ਜਲੰਧਰ : ਅਜਿਹੇ ਕੰਪਿਊਟਰ ਜੋ ਤੁਹਾਡੇ ਹੱਥ ਦੀ ਤਲੀ 'ਚ ਫਿਟ ਹੋ ਜਾਣ, ਅਜਿਹੇ ਕੰਪਿਊਟਰ ਨੂੰ ਮਾਈਕ੍ਰੋ ਕੰਪਿਊਟਰ ਹੀ ਕਹਿਣਾ ਠੀਕ ਹੋਵੇਗਾ। ਮਾਈਕ੍ਰੋ ਕੰਪਿਊਟਰ ਦੀ ਕੈਟਾਗਿਰੀ 'ਚ ਸਭ ਤੋਂ ਜ਼ਿਆਦਾ ਦਮਦਾਰ ਇੰਟੈਲ ਦੀ ਕੰਪਿਊਟ ਸਟਿੱਕ (ਕੋਰ ਐੱਮ3) (ਕੀਮਤ : 389.99 ਡਾਲਰ) ਹੈ। ਦੇਖਣ 'ਚ ਇਹ ਕਿਸੇ ਵੱਡੇ ਆਕਾਰ ਦੀ ਯੂ. ਐੱਸ. ਬੀ. ਡ੍ਰਾਈਵ ਹੋਵੇਗੀ ਪਰ ਇਸ ਦੇ ਅੰਦਰ ਫੁਲੀ-ਫੰਗਸ਼ਨਲ ਵਿੰਡੋਜ਼ ਪੀ. ਸੀ. ਕੰਮ ਕਰਦਾ ਹੈ।
ਇਸ ਦੇ ਇਕ ਪਾਸੇ ਲੱਗਾ ਐੱਚ. ਡੀ. ਐੱਮ. ਆਈ. ਪੋਰਟ ਕਿਸੇ ਵੀ ਟੀ. ਵੀ. ਜਾਂ ਮਾਨੀਟਰ ਨਾਲ ਅਟੈਚ ਹੋ ਜਾਵੇਗਾ ਤੇ ਦੂਸਰੇ ਪਾਸੇ ਲੱਗੇ ਯੂ. ਐੱਸ. ਬੀ. ਪੋਰਟ ਇਸ ਨੂੰ ਕੀ-ਬੋਰਡ ਮਾਊਸ ਆਦਿ ਨਾਲ ਅਟੈਚ ਕਰਦਾ ਹੈ ਪਰ ਇਸ ਨੂੰ ਸਭ ਤੋਂ ਦਮਦਾਰ ਬਣਾਉਂਦਾ ਹੈ ਇਸ 'ਚ ਲੱਗਾ ਕੋਰ ਐੱਮ3 ਪ੍ਰੋਸੈਸਰ। ਦੱਸ ਦਈਏ ਕਿ ਇਸ ਪ੍ਰੋਸੈਸਰ ਨੂੰ ਇੰਟੈਵ ਪਾਵਰਜ ਥਿਨ ਲੈਪਟਾਪਸ ਤੇ ਟੈਬਲੇਟਸ 'ਚ ਵਰਤਿਆ ਜਾਂਦਾ ਹੈ। ਜਿਸ ਕਰਕੇ ਇਸ 'ਚ ਐੱਚ. ਜੀ. ਵੀਡੀਓ ਪਲੇਬੈਕ ਦੇ ਨਾਲ ਨਾਲ ਵੀਡੀਓ ਐਡੀਟਿੰਗ ਵਰਗੇ ਹੈਵੀ ਟਾਸਕ ਵੀ ਕੀਤੇ ਜਾ ਸਕਦੇ ਹਨ। ਇਸੇ ਕਰਕੇ ਇਸ ਦੀ ਕੀਮਤ ਮਾਰਕੀਟ 'ਚ ਮੌਜੂਦ ਬਾਕੀ ਪੀ. ਸੀ. ਸਟਿਕਸ ਤੋਂ ਜ਼ਿਆਦਾ ਹੈ।
4,000mAh ਦੀ ਬੈਟਰੀ ਨਾਲ ਭਾਰਤ 'ਚ ਲਾਂਚ ਹੋਇਆ ਬਿਹਤਰੀਨ 4G ਸਮਾਰਟਫੋਨ
NEXT STORY