ਜਲੰਧਰ- ਇਤਿਹਾਸ 'ਚ ਪਹਿਲੀ ਵਾਰ ਰਾਕੇਟ ਨੂੰ ਦੁਬਾਰਾ ਯੂਜ਼ ਕੀਤਾ ਗਿਆ ਹੈ। ਟੇਸਲਾ ਦੇ ਸੀ. ਈ. ਓ. ਐਲੋਨ ਮਸਕ ਦੀ ਸਪੇਸ ਏਜੰਸੀ SpaceX ਨੇ ਪਹਿਲਾਂ ਤੋਂ ਇਤਸੇਮਾਲ ਕੀਤੇ ਗਏ ਕਾਰੇਟ Falcon 9 ਨੂੰ ਦੁਬਾਰਾ ਤੋਂ ਸਪੇਸ 'ਚ ਭੇਜਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਉਹੀ ਰਾਕੇਟ ਹੈ, ਜੋ ਲਾਂਚ ਤੋਂ ਬਾਅਦ ਵਾਪਸ ਆ ਜਾਂਦਾ ਹੈ। ਇਹ ਰਾਕੇਟ ਫਲੋਰਿਡਾ ਨਾਲ ਲਾਂਚ ਕੀਤਾ ਗਿਆ ਅਤੇ ਇਸ ਦੇ ਰਾਹੀ SpaceX ਨੇ ਸਪੇਸ ਦੇ ਆਰਬਿਟ 'ਚ ਕੰਮਿਊਨੀਕੇਸ਼ਨ ਸੈਟੇਲਾਈਟ ਭੇਜਿਆ ਹੈ। ਦਿਲਚਸਪ ਇਹ ਹੈ ਕਿ ਕੰਮਿਊਨੀਕੇਸ਼ਨ ਸੈਟੇਲਾਈਟ ਨੂੰ ਸਪੇਸ ਆਰਬਿਟ 'ਚ ਛੱਡਣ ਤੋਂ ਬਾਅਦ ਇਹ ਰਾਕੇਟ ਪਿਛਲੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ। ਇਸ ਰਾਕੇਟ ਨਾਲ ਦੋ ਵਾਰ ਸੈਟੇਲਾਈਟ ਸਪੇਸ 'ਚ ਭੇਜੇ ਗਏ।
ਰਾਕੇਟ ਲੈਂਡ ਹੋਣ ਤੋਂ ਬਾਅਦ SpaceX ਦੇ ਸੀ. ਈ. ਓ. ਐਲਾਨ ਮਸਕ ਲਾਈਵ ਸਟ੍ਰੀਮ ਦੇ ਰਾਹੀ ਲੋਕਾਂ ਨੂੰ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ, ਉਨ੍ਹਾਂ ਨੇ ਇਸ ਮਿਸ਼ਨ ਦੇ ਪੂਰੇ ਹੋਣ 'ਤੇ ਕਿਹਾ। ਇਸ ਦਾ ਮਤਲਬ ਤੁਸੀਂ ਆਰਬਿਟਲ ਕਲਾਸ ਬੂਸਟਰ ਨੂੰ ਦੁਬਾਰਾ ਉਡਾ ਸਕਦੇ ਹਨ, ਜੋ ਰਾਕੇਟ ਦਾ ਸਭ ਤੋਂ ਮਹਿੰਗਾ ਪਾਰਟ ਹੁੰਦਾ ਹੈ। ਇਹ ਸਪੇਸਫਾਈਟ 'ਚ ਕ੍ਰਾਂਤੀ ਲਿਆਉਣ ਵਾਲਾ ਹੈ।
ਜ਼ਿਕਰਯੋਗ ਹੈ ਕਿ Space X ਇਸ ਮਿਸ਼ਨ ਲਈ ਪਿਛਲੇ 6 ਸਾਲ ਤੋਂ ਕੰਮ ਕਰ ਰਹੀ ਹੈ। ਇਸ ਨੂੰ 2011 ਦੀ ਸ਼ੁਰੂਆਤ 'ਚ ਸ਼ੁਰੂ ਕੀਤਾ ਗਿਆ ਸੀ। ਇਸ ਸਫਲ ਰੀ-ਲਾਂਚ ਤੋਂ ਬਾਅਦ ਹੁਣ ਇਕ ਵਾਰ ਭੇਜੇ ਗਏ ਰਾਕੇਟ ਨੂੰ ਦੁਬਾਰਾ ਲਾਂਚ ਕਰਨ ਦਾ ਰਾਸਤਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਹੁਣ ਤੱਕ ਕਿਸੇ ਸੈਟੇਲਾਈਟ ਨੂੰ ਭੇਜਣ ਲਈ ਹਰ ਵਾਰ ਨਵਾਂ ਰਾਕੇਟ ਤਿਆਰ ਕੀਤਾ ਜਾਂਦਾ ਹੈ, ਜਿਸ 'ਚ ਅਰਬਾਂ ਰੁਪਏ ਲੱਗਦੇ ਹਨ ਪਰ Space X ਨੇ ਜਦੋਂ ਇਕ ਰਾਕੇਟ ਨੂੰ ਦੁਬਾਰਾ ਲਾਂਚ ਕਰ ਕੇ ਇਹ ਸਾਬਤ ਕੀਤਾ ਹੈ ਕਿ ਰਾਕੇਟ ਲਈ ਅਰਬਾਂ ਰੁਪਏ ਬਚਾਏ ਜਾ ਸਕਦੇ ਹਨ। Falcon 9 ਦੇ ਸਫਲਤਾਪੂਰਵਕ ਵਾਪਸ ਆਉਣ ਦਾ ਮਤਲਬ ਇਹ ਵੀ ਹੈ ਕਿ ਕੰਪਨੀ ਇਸ ਨੂੰ ਫਿਰ ਤੋਂ ਤੀਜੀ ਵਾਰ ਲਾਂਚ ਕਰਨ ਦੇ ਲਾਇਕ ਬਣਾਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ SpaceX ਇਸ ਨੂੰ ਇਕ ਵਾਰ ਫਿਰ ਤੋਂ ਸਪੇਸ 'ਚ ਭੇਜੇਗੀ।
ਗੂਗਲ Play Store ਤੋਂ ਹਰ ਹਫਤੇ ਮੁਫਤ 'ਚ ਡਾਊਨਲੋਡ ਕਰੋ ਇਕ ਪੇਡ ਐਪ
NEXT STORY