ਜਲੰਧਰ: ਜੇਕਰ ਤੁਸੀਂ ਵੀ ਫੋਟੋ ਕਲਿਕ ਕਰਨ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ 'ਚ ਸਭ ਤੋਂ ਵੱਡਾ ਰੋਲ ਕੈਮਰਾ ਦਾ ਹੀ ਹੁੰਦਾ ਹੈ। ਫੋਟੋਸ ਤੁਹਾਡੀ ਜਿੰਦਗੀ ਦੇ ਉਨ੍ਹਾਂ ਖੂਬਸੁਰਤ ਪਲਾਂ ਨੂੰ ਬਿਆਨ ਕਰਦੀ ਹੈ ਜਿਨ੍ਹਾਂ ਨੂੰ ਤੁਸੀਂ ਆਪਣੇ ਦੋਸਤ ਮਿਤਰਾਂ ਦੇ ਨਾਲ ਬਿਤਾਏ ਹੁੰਦੇ ਹੈ। ਜੇਕਰ ਤੁਸੀਂ ਵੀ ਫੋਟੋਗ੍ਰਾਫੀ ਲਈ ਬਿਹਤਰੀਨ ਕੈਮਰੇ ਦੀ ਤਲਾਸ਼ 'ਚ ਹੋ ਤਾਂ ਇਹ DSLR ਕੈਮਰਾ ਤੁਹਾਡੇ ਲਈ ਬੈਸਟ ਆਪਸ਼ਨ ਬਣ ਸਕਦੇ ਹੋ। ਅੱਜ ਅਸੀਂ ਤੁਹਾਨੂੰ 30,000 ਰੁਪਏ ਤੱਕ ਦੀ ਕੀਮਤ ਵਾਲੇ ਅਜਿਹੇ ਡਿਜ਼ੀਟਲ ਕੈਮਰੇ ਦੇ ਬਾਰੇ 'ਚ ਦੱਸਣ ਜਾ ਰਹੇ ਹੈ ਜੋ ਤੁਹਾਡੀ ਫੋਟੋਗਰਾਫੀ 'ਚ ਚਾਰ ਚੰਨ ਲਗਾ ਸਕਦੇ ਹਨ।
Nikon D3400
ਫੋਟੋਗਰਾਫੀ ਦਾ ਸ਼ੌਂਕ ਰੱਖਣ ਵਾਲੇ ਯੂਜ਼ਰਸ ਲਈ ਨਿਕਾਨ D3400 ਤੁਹਾਡੇ ਲਈ ਬੈਸਟ ਆਪਸ਼ਨ ਬਣ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕੈਮਰਾ 'ਚ 24MP APS-C CMOS ਸੈਂਸਰਸ਼ ਐਕਸਪੀਡ 4 ਇਮੇਜ਼ ਪ੍ਰੋਸੈਸਰ ਨਾਲ ਹੈ, ਜਿਸ ਦੇ ਕਾਰਨ ਇਹ ਕਾਫ਼ੀ ਬਿਹਤਰ ਤਸਵੀਰਾਂ ਲੈ ਪਾਉਂਦਾ ਹੈ। ਇਸ ਕੈਮਰੇ 'ਚ 11 ਫੋਕਸ ਪੁਵਾਇੰਟਸ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਸ ਦੇ ਇਕ ਸਿੰਗਲ ਚਾਰਜ ਨਾਲ 1200 ਫੋਟੋਜ਼ ਤੱਕ ਖਿੱਚੀਆਂ ਜਾ ਸਕਦੀਆਂ ਹੈ। ਇਸਦੀ ISO ਰੇਂਜ 100-25600, 5fps ਬਰਸਟ ਸ਼ੂਟਿੰਗ, ਮੈਕਸਿਮਮ ਸ਼ਟਰ ਸਪੀਡ 1/4000sec ਅਤੇ HD ਵੀਡੀਓ ਰਿਕਾਰਡਿੰਗ ਦੀ ਸਹੂਲਤ ਹੈ। ਇਸ DSLR ਕੈਮਰਾ ਨੂੰ ਆਨਲਾਈਨ 29,000 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ
Sony Cybershot DSC-HX350
ਜੇਕਰ ਤੁਸੀਂ ਸੁਪਰ ਜ਼ੂਮ ਡਿਜ਼ੀਟਲ ਕੈਮਰਾ ਖਰੀਦਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਇਹ ਇਕ ਬੈਸਟ ਆਪਸ਼ਨ ਹੈ। ਇਸ ਡਿਜ਼ੀਟਲ ਕੈਮਰਾ ਦੀ ਖਾਸਿਅਤ ਹੈ ਕਿ ਇਸ' ਚ 50x ਆਪਟਿਕਲ ਜ਼ੂਮ ਦੀ ਖੂਬੀ ਮਿਲਦੀ ਹੈ, ਜੋ ਕਿ ਟਰੇਵਲ ਅਤੇ ਵਾਇਲਡ ਲਾਈਫ ਫੋਟੋਗ੍ਰਾਫੀ ਲਈ ਸਭ ਤੋਂ ਬਿਹਤਰ ਹੈ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 20.4MP ਐਕਸਮੋਰ R CMOS ਸੈਂਸਰ, BIONZ X ਇਮੇਜ ਪ੍ਰੋਸੈਸਰ ਨਾਲ ਜੀਸ ਵੇਰੀਓ ਸਾਨਰ ਟੀ ਕੋਟਿੰਗ ਹੈ, ਜਿਸ ਦੇ ਨਾਲ ਬਿਹਤਰ ਕੁਆਲਿਟੀ ਦੀਆਂ ਤਸਵੀਰਾਂ ਲਈ ਜਾ ਸਕਦੀ ਹੈ। ਇਸ ਸੁਪਰ ਜ਼ੂਮ ਕੈਮਰਾ ਦੀ ਕੀਮਤ 28,990 ਰੁਪਏ ਹੈ।
Canon EOS 1200D
ਬੇਸ਼ਕ ਹੀ ਇਹ ਕੈਮਰਾ ਥੋੜ੍ਹਾ ਪੁਰਾਣਾ ਹੈ, ਪਰ ਇਸ ਪ੍ਰਾਇਸ ਰੇਂਜ 'ਚ ਇਹ ਇਕ ਬਿਹਤਰ DSLR ਕੈਮਰਾ ਹੈ, ਜਿਸ ਨੂੰ ਹੁਣ ਵੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਕੈਮਰਾ 'ਚ 18MP APS-C CMOS ਸੈਂਸਰ ਦੇ ਨਾਲ ਡਿਜ਼ਿਕ 4 ਇਮਜ਼ ਪ੍ਰੋਸੈਸਰ ਹੈ, ਜੋ ਬਿਹਤਰ ਤਸਵੀਰਾਂ ਲੈਣ ਲਈ ਕਾਫ਼ੀ ਬਿਹਤਰ ਹੈ। ਇਸ 'ਚ 3 ਇੰਚ ਦੀ LED ਡਿਸਪਲੇ ਹੈ ਜੋ 100-6400 ISO ਰੇਂਜ ਨਾਲ ਹੈ ਅਤੇ ਇਸ ਤੋਂ 1080p ਸਮਰੱਥਾ ਦੇ ਵੀਡੀਓ ਰਿਕਾਰਡ ਕੀਤੇ ਜਾ ਸਕਦੇ ਹਨ। ਇਸ ਕੈਮਰਾ ਦੀ ਕੀਮਤ 26,999 ਰੁਪਏ ਹੈ।
Nikon Coolpix A900
ਨਿਕਾਨ ਕੂਲਪਿਕਸ ਸੀਰੀਜ਼ ਪੁਵਾਇੰਟ ਐਂਡ ਸ਼ੂਟ ਕੈਮਰਾ ਦੀ ਕੈਟਾਗਰੀ 'ਚ ਸਭ ਤੋਂ ਮਸ਼ਹੂਰ ਸੀਰੀਜ਼ ਹੈ। ਇਸ' ਚ 20 ਮੈਗਾਪਿਕਸਲ BSI CMOS ਸੈਂਸਰ ਅਤੇ 35x ਆਪਟਿਕਲ ਜ਼ੂਮ ਦੀ ਸਹੂਲਤ ਹੈ, ਜਿਸ ਦੇ ਨਾਲ ਇਹ ਟ੍ਰੈਵਲਿੰਗ ਦੇ ਸਮੇਂ ਲਈ ਕਾਫ਼ੀ ਬਿਹਤਰ ਹੈ। ਇਸ 'ਚ 4K ਵੀਡੀਓਜ਼ ਨੂੰ 30 fps ਦੀ ਸਪੀਡ ਨਾਲ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ ਇਕ ਕ੍ਰਿਏਟਿੱਵ ਮੋਡ ਵੀ ਦਿੱਤਾ ਗਿਆ ਹੈ, ਜਿਸ 'ਚ ਵੱਖ- ਵੱਖ ਤਰ੍ਹਾਂ ਦੀਆਂ ਤਸਵੀਰਾਂ ਲਈ ਸੈਟਿੰਗਸ ਨੂੰ ਆਪਣੀ ਸੁਵਿਧਾਨੁਸਾਰ ਬਦਲ ਸਕਦੇ ਹੋ। ਇਸਦੀ ਕੀਮਤ 23,950 ਰੁਪਏ ਹੈ।
sony Cybershot DSC-RX100
ਕੈਮਰਿਆਂ ਦੀ ਟਾਪ 5 ਲਿਸਟ 'ਚ ਸ਼ਾਮਿਲ ਸੋਨੀ ਦੇ ਸਾਇਬਰਸ਼ਾਟ DSC-RX100 ਕੈਮਰਾ 'ਚ 20.2 ਮੈਗਾਪਿਕਸਲ 1.0ਟਾਈਪ ਐਕਸਮੋਰ CMOS ਸੈਂਸਰ ਹੈ, ਜੋ ਜ਼ਿਆਦਾਤਰ ਬਾਕੀ ਕਾਂਪੈਕਟ ਕੈਮਰਿਆਂ 'ਚ ਪ੍ਰਯੋਗ ਕੀਤੇ ਜਾਣ ਵਾਲੇ ਸੈਂਸਰ ਤੋਂ 4 ਗੁੱਣਾ ਵੱਡੇ ਹਨ। ਇਸ ਦੀ ISO ਰੇਂਜ 125-6400 ਹੈ, ਜਿਸ ਦਾ ਮਤਲੱਬ ਹੈ ਕਿ ਯੂਜ਼ਰ ਇਸ ਤੋਂ ਘੱਟ ਰੌਸ਼ਨੀ ਵਰਗੀ ਹਲਾਤਾਂ 'ਚ ਵੀ ਬਿਹਤਰ ਤਸਵੀਰਾਂ ਲੈ ਸਕਦੇ ਹਨ। ਇਸ ਦੀ ਕੀਮਤ 29,253 ਰੁਪਏ ਹੈ।
iPhone 7s ਅਤੇ iPhone 7s Plus ਨਾਲ iPhone Edition ਲਾਂਚ ਕਰ ਸਕਦਾ ਹੈ ਐਪਲ
NEXT STORY