ਜਲੰਧਰ-ਮੌਜੂਦਾ ਸਮੇਂ 'ਚ ਲਾਈਵ ਸਟ੍ਰੀਮਿੰਗ ਇਕ ਅਜਿਹੀ ਸਹੂਲਤ ਹੈ, ਜਿਸ ਨੇ ਤਕਨੀਕ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਲਾਈਵ ਸਟ੍ਰੀਮਿੰਗ ਦੀ ਮਦਦ ਨਾਲ ਹੁਣ ਆਮ ਯੂਜ਼ਰ ਹੋਵੇ ਜਾਂ ਕੋਈ ਵੱਡੀ ਕੰਪਨੀ ਆਪਣੇ ਫਾਲੋਅਰਸ ਨਾਲ ਆਸਾਨੀ ਨਾਲ ਜੁੜ ਸਕਦੇ ਹਨ। ਇਹ ਸਹੂਲਤ ਆਸਾਨ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ ਸਹੂਲਤ ਲਈ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਅਸੀਂ ਉਨ੍ਹਾਂ 5 ਐਪਸ ਲਾਈਵ ਸਟਰੀਮਿੰਗ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਲਾਈਵ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ।
1. Facebook-
ਫੇਸਬੁੱਕ ਨੂੰ ਬਰਾਊਜ਼ਰ ਅਤੇ ਐਪ ਦੋਵਾਂ ਮਾਧਿਅਮਾਂ ਰਾਹੀਂ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਐਪ ਨੂੰ ਗੂਗਲ ਪਲੇਅ ਸਟੋਰ 'ਤੇ 100 ਕਰੋੜ ਯੂਜ਼ਰ ਡਾਊਨਲੋਡ ਕਰ ਚੁੱਕੇ ਹਨ। ਐਪ 'ਚ ਤੁਸੀਂ ਲਾਈਵ ਸਟਰੀਮਿੰਗ ਦੀ ਸਹੂਲਤ ਦਾ ਫਾਇਦਾ ਪ੍ਰਾਪਤ ਕਰ ਸਕਦੇ ਹੋ। ਤੁਹਾਡੇ ਲਾਈਵ ਵੀਡੀਓ ਨੂੰ ਤੁਹਾਡੇ ਫਾਲੋਅਰਸ ਆਸਾਨੀ ਨਾਲ ਦੇਖ ਸਕਦੇ ਹਨ ਅਤੇ ਰਿਅਲ ਟਾਇਮ 'ਚ ਹੀ ਆਪਣੀ ਪ੍ਰਤੀਕਿਰਿਆ ਵੀ ਦੇ ਸਕਦੇ ਹਨ।
2. Youtube-
Youtube ਲਾਈਵ ਸਟ੍ਰੀਮਿੰਗ ਦੀ ਸਹੂਲਤ ਦਿੰਦਾ ਹੈ। Youtube ਦਾ ਵੈੱਬ ਅਤੇ ਐਪ ਦੋਵੇਂ ਹੀ ਵਰਜਨ ਸ਼ਾਨਦਾਰ ਕੰਮ ਕਰਦੇ ਹਨ। Youtube ਐਪ 'ਚ ਅਕਾਊਂਟ ਬਣਾ ਕੇ ਤੁਸੀਂ ਤਰੁੰਤ ਲਾਈਵ ਸਟ੍ਰੀਮਿੰਗ ਸਹੂਲਤ ਦੀ ਵਰਤੋਂ ਕਰ ਸਕਦੇ ਹੋ। Youtube ਦਾ HD ਲਾਈਵ ਸਟ੍ਰੀਮਿੰਗ ਇਸ ਦੀ ਸਭ ਤੋਂ ਵੱਡੀ ਖਾਸੀਅਤਾਂ 'ਚ ਇਕ ਹੈ। ਇਸ ਦੇ ਰਾਹੀਂ ਯੂਜ਼ਰ ਆਪਣੇ ਫਾਲੋਅਰਸ ਨੂੰ ਲਾਈਵ ਵੀਡੀਓ ਦੇ ਰਾਹੀਂ ਸੰਬੋਧਿਤ ਕਰ ਸਕਦੇ ਹਨ।
3. Instagram–
ਫੇਸਬੁੱਕ ਮਲਕੀਅਤ ਵਾਲੇ ਇਸ ਐਪ ਨੂੰ ਗੂਗਲ ਪਲੇਅ ਸਟੋਰ 'ਤੇ 100 ਕਰੋੜ ਯੂਜ਼ਰ ਡਾਊਨਲੋਡ ਕਰ ਚੁੱਕੇ ਹਨ। 5 ਕਰੋੜ ਤੋਂ ਜਿਆਦਾ ਯੂਜ਼ਰਸ ਨੇ ਇਸ ਨੂੰ ਰਿਵਿਊ ਦਿੱਤਾ ਹੈ। ਐਪ ਨੂੰ ਯੂਜ਼ਰਸ ਵੱਲੋਂ 4.5 ਰੇਟਿੰਗ ਮਿਲੀ ਹੈ। ਐਪ 'ਚ ਫੋਟੋ ਗੈਲਰੀ ਅਤੇ ਮੈਸੰਜ਼ਰ ਤੋਂ ਇਲਾਵਾ ਲਾਈਵ ਸਟ੍ਰੀਮਿੰਗ ਦੀ ਵੀ ਸਹੂਲਤ ਦਿੱਤੀ ਗਈ ਹੈ। ਇਹ ਐਪ ਉਨ੍ਹਾਂ ਲੋਕਾਂ ਦੇ ਲਈ ਸ਼ਾਨਦਾਰ ਪਲੇਟਫਾਰਮ ਹਨ, ਜੋ ਰਿਅਲ ਟਾਇਮ 'ਚ ਜ਼ਿੰਦਗੀ ਨੂੰ ਜੀਣਾ ਪਸੰਦ ਕਰਦੇ ਹੈ। ਤੁਹਾਡੇ ਲਾਈਵ ਵੀਡੀਓ ਨੂੰ ਤੁਹਾਡੇ ਫਾਲੋਅਰਸ ਆਸਾਨੀ ਨਾਲ ਦੇਖ ਸਕਦੇ ਹਨ।
4. Live.me: live stream video chat-
ਐਪ ਨੂੰ ਗੂਗਲ ਪਲੇਅ ਸਟੋਰ 'ਤੇ 1 ਕਰੋੜ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। ਐਪ ਦਾ ਸਾਈਜ਼ 42 ਐੱਮ. ਬੀ. ਦਾ ਹੈ। ਇਸ ਨੂੰ 3 ਲੱਖ ਤੋਂ ਜਿਆਦਾ ਯੂਜ਼ਰਸ ਨੇ ਰਿਵਿਊ ਦਿੱਤਾ ਹੈ। ਐਪ ਦੀ ਰੇਟਿੰਗ 4.5 ਸਟਾਰ ਹੈ। ਇਹ ਇਕ ਲਾਈਵ ਬ੍ਰਾਡਕਾਸਟ ਐਪ ਹੈ। ਜੋ ਯੂਜ਼ਰਸ ਨੂੰ ਇਕ ਦੂਜੇ ਨਾਲ ਸੰਪਰਕ ਕਰਨ ਦੀ ਸਹੂਲਤ ਦਿੰਦਾ ਹੈ। ਐਪ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰ ਸਕਦੇ ਹੋ। ਐਪ 'ਚ ਕਈ ਫੀਚਰਸ ਦਿੱਤੇ ਗਏ ਹਨ ਜਿਵੇ ਫੇਸ ਮੈਪਿੰਗ ਟੈਕਨਾਲੌਜੀ, ਸਟੀਕਰਸ ਅਤੇ ਡਿਜੀਟਲ ਗਿਫਟ ਆਦਾਨ ਪ੍ਰਦਾਨ ਕਰਨਾ ਹੈ।
5. Periscope-
Periscope ਟਵਿੱਟਰ ਦਾ ਆਫੀਸ਼ਿਅਲੀ ਲਾਈਵ ਵੀਡੀਓ ਐਪ ਹੈ। ਐਪ ਨੂੰ ਗੂਗਲ ਪਲੇਅ ਸਟੋਰ 'ਤੇ 10 ਕਰੋੜ ਤੋਂ ਜਿਆਦਾ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ। ਐਪ ਨੂੰ 4 ਲੱਖ ਤੋਂ ਜਿਆਦਾ ਯੂਜ਼ਰਸ ਨੇ 4.0 ਰੇਟਿੰਗ ਦਿੱਤੀ ਹੈ। ਐਪ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਟਵਿੱਟਰ 'ਤੇ ਲਾਈਵ ਸਟ੍ਰੀਮਿੰਗ ਦੀ ਸਰਵਿਸ ਦੀ ਵਰਤੋਂ ਕਰ ਸਕਦੇ ਹੋ।
ਅੱਜ ਲਾਂਚ ਹੋਵੇਗਾ ਸੈਮਸੰਗ Galaxy S9, ਇੱਥੇ ਦੇਖੋ ਲਾਈਵ ਸਟਰੀਮਿੰਗ
NEXT STORY