ਜਲੰਧਰ-ਜੇਕਰ ਤੁਸੀਂ ਮੋਬਾਇਲ 'ਚ ਮਿਊਜ਼ਿਕ ਸੁਣਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਈਅਰਫੋਨ ਦੀ ਜਰੂਰਤ ਹੋਵੇਗੀ। ਈਅਰਫੋਨ ਦਾ ਵਰਤੋਂ ਵੀਡੀਓ ਕਾਲ , ਆਡੀਓ ਕਾਲ, ਮਿਊਜ਼ਿਕ ਗੇਮਿੰਗ ਅਤੇ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਜੇਕਰ ਤੁਸੀਂ ਇਕ ਬਿਹਤਰ ਸਾਊਡ ਕੁਆਵਿਲਟੀ ਵਾਲਾ ਈਅਰਫੋਨ ਖਰੀਦਣ ਦੀ ਸੋਚ ਰਹੇ ਹੈ ਤਾਂ ਇਸ ਦੇ ਲਈ ਜਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀ ਹੈ। ਅੱਜ ਅਸੀਂ ਤੁਹਾਨੂੰ 1000 ਰੁਪਏ ਤੋਂ ਘੱਟ ਕੀਮਤ 'ਚ ਆਉਣ ਵਾਲੇ ਈਅਰਫੋਨ ਬਾਰੇ ਦੱਸਣ ਜਾ ਰਹੇ ਹੈ।
1. Sennheiser CX180-
ਇਸ ਦੀ ਕੀਮਤ 699 ਰੁਪਏ ਹੈ। ਇਹ ਈਅਰਫੋਨ 20Hz-20,000Hz ਦੀ ਫ੍ਰੀਕੂਵੈਂਸੀ ਹੈ। ਇਹ ਇਨਲਾਈਨ ਮਾਈਕ੍ਰੋਫੋਨ ਨਾਲ ਨਹੀਂ ਆਉਦੇ ਹਨ। ਇਸ ਤੋਂ ਕਾਲ ਨੂੰ ਰੀਸੀਵ ਨਹੀਂ ਕੀਤਾ ਜਾ ਸਕਦਾ ਹੈ।
2. Sony MDR-EX150-
ਇਸ ਦੀ ਕੀਮਤ 850 ਰੁਪਏ ਹੈ। ਸੋਨੀ ਕੰਪਨੀ ਦੇ ਆਪਣੇ Sony MDR-EX150 ਈਅਰਫੋਨ ਕੈਨਲਫੋਨ ਡਿਜ਼ਾਈਨ ਨਾਲ ਪੇਸ਼ ਕੀਤਾ ਹੈ। ਇਸ 'ਚ ਨੌਏਜ਼ ਕੈਂਸਲੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਜੋ ਤੁਹਾਨੂੰ ਵੀਡੀਓ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਦਾ ਹੈ। ਇਸ 'ਚ 5-24,000Hz ਦੀ ਫ੍ਰੀਕੂਵੈਂਸੀ ਰੈਸਪੋਂਸ ਮਿਲਦਾ ਹੈ। ਇਸ 'ਚ 9mm ਡਰਾਈਵਰ ਹੈ। ਤੁਹਾਨੂੰ ਇਹ ਈਅਰਫੋਨ ਮਾਈਕ ਨਾਲ ਨਹੀਂ ਆਉਦਾ ਹੈ।
3. boAt BassHeads 220-
ਇਸ ਦੀ ਕੀਮਤ 850 ਰੁਪਏ ਹੈ। ਬੋਟ ਦਾ ਇਹ boAt BassHeads 220 ਈਅਰਫੋਨ ਮੇਂਟਲ ਡਿਜ਼ਾਈਨ ਨਾਲ ਉਪਲੱਬਧ ਹਨ। ਇਹ ਦੇਖਣ 'ਚ ਕਾਫੀ ਪ੍ਰੀਮਿਅਮ ਲੁਕ ਦਿੰਦਾ ਹੈ। ਇਸ ਦੀ ਫ੍ਰੀਕੂਵੈਂਸੀ ਰੇਂਜ ਦੀ ਗੱਲ ਕਰੀਏ ਤਾਂ 20-20,000Hz ਹੈ। ਇਸ ਦੇ ਇਲਾਵਾ 10mm ਡਰਾਈਵ ਮੌਜ਼ੂਦ ਹੈ। ਇਹ ਈਅਰਫੋਨ ਇਕ ਇਨ ਬਿਲਟ ਮਾਈਕ ਅਤੇ ਮਿਊਜ਼ਿਕ ਸ਼ਾਰਟਕਟ ਨਾਲ ਆਉਦਾ ਹੈ।
4. JBL C100SI-
ਇਸਦੀ ਕੀਮਤ 596 ਰੁਪਏ ਹੈ। JBL ਦੇ ਪ੍ਰੋਡਕਟ ਨੂੰ ਹਮੇਸ਼ਾ ਤੋਂ ਹੀ ਯੂਜ਼ਰਸ ਦੁਆਰਾ ਪਸੰਦ ਕੀਤਾ ਜਾਂਦਾ ਹੈ। ਜੇ. ਬੀ. ਐੱਲ. ਦੇ C100SI ਈਅਰਫੋਨ ਦੀ ਸਾਊਡ ਕੁਆਲਿਟੀ ਕਾਫੀ ਵਧੀਆ ਹੈ। ਯੂਜ਼ਰਸ ਇਸ ਦੇ ਬੇਸ ਸਾਊਡ ਅਤੇ ਡਿਜ਼ਾਈਨ ਨੂੰ ਪਸੰਦ ਕਰਦੇ ਹਨ। ਇਸ ਦੀ ਫ੍ਰੀਕੂਵੈਂਸੀ ਰੈਸਪੋਂਸ 20-20,000Hz ਅਤੇ ਡਰਾਈਵ 99mm ਹੈ। ਈਅਰਫੋਨ 'ਚ ਇਕ ਬਟਨ ਰੀਮੋਟ ਅਤੇ ਮਾਈਕ ਹੈ।
5. Skullcandy S2DUL-J846-
ਇਸ ਦੀ ਕੀਮਤ 596 ਰੁਪਏ ਹੈ। Skullcandy S2DUL-J846 ਈਅਰਫੋਨ ਮਾਈਕ ਦਿੱਤਾ ਗਿਆ ਹੈ। ਪਰ ਇਸ 'ਚ ਕੰਟਰੋਲ ਬਟਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਈਅਰਫੋਨ 20-20,000Hz ਤੱਕ ਦੀ ਫ੍ਰੀਕੂਵੈਂਸੀ ਰੇਂਜ ਨੂੰ ਸੁਪੋਟ ਕਰਦਾ ਹੈ । ਇਸ 'ਚ 10mm ਡਰਾਈਵ ਮੌਜ਼ੂਦ ਹੈ।
ਜੇਕਰ ਬਾਗਵਾਨੀ ਦੇ ਹੋ ਸ਼ੌਕੀਨ ਤਾਂ ਬੇਹੱਦ ਹੀ ਕੰਮ ਦੀਆਂ ਹਨ ਇਹ ਮੋਬਾਇਲ ਐਪਸ
NEXT STORY