ਜਲੰਧਰ- ਨੋਟਬੰਦੀ ਕਾਰਨ ਦਬਾਅ 'ਚ ਚੱਲ ਰਹੇ ਭਾਰਤੀ ਆਟੋਮੋਬਾਇਲ ਉਦਯੋਗ ਲਈ ਫਰਵਰੀ ਮਹੀਨਾ ਵਧੀਆ ਰਿਹਾ। ਇਸ ਦੌਰਾਨ ਯਾਤਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ, ਕਾਰ ਬਣਾਉਣ ਵਾਲੀ ਦੂਜੀ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਤੇ ਰੇਨੋ ਇੰਡੀਆ ਦੀ ਵਿਕਰੀ 'ਚ ਤੇਜ਼ੀ ਦਰਜ ਕੀਤੀ ਗਈ।
ਮਾਰੂਤੀ-ਸੁਜ਼ੂਕੀ ਨੇ ਇਸ ਸਾਲ ਫਰਵਰੀ 'ਚ ਕੁੱਲ ਮਿਲਾ ਕੇ 1,30,280 ਯਾਤਰੀ ਵਾਹਨਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਇਸੇ ਮਹੀਨੇ 'ਚ ਵੇਚੇ ਗਏ 1,17,451 ਵਾਹਨਾਂ ਦੀ ਤੁਲਨਾ 'ਚ 10.9 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਕੰਪਨੀ ਨੇ ਘਰੇਲੂ ਬਾਜ਼ਾਰ 'ਚ 1,20,735 ਵਾਹਨਾਂ ਦੀ ਵਿਕਰੀ ਕੀਤੀ, ਜੋ ਫਰਵਰੀ 2016 'ਚ ਵੇਚੇ ਗਏ 1,08,115 ਵਾਹਨਾਂ ਦੀ ਤੁਲਨਾ 'ਚ 11 ਫੀਸਦੀ ਜ਼ਿਆਦਾ ਹੈ।
ਫਰਵਰੀ 2017 'ਚ ਮਾਰੂਤੀ ਦੀ ਜਿਪਸੀ, ਅਰਟਿਗਾ, ਏਸ ਕ੍ਰਾਸ ਤੇ ਬਿਟਾਰਾ ਬ੍ਰੀਜਾ ਵਰਗੀਆਂ ਉਪਯੋਗੀ ਵਾਹਨਾਂ ਦੀ ਮੰਗ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਹੈ। ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ 'ਚ ਇਸੇ ਸ਼੍ਰੇਣੀ 'ਚ 8484 ਵਾਹਨ ਵੇਚੇ ਸਨ, ਜੋ ਇਸ ਸਾਲ ਫਰਵਰੀ 'ਚ 110.5 ਫੀਸਦੀ ਵਧ ਕੇ 17863 ਵਾਹਨਾਂ 'ਤੇ ਪਹੁੰਚ ਗਏ। ਹਾਲਾਂਕਿ ਇਸ ਦੌਰਾਨ ਉਸ ਦੀ ਛੋਟੀ ਕਾਰ ਆਲਟੋ ਤੇ ਵੈਗਨਾਰ ਦੇ ਨਾਲ ਹੀ ਐਂਟਰੀ ਲੈਵਲ ਸੇਡਾਰ ਡਿਜ਼ਾਇਰ ਟੂਅਰ ਦੀ ਵਿਕਰੀ 'ਚ ਗਿਰਾਵਟ ਵੀ ਰਹੀ। ਡਿਜ਼ਾਇਰ ਟੂਅਰ ਦੀ ਵਿਕਰੀ ਵੀ 3522 ਕਾਰ ਤੋਂ 26.9 ਫੀਸਦੀ ਘੱਟ ਕੇ 2574 ਇਕਾਈ ਰਹਿ ਗਈ।
ਯਾਤਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਦੂਜੀ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਫਰਵਰੀ 2017 'ਚ ਕੁਲ ਮਿਲਾ ਕੇ 52,734 ਵਾਹਨਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਇਸ ਮਹੀਨੇ 'ਚ ਵੇਚੇ ਗਏ 49,729 ਵਾਹਨਾਂ ਦੀ ਤੁਲਨਾ 'ਚ 6 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਕੰਪਨੀ ਦੀ ਘਰੇਲੂ ਵਿਕਰੀ ਵਧ ਕੇ 42,327 ਇਕਾਈ 'ਤੇ ਪਹੁੰਚ ਗਈ। ਪਿਛਲੇ ਸਾਲ ਫਰਵਰੀ 'ਚ ਉਸ ਨੇ ਇਸ ਮਹੀਨੇ 'ਚ 40716 ਵਾਹਨ ਵੇਚੇ ਸਨ। ਉਸ ਦੀ ਬਰਾਮਦ 15.5 ਫੀਸਦੀ ਵਧੀ ਹੈ। ਫਰਵਰੀ 2016 'ਚ ਉਸ ਨੇ 9013 ਵਾਹਨ ਬਰਾਮਦ ਕੀਤੇ ਸਨ, ਜੋ ਇਸ ਸਾਲ ਇਸ ਮਹੀਨੇ 'ਚ ਵਧ ਕੇ 10407 ਵਾਹਨਾਂ 'ਚੇ ਪਹੁੰਚ ਗਏ।
ਹੌਂਡਾ ਕਾਰਸ ਇੰਡੀਆ ਦੀ ਵਿਕਰੀ ਫਰਵਰੀ 'ਚ 9.4 ਫੀਸਦੀ ਵਧ ਕੇ 14249 ਵਾਹਨਾਂ 'ਤੇ ਪਹੁੰਚ ਗਈ। ਪਿਛਲੇ ਸਾਲ ਇਸ ਮਹੀਨੇ 'ਚ 748 ਵਾਹਨ ਬਰਾਮਦ ਵੀ ਕੀਤੇ ਗਏ ਸਨ। ਉਸ ਦੱਸਿਆ ਕਿ ਨਵੀਂ ਹੌਂਡਾ ਸਿਟੀ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਤੇ ਪਹਿਲੇ ਮਹੀਨੇ 'ਚ ਹੀ 10 ਹਜ਼ਾਰ ਸਿਟੀ ਦੀ ਬੁਕਿੰਗ ਹੋ ਚੁੱਕੀ ਹੈ। ਫਰਵਰੀ ਮਹੀਨੇ 'ਚ ਵੀ ਸਿਟੀ ਹੌਂਡਾ ਦੀ ਲੋਕਪ੍ਰਿਯ ਸੇਡਾਨ ਬਣੀ ਰਹੀ ਹੈ।
ਫਰਾਂਸੀਸੀ ਕੰਪਨੀ ਰੇਨੋ ਦੀ ਭਾਰਤੀ ਇਕਾਈ ਨੇ ਫਰਵਰੀ 'ਚ 11,198 ਵਾਹਨਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਇਸ ਮਹੀਨੇ 'ਚ ਵੇਚੇ ਗਏ 8834 ਵਾਹਨਾਂ ਦੀ ਤੁਲਨਾ 'ਚ 26.8 ਫੀਸਦੀ ਜ਼ਿਆਦਾ ਹੈ। ਪ੍ਰੀਮੀਅਮ ਵਰਗ ਦੀ ਕਾਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫੋਰਡ ਇੰਡੀਆ ਨੇ ਇਸ ਸਾਲ ਫਰਵਰੀ 'ਚ 24026 ਵਾਹਨਾਂ ਦੀ ਵਿਕਰੀ ਕੀਤੀ, ਜਦਕਿ ਪਿਛਲੇ ਸਾਲ ਇਸ ਮਹੀਨੇ 'ਚ ਉਸ ਨੇ 8338 ਵਾਹਨ ਵੇਚੇ। ਇਸ ਦੌਰਾਨ ਇਹ ਯਾਤਰੀ ਵਾਹਨ ਬਰਾਮਦ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਦੇ ਰੂਪ 'ਚ ਉਭਰਨ 'ਚ ਵੀ ਸਫਲ ਰਹੀ ਹੈ। ਫਰਵਰੀ 'ਚ ਫੋਰਡ ਇੰਡੀਆ ਨੇ 15,688 ਵਾਹਨ ਬਰਾਮਦ ਕੀਤੇ ਜਦਕਿ ਪਿਛਲੇ ਸਾਲ ਇਸੇ ਮਹੀਨੇ 'ਚ ਇਹ ਅੰਕੜਾ 11823 ਇਕਾਈ ਰਿਹਾ ਸੀ।
MWC 2017: TCL ਦੋ ਹੋਰ ਬਲੈਕਬੇਰੀ ਸਮਾਰਟਫੋਨਜ਼ ਕਰੇਗੀ ਲਾਂਚ
NEXT STORY