ਜਲੰਧਰ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਜਲਦੀ ਹੀ ਆਪਣਾ ਫਲੈਗਸ਼ਿਪ ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਹ ਜਿਓਨੀ S9 ਦਾ ਅਪਗਰੇਡ ਹੋਵੇਗਾ, ਜਿਸ ਨੂੰ ਜਿਓਨੀ S10 ਦੇ ਨਾਮ ਤੋਂ ਜਾਣਿਆ ਜਾਵੇਗਾ। ਹਾਲ 'ਚ ਹੀ ਇਸ ਸਮਾਰਟਫੋਨ ਨੂੰ ਸਰਟੀਫਿਕੇਸ਼ਨ ਸਾਇਟ 'ਤੇ ਲਿਸਟ ਕੀਤਾ ਗਿਆ ਸੀ। ਹੁਣ ਇਸ ਹੈੱਡਸੈਟ ਦੀ ਤਸਵੀਰਾਂ ਸਾਹਮਣੇ ਆਇਆ ਹਨ ਅਤੇ ਡਿਵਾਇਸ ਦੇ ਕੈਮਰੇ ਦੇ ਬਾਰੇ ਵੀ ਪਤਾ ਚੱਲਿਆ ਹੈ। ਨਵੀਂ ਰਿਪੋਰਟ 'ਚ ਸਮਾਰਟਫੋਨ ਦਾ ਗੋਲਡ ਵੈਰੀਅੰਟ ਨਜ਼ਰ ਆ ਰਿਹਾ ਹੈ। ਇਸ ਹੈੱਡਸੈਟ 'ਚ ਚਾਰ ਕੈਮਰੇ ਹੋਣ ਦੀ ਖ਼ਬਰ ਹੈ- ਦੋਂ ਫਰੰਟ ਕੈਮਰੇ ਅਤੇ ਦੋ ਰਿਅਰ ਕੈਮਰੇ।
Weibo 'ਤੇ ਜ਼ਾਰੀ ਕੀਤੀ ਗਈ ਤਸਵੀਰਾਂ 'ਚ ਜਿਓਨੀ S10 ਦੀ ਡਿਊਲ ਕੈਮਰਾ ਸੇਟਅਪ ਨਜ਼ਰ ਆ ਰਿਹਾ ਹੈ, ਜੋ ਫੋਨ ਦੇ ਦੋਨੋਂ ਪੈਨਲਾਂ 'ਤੇ ਹੈ। ਪੁਰਾਣੀ ਟੀਨਾ ਲਿਸਟਿੰਗ ਮੁਤਾਬਕ, ਰਿਅਰ ਹਿੱਸੇ 'ਤੇ 13 ਮੈਗਾਪਿਕਸਲ ਦੇ ਦੋ ਸੈਂਸਰ ਹੋਣਗੇ। ਹਾਲਾਂਕਿ, ਪਹਿਲੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਫਰੰਟ ਪੈਨਲ 'ਤੇ ਸਿਰਫ ਇਕ 16 ਮੈਗਾਪਿਕਸਲ ਦਾ ਸੈਂਸਰ ਹੋਵੇਗਾ।
ਹਾਲਾਂਕਿ, MobileXpose ਦੀ ਰਿਪੋਟ 'ਚ ਕਿਹਾ ਗਿਆ ਹੈ ਕਿ ਕਥਿਤ ਡਿਊਲ ਫਰੰਟ ਕੈਮਰਾ ਸੇਟਅਪ 'ਚ 20 ਮੈਗਾਪਿਕਸਲ ਦੇ ਨਾਲ 8 ਮੈਗਾਪਿਕਸਲ ਦਾ ਸੈਂਸਰ ਹੋਵੇਗਾ। ਉੱਥੇ, ਰਿਅਰ ਹਿੱਸੇ 'ਤੇ 16 ਮੈਗਾਪਿਕਸਲ ਦੇ ਨਾਲ 8 ਮੈਗਾਪਿਕਸਲ ਹੋਵੇਗਾ। GSMrena ਦਾ ਕਹਿਣਾ ਹੈ ਕਿ ਡਿਊਲ ਕੈਮਰਾ ਸੇਟਅਪ ਨੂੰ ਲੈ ਕੇ ਕੀਤੇ ਗਏ ਦਾਅਵੇ ਸਿਰਫ ਫਰੰਟ ਪੈਨਲ ਲਈ ਸਹੀ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਫਰੰਟ 'ਤੇ ਜਾਂ ਤਾਂ 20 ਮੈਗਾਪਿਕਸਲ ਨਾਲ 8 ਮੈਗਾਪਿਕਸਲ ਦਾ ਸੈਂਸਰ ਹੋਵੇਗਾ ਜਾਂ ਫਿਰ 16 ਮੈਗਾਪਿਕਸਲ ਨਾਲ 8 ਮੈਗਾਪਿਕਸਲ ਦਾ ਕੈਮਰਾ। ਪੁਰਾਣੀ ਰਿਪੋਰਟ ਮੁਤਾਬਕ, ਜਿਓਨੀ S10 'ਚ Andriod 7.0 ਨੂਗਾ, 5.5 ਇੰਚ ਦੀ ਫੁਲ ਐਚ.ਡੀ. ਡਿਸਪਲੇ(1080*1920 ਪਿਕਸਲ), 2 Ghz MediaTek 6755 ਆਕਟਾ-ਕੋਰ ਪ੍ਰੋਸੇਸਰ ਅਤੇ 4 ਜੀ.ਬੀ. ਰੈਮ ਹੋਵੇਗੀ। ਜਿਓਨੀ S10 'ਚ 64 ਜੀ.ਬੀ ਇਨਬਿਲਟ ਸਟੋਰੇਜ ਅਤੇ 128 ਜੀ.ਬੀ ਤੱਕ ਦੇ Microsd ਕਾਰਡ ਲਈ ਸਪੋਰਟ ਰਹਿਣ ਦੀ ਉਮੀਦ ਹੈ। ਟੀਨਾ ਲਿਸਟਿੰਗ ਦੇ ਮੁਤਾਬਕ, ਜਿਓਨੀ ਦੇ ਫੋਨ 'ਚ 3700 mAh ਦੀ ਬੈਟਰੀ ਹੋਵੇਗੀ ਅਤੇ ਫਿੰਗਰਪ੍ਰਿੰਟ ਸੈਂਸਰ ਹੋਮ ਬਟਨ 'ਚ ਇੰਟੀਗਰੇਟੇਡ ਹੋਵੇਗਾ। ਜਿਓਨੀ S10 ਨੂੰ ਗੋਲਡ ਦੇ ਇਲਾਵਾ ਕਾਲੇ ਰੰਗ 'ਚ ਉਪਲੱਬਧ ਕਰਵਾਏ ਜਾਉਣ ਦੀ ਉਮੀਦ ਹੈ।
Exclusive: ਜਿਓ ਦੇ ਇਸ Preview ਆਫਰ 'ਚ ਗ੍ਰਾਹਕਾਂ ਨੂੰ ਫ੍ਰੀ ਮਿਲੇਗੀ 100mbps Internet Connection
NEXT STORY