ਨਵੀਂ ਦਿੱਲੀ- iPhone 13 ਸੀਰੀਜ਼ ਦੇ ਲਾਂਚ ਹੁੰਦੇ ਹੀ ਐਪਲ ਨੇ ਕੁਝ ਪੁਰਾਣੇ ਆਈਫੋਨ ਮਾਡਲ ਨੂੰ ਵੇਚਣਾ ਬੰਦ ਕਰ ਦਿੱਤਾ ਹੈ। ਨਵੀਂ ਸੀਰੀਜ਼ ਲਾਂਚ ਹੋਣ ਦੇ ਨਾਲ ਪੁਰਾਣੇ ਮਾਡਲ ਬੰਦ ਕਰਨਾ ਕੰਪਨੀ ਦੀ ਪਾਲਿਸੀ ਰਹੀ ਹੈ। ਇਸ ਵਾਰ ਕੰਪਨੀ ਨੇ ਜਿਨ੍ਹਾਂ ਆਈਫੋਨ ਨੂੰ ਬੰਦ ਕੀਤਾ ਹੈ, ਉਨ੍ਹਾਂ ਵਿਚ iPhone XR, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਨ੍ਹਾਂ ਤਿੰਨਾਂ ਸਮਾਰਟ ਫੋਨ ਦੇ ਰੀਫਬਰਿਸ਼ਡ ਯੂਨਿਟਸ ਕੁਝ ਥਰਡ ਪਾਰਟੀ ਵੈੱਬਸਾਈਟ 'ਤੇ ਅਜੇ ਵੀ ਉਪਲਬਧ ਹਨ ਪਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਤਿੰਨੋਂ ਹੁਣ ਹਟ ਚੁੱਕੇ ਹਨ।
iPhone XR ਸਾਲ 2018 ਵਿਚ ਲਾਂਚ ਹੋਇਆ ਸੀ ਅਤੇ ਇਸ ਦੀ ਮੰਗ ਕਾਫ਼ੀ ਜ਼ਿਆਦਾ ਰਹੀ। ਇਹੀ ਕਾਰਨ ਹੈ ਕਿ ਕੰਪਨੀ ਨੇ ਇਸ ਨੂੰ ਹੁਣ ਹਟਾ ਦਿੱਤਾ ਹੈ।
ਹਾਲਾਂਕਿ, ਕੰਪਨੀ ਇਸ ਤੋਂ ਪਹਿਲਾਂ ਲਾਂਚ ਕੀਤੇ ਕੁਝ ਫੋਨ ਹਾਲੇ ਵੀ ਵੇਚ ਰਹੀ ਹੈ। ਇਨ੍ਹਾਂ ਵਿਚ iPhone 12, iPhone 11 ਅਤੇ iPhone SE ਸ਼ਾਮਲ ਹਨ। ਇਨ੍ਹਾਂ ਤਿੰਨਾਂ ਸਮਾਰਟ ਫੋਨ ਦੀ ਕੀਮਤ ਵਿਚ ਕਮੀ ਵੀ ਆਈ ਹੈ।
ਇਹ ਵੀ ਪੜ੍ਹੋ- ਜਾਣੋ ਤੁਹਾਡੇ ਪੁਰਾਣੇ iPhone ਨੂੰ ਕਦੋਂ ਮਿਲੇਗੀ iOS 15 ਦੀ ਅਪਡੇਟ
ਗੌਰਤਲਬ ਹੈ ਕਿ ਐਪਲ ਨੇ 14 ਸਤੰਬਰ ਨੂੰ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ ਚਾਰ ਨਵੇਂ ਸਮਾਰਟ ਫੋਨ iPhone 13, iPhone 13 Mini, iPhone 13 Pro ਅਤੇ iPhone 13 Pro MaX ਨੂੰ ਲਾਂਚ ਕੀਤਾ ਗਿਆ ਹੈ। ਇਹ ਤਿੰਨੋਂ 5-ਜੀ ਕੁਨੈਕਟੀਵਿਟੀ ਨਾਲ ਲੈੱਸ ਹਨ। ਇਨ੍ਹਾਂ ਵਿਚ ਮਿਲਣ ਵਾਲੀ ਬੈਟਰੀ ਪਿਛਲੇ ਮਾਡਲਾਂ ਦੇ ਮੁਕਾਬਲੇ 2.5 ਘੰਟੇ ਤੱਕ ਜ਼ਿਆਦਾ ਬੈਕਅਪ ਆਫਰ ਕਰਦੀ ਹੈ। ਖਾਸ ਗੱਲ ਇਹ ਵੀ ਹੈ ਕਿ ਨਵੀਂ ਸੀਰੀਜ਼ ਵਿਚ 64-ਜੀ. ਬੀ. ਦਾ ਕੋਈ ਮਾਡਲ ਲਾਂਚ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਸਿਮ ਕਾਰਡ ਲਈ ਫਿਜੀਕਲ ਫਾਰਮ ਦਾ ਝੰਝਟ ਖਤਮ, ਡਿਜੀਟਲ KYC ਨਾਲ ਮਿਲੇਗਾ ਕੁਨੈਕਸ਼ਨ
Realme Dizo ਦੀਆਂ 2 ਸਮਾਰਟਵਾਚ ਭਾਰਤ ’ਚ ਲਾਂਚ, ਮਿਲੇਗਾ SpO2 ਸੈਂਸਰ ਦਾ ਸਪੋਰਟ
NEXT STORY