ਜਲੰਧਰ- ਚਾਈਨੀਜ਼ ਕੰਪਨੀ ਸ਼ਿਓਮੀ ਦਾ ਰੈੱਡਮੀ ਨੋਟ 4 ਸਮਾਰਟਫੋਨ ਅੱਜ ਇਕ ਵਾਰ ਫਿਰ ਤੋਂ ਸੇਲ ਲਈ ਉਪਲੱਬਧ ਹੈ। ਫੋਨ ਦੀ ਫਲੈਸ਼ ਸੇਲ ਅੱਜ ਫਿੱਲਕਾਰਟ ਅਤੇ ਐੱਮ. ਆਈ. ਡਾਟ ਕਾਮ 'ਤੇ ਦੁਪਹਿਰ 12 ਵਜੇ ਤੋਂ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਫੋਨ ਦੀ ਕਈ ਫਲੈਸ਼ ਸੇਲ ਹੋ ਚੁੱਕੀ ਹੈ ਪਰ ਕਾਫੀ ਡਿਮਾਂਡ ਹੋਣ ਦੇ ਕਾਰਨ ਇਹ ਫੋਨ ਘੱਟ ਹੀ ਲੋਗ ਖਰੀਦ ਪਾਉਂਦੇ ਹਨ।
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਤੋਂ ਇਲਾਵਾ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ 4100 ਐੱਮ. ਏ. ਐੱਚ. ਦੀ ਬੈਟਰੀ, ਕਵਾਲਕਮ ਦਾ ਸਨੈਪਡ੍ਰੈਗਨ 625 ਪ੍ਰੋਸੈਸਰ, 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ, ਗ੍ਰਾਫਿਕਸ ਲਈ ਐਡ੍ਰੋਨੋ 506, ਐਂਡਰਾਇਡ ਮਾਰਸ਼ਮੈਲੋ 6.0.1,4 ਜੀ. ਐੱਲ. ਟੀ. ਈ. ਸਪੋਰਟ ਹੈ। ਫੋਨ 272/372/472 ਰੈਮ ਅਤੇ 1672/3272/6472 ਸਟੋਰੇਜ ਦੇ ਵੇਰੀਅੰਟ 'ਚ ਹੈ। ਫੋਨ ਦੀ ਕੀਮਤ ਕ੍ਰਮਵਾਰ: 9,999 ਰੁਪਏ, 10,999 ਰੁਪਏ ਅਤੇ 12,999 ਰੁਪਏ ਹੈ।
ਜਿਓਨੀ S10 'ਚ ਹੋਣਗੇ ਚਾਰ ਕੈਮਰੇ
NEXT STORY