG LED Smart TV
ਕੀਮਤ-14,999 ਰੁਪਏ
ਐੱਲ.ਜੀ. ਦੇ ਸਮਾਰਟ ਟੀ.ਵੀ. 'ਚ 32 ਇੰਚ ਦੀ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 1366x768 ਪਿਕਸਲ ਹੈ। ਇਸ ਸਮਾਰਟ ਟੀ.ਵੀ. 'ਚ ਦੋ ਸਪੀਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਟੀ.ਵੀ. 'ਚ ਐਮਾਜ਼ੋਨ ਪ੍ਰਾਈਮ, ਨੈੱਟਫਲਿਕਸ ਅਤੇ ਯੂਟਿਊਬ ਵਰਗੇ ਓ.ਟੀ.ਟੀ. ਐਪ ਦਾ ਸਪੋਰਟ ਮਿਲੇਗਾ।
ਭਾਰਤ 'ਚ 2 ਦਸੰਬਰ ਨੂੰ ਲਾਂਚ ਹੋਵੇਗਾ ਵੀਵੋ ਦਾ ਇਹ 5G ਸਮਾਰਟਫੋਨ
NEXT STORY