ਜਲੰਧਰ- 6 ਸਾਲ ਪਹਿਲਾਂ ਜਿਓਨੀ ਨੇ M 2017 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਸੀ, ਜਿਸ 'ਚ 7,000 ਐੱਮ. ਏ.ਯ ਐੱਚ. ਦੀ ਬੈਟਰੀ ਦਿੱਤੀ ਗਈ ਸੀ। ਇਸ ਸਮਾਰਟਫੋਨ ਦੀ ਕੀਮਤ ਲਗਭਗ 1.6 ਲੱਖ ਰੁਪਏ ਹੈ। ਹੁਣ ਕੰਪਨੀ ਇਸ ਦੇ ਸਫਲ ਵੇਰੀਐਂਟ 'ਤੇ ਕੰਮ ਕਰ ਰਹੀ ਹੈ, ਜੋ ਕਿ ਜਿਓਨੀ M2018 ਨਾਂ ਤੋਂ ਟੀਨਾ 'ਤੇ ਲਿਸਟ ਹੋਇਆ ਹੈ।
ਇਕ ਰਿਪੋਰਟ ਮੁਤਾਬਕ ਜਿਓਨੀ M2018 ਦਾ ਲੁੱਕ ਬਿਲਕੁਲ ਪਿਛਲੇ ਵੇਰੀਐਂਟ ਨਾਲ ਮਿਲਦਾ-ਜੁਲਦਾ ਹੈ। ਮੇਟਲ ਬਾਡੀ ਨਾਲ ਇਹ ਲੇਦਰ ਡਿਜ਼ਾਈਨ ਤੋਂ ਬਣਿਆ ਹੈ। ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਸੀ ਪਰ M2018 'ਚ ਸਿੰਗਲ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਖੱਬੇ ਪਾਸੇ ਵਾਲਿਊਮ ਰਾਕਰ ਅਤੇ ਪਾਵਰ ਬਟਨ ਦਿੱਤੇ ਗਏ ਹਨ। ਇਸ 'ਚ ਸਿਮ ਟ੍ਰੇ ਉੱਪਰ ਦੀ ਸਥਿਤ ਹੈ। ਫਰੰਟ ਪੈਨਲ M2017 ਦੇ ਸਮਾਨ ਹੀ ਹੈ। ਜਿਓਨੀ 2018 'ਚ ਯੂਜ਼ਰਸ ਨੂੰ ਈਅਰਪੀਸ ਦੇ ਡਿਜ਼ਾਈਨ 'ਚ ਭਿੰਨਤਾ ਦੇਖਣ ਨੂੰ ਮਿਲੇਗੀ। ਸਮਾਰਟਫੋਨ ਦੇ ਹੋਮ ਬਟਨ ਫਿੰਗਰਪ੍ਰਿੰਟ ਸਕੈਨਰ ਹੈ ਅਤੇ ਡਿਵਾਇਸ ਕਵਰਡ ਲੁੱਕ ਦਿੰਦਾ ਹੈ।
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀ ਤਾਂ ਇਸ 'ਚ 5.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ ਨੂਗਟ 'ਤੇ ਪੇਸ਼ ਹੋ ਸਕਦਾ ਹੈ। ਇਸ ਸਮਾਰਟਫੋਨ 'ਚ ਐੱਲ. ਟੀ. ਈ. ਅਤੇ ਡਿਊਲ ਕਾਰਡ ਸਿਮ ਸਲਾਟ ਸਪੋਰਟ ਉਪਲੱਬਧ ਹੋਵੇਗਾ।
ਜਿਓਨੀ M2017 'ਚ 5.7 ਇੰਚ ਦੀ ਕਿਊ. ਐੱਚ. ਡੀ. ਐਮੋਲੇਡ ਡਿਸਪਲੇਅ ਦਿੱਤੀ ਗਈ ਸੀ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 2560x1440 ਪਿਕਸਲ ਹੈ। ਇਹ ਸਮਾਰਟਫੋਨ 1.9 ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 653 ਔਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 6 ਜੀ. ਬੀ. ਰੈਮ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਡਿਊਲ ਕੈਮਰਾ ਸੈੱਟਅਪ ਹੈ, ਜਿਸ 'ਚ 12 ਮੈਗਾਪਿਕਸਲ ਅਤੇ 13 ਮੈਗਾਪਿਕਸਲ ਦਾ ਸੈਂਸਰ ਸ਼ਾਮਿਲ ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਡਿਊਲ ਸਿਮ ਕਾਰਡ ਸਲਾਟ, 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁੱਥ 4.0 ਅਤੇ ਯੂ. ਐੱਸ. ਬੀ. ਟਾਈਪ ਸੀ ਪੋਰਟ ਮੌਜੂਦ ਹੈ।
ਭਾਰਤ 'ਚ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ Coolpad 6 ਸਮਾਰਟਫੋਨ
NEXT STORY