ਗੈਜੇਟ ਡੈਸਕ– ਸਾਈਬਰ ਸਕਿਓਰਿਟੀ ਫਰਮ Avast ਨੇ ਗੂਗਲ ਪਲੇਅ ਸਟੋਰ ’ਤੇ ਮੌਜੂਦ 21 ਅਜਿਹੇ ਐਪਸ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਦਿੱਤੀ ਹੈ ਜੋ ਤੁਹਾਡੇ ਫੋਨ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਵਾਸਤ ਨੇ ਦੱਸਿਆ ਹੈ ਕਿ ਇਨ੍ਹਾਂ 21 ਐਪਸ ’ਚੋਂ 19 ਤਾਂ ਗੇਮਿੰਗ ਐਪਸ ਹਨ ਜੋ ਕਿ ਅਜੇ ਵੀ ਗੂਗਲ ਪਲੇਅ ਸਟੋਰ ’ਤੇ ਮੌਜੂਦ ਹਨ।
ਅਵਾਸਤ ਦਾ ਕਹਿਣਾ ਹੈ ਕਿ ਇਹ ਐਪਸ ਹਿਡਨ ਐਡਸ ਫੈਮਲੀ ਟ੍ਰੋਜ਼ਨ ਦਾ ਹਿੱਸਾ ਹਨ, ਯਾਨੀ ਇਨ੍ਹਾਂ ਐਪਸ ਰਾਹੀਂ ਐਡਸ ਨੂੰ ਡਿਸਪਲੇਅ ਕਰਵਾਉਣ ਦਾ ਕੰਮ ਕੀਤਾ ਜਾਂਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਇਹ ਐਡਸ ਯੂਜ਼ਰ ਲਈ ਖ਼ਤਰਾ ਵੀ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸੈਂਸਰ ਟਾਵਰ ਨੇ ਵੀ ਦੱਸਿਆ ਹੈ ਕਿ ਇਨ੍ਹਾਂ 21 ਐਪਸ ’ਚੋਂ ਜ਼ਿਆਦਾਤਰ ਨੂੰ ਤਾਂ ਪਲੇਅ ਸਟੋਰ ਤੋਂ ਲੱਖਾਂ ਵਾਲ ਡਾਊਨਲੋਡ ਕੀਤਾ ਜਾ ਚੁੱਕਾ ਹੈ। ਫਿਲਹਾਲ ਗੂਗਲ ਨੇ ਇਨ੍ਹਾਂ 21 ਐਪਸ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਇਹ ਵੀ ਪੜ੍ਹੋ– ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ
ਅਵਾਸਤ ਨੇ ਕੀਤੀ ਹੈ ਇਨ੍ਹਾਂ 21 ਖ਼ਤਰਨਾਕ ਐਪਸ ਦੀ ਪਛਾਣ
- Shoot Them
- Crush Car
- Rolling Scroll
- Helicopter Attack - NEW
- Assassin Legend - 2020 NEW
- Helicopter Shoot
- Rugby Pass
- Flying Skateboard
- Iron it
- Shooting Run
- Plant Monster
- Find Hidden
- Find 5 Differences - 2020 NEW
- Rotate Shape
- Jump Jump
- Find the Differences - Puzzle Game
- Sway Man
- Desert Against
- Money Destroyer
- Cream Trip - NEW
- Props Rescue
ਇਹ ਵੀ ਪੜ੍ਹੋ– PUBG ਦੀ ਟੱਕਰ ਵਾਲੀ FAUG Games ਦਾ ਵੀਡੀਓ ਟੀਜ਼ਰ ਜਾਰੀ, ਅਕਸ਼ੈ ਕੁਮਾਰ ਨੇ ਕੀਤਾ ਟਵੀਟ
ਹਾਲ ਹੀ ’ਚ ਹਟਾਏ ਗਏ ਸਨ ਇਹ ਤਿੰਨ ਐਪਸ
ਦੱਸ ਦੇਈਏ ਕਿ ਹਾਲ ਹੀ ’ਚ ਡਿਜੀਟਲ ਅਕਾਊਂਟੇਬਿਲਿਟੀ ਕਾਊਂਸਲ (IDCA) ਵਲੋਂ ਗੂਗਲ ਪਲੇਅ ਸਟੋਰ ’ਤੇ ਮੌਜੂਦ ਤਿੰਨ ਐਪਸ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। IDCA ਨੇ ਪਾਇਆ ਸੀ ਕਿ ਇਹ ਤਿੰਨੇ ਐਪਸ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਹਨ ਅਤੇ ਗੂਗਲ ਪਲੇਅ ਸਟੋਰ ਦੇ ਨਿਯਮਾਂ ਦਾ ਵੀ ਉਲੰਘਣ ਕਰਦੇ ਹਨ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਥਰਡ ਪਾਰਟੀਜ਼ ਨੂੰ ਲੀਕ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਗੂਗਲ ਨੂੰ ਇਨ੍ਹਾਂ ਤਿੰਨਾਂ ਐਪਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਜਿਨ੍ਹਾਂ ਦੇ ਨਾਂ Princess Salon, Number Coloring ਅਤੇ Cats & Cosplay ਦੱਸੇ ਗਏ ਹਨ।
ਇਨ੍ਹਾਂ ਐਪਸ ਬਾਰੇ ਗੂਗਲ ਨੂੰ ਪਤਾ ਲੱਗਾ ਤਾਂ ਗੂਗਲ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਰਿਪੋਰਟ ’ਚ ਸ਼ਾਮਲ ਕੀਤੇ ਗਏ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਗਿਆ ਹੈ। ਸਾਨੂੰ ਜਦੋਂ ਵੀ ਕਿਸੇ ਅਜਿਹੇ ਐਪ ਦਾ ਪਤਾ ਲੱਗੇਗਾ ਜੋ ਸਾਡੇ ਪਲੇਅ ਸਟੋਰ ਦੇ ਨਿਯਮਾਂ ਦਾ ਉਲੰਘਣ ਕਰਦੇ ਹਨ, ਅਸੀਂ ਕਾਰਵਾਈ ਕਰਾਂਗੇ।
Vi ਦੇ ਰੋਜ਼ਾਨਾ 4GB ਡਾਟਾ ਵਾਲੇ ਪਲਾਨ, ਕੀਮਤ 299 ਰੁਪਏ ਤੋਂ ਸ਼ੁਰੂ
NEXT STORY