ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ ਜ਼ੈੱਨਫੋਨ 3 ਸੀਰੀਜ਼ ਦੇ ਸਮਾਰਟਫੋਨ ਯੂਜ਼ਰਸ ਦੇ ਲਈ ਇਕ ਵਧੀਆ ਖਬਰ ਹੈ ਕਿ ਉਨ੍ਹਾਂ ਦੇ ਸਮਾਰਟਫੋਨਜ਼ 'ਚ ਜਲਦ ਹੀ Oreo ਅਪਡੇਟ ਮਿਲ ਜਾਵੇਗੀ। ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਲੇਟੈਸਟ ਐਂਡਰਾਇਡ Oreo ਅਪਡੇਟ ਨੂੰ Asus Zenfone 3 Laser, Zenfone 3 Deluxe ਅਤੇ Zenfone 3 Zoom ਸਮਾਰਟਫੋਨਜ਼ ਮਤਲਬ ਇਸ ਮਹੀਨੇ ਦੇ ਅੰਤ ਤੱਕ ਰੀਲੀਜ਼ ਕਰ ਦੇਵੇਗੀ।
ਇਸ ਗੱਲ ਦੀ ਪੁਸ਼ਟੀ ਦਰਅਸਲ ਅਸੁਸ ਮਲੇਸ਼ੀਆ ਦੁਆਰਾ ਉਨ੍ਹਾਂ ਦੇ ਅਧਿਕਾਰਕ ਟਵਿੱਟਰ ਅਕਾਊਂਟ ਦੇ ਰਾਹੀਂ ਦਿੱਤੀ ਗਈ ਹੈ। ਇਸ ਟਵੀਟ ਅਨੁਸਾਰ “#AndroidOreo coming soon for these #ZenFone 3 models, end of March 2018!” ਇਸਦੇ ਨਾਲ ਹੀ ਕੰਪਨੀ ਨੇ ਇਕ ਤਸਵੀਰ ਵੀ ਪੋਸਟ ਕੀਤੀ ਹੈ , ਜਿਸ ਤੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਇਹ ਅਪਡੇਟ ਆਸੁਸ ਜ਼ੈੱਨਫੋਨ 3 ਲੇਜ਼ਰ ਦੇ ਮਾਡਲ ਨੰਬਰ ZC551KL ਨੂੰ ਅਤੇ ਜ਼ੈੱਨਫੋਨ 3 ਡੀਲਕਸ ਦੇ ZS550KL ਮਾਡਲ ਨੂੰ ਮਿਲੇਗੀ । ਇਸ 'ਚ ਜ਼ੈੱਨਫੋਨ 3 ਜੂਮ ਦਾ ZE553KL ਮਾਡਲ ਸ਼ਾਮਿਲ ਹੈ।
ਜੇਕਰ ਗੱਲ ਕਰੀਏ ਐਂਡਰਾਇਡ Oreo ਦੀ ਤਾਂ ਇਹ ਐਂਡਰਾਇਡ ਨੂਗਟ ਦੇ ਮੁਕਾਬਲੇ ਪਹਿਲਾਂ ਤੋਂ ਜਿਆਦਾ ਸਮਾਰਟ ਅਤੇ ਫਾਸਟ ਹੈ। ਇਸ 'ਚ ਬੈਂਕਗਰਾਊਂਡ ਲਿਮਿਟ , ਆਟੋਫਿਲ, ਪਿਕਚਰ-ਇਨ ਪਿਕਚਰ ਮੋਡ ਆਦਿ ਹਨ, ਜਿਸ 'ਚ ਦੋ ਟਾਸਕ ਯੂਜ਼ਰ ਇਕੋ ਸਮੇਂ ਕਰ ਸਕਣਗੇ। ਜਿਵੇ ਕਿ ਯੂਜ਼ਰ ਯੁਟਿਊਬ ਵੀਡੀਓ ਨੂੰ ਮਿਨੀਮਾਈਜ਼ ਕਰਕੇ ਇੱਕਠੇ ਹੀ ਮੈਸੇਜ਼ ਜਾਂ ਈਮੇਲ ਆਦਿ ਕਰ ਸਕਦੇ ਹਨ।
ਇਸ ਤੋਂ ਇਲਾਵਾ ਬੈਕਗਰਾਊਂਡਸ ਲਿਮਿਟਸ, APK ਦੇ ਰਾਹੀਂ ਐਪਸ ਨੂੰ ਇੰਸਟਾਲ ਕਰਨਾ, 60 ਨਵੀਂ ਇਮੋਜ਼ੀ, ਨੋਟੀਫਿਕੇਸ਼ਨ ਡਾਟਸ ਐਪਸ ਦੇ ਲਈ ਵਾਈਜ-gamut ਕਲਰ ਸਨੂਜ਼ਿੰਗ ਦੇ ਲਈ ਇੰਡੀਵਿਜ਼ੂਅਲ ਨੋਟੀਫਿਕੇਸ਼ਨ , ਅਡੈਪਟਿਵ ਆਈਕਾਨਜ਼ , ਕੀਬੋਰਡ ਨੇਵੀਗੇਸ਼ਨ ਆਦਿ ਫੀਚਰਸ ਵੀ ਇਸ 'ਚ ਸ਼ਾਮਿਲ ਹਨ।
ਕੱਲ ਲਾਂਚ ਹੋਵੇਗਾ ਵੀਵੋ ਦਾ ਇਹ ਸਮਾਰਟਫੋਨ
NEXT STORY